ਦਿਲ ਛੋਟੇ ਅਤੇ ਅਨਾਥ-ਆਸ਼ਰਮ ਵੱਡੇ ਹੁੰਦੇ ਜਾਂ ਰਹੇ ?

ਦਿਲ ਛੋਟੇ ਅਤੇ ਅਨਾਥ-ਆਸ਼ਰਮ ਵੱਡੇ ਹੁੰਦੇ ਜਾਂ ਰਹੇ ?

ਰੱਬ ਦੀ ਬਣਾਈ ਦੁਨੀਆਂ ਤੇ ਹਰ ਪ੍ਰਾਣੀ ਇੱਕ ਦੂਜੇ ਤੇ ਨਿਰਭਰ ਕਰਦਾਂ ਆਂ ਰਹਿਆਂ ਹੈ,ਇਹ ਪ੍ਰਮਾਤਮਾਂ ਦਾਂ ਨਿਯਮ ਹੈ। ਜਿਸ ਅੰਦਰ ਮਨੁੱਖੀ ਪ੍ਰਾਣੀ ਅਤੇ ਹਰ ਉਹ ਜੀਵ ਜ਼ਿੰਦਗੀ ਬਤੀਤ ਕਰਦਾਂ ਹੈ, ਪਰ ਇਸ ਜੀਵਨ ਸ਼ੈਲੀ ਦੀ ਕਡ਼਼ੀ ਅੰਦਰ ਮਨੁੱਖ ਹੀ ਇੱਕ ਅਜਿਹਾਂ ਕੁਦਰਤੀ ਪ੍ਰਾਣੀ ਹੈ ਜੋ ਬੋਧਿਕ ਸ਼ਕਤੀ ਦਾਂ ਮਾਲਿਕ ਹੈ, ਜੋ ਆਪਣੇ ਜੀਵਨ ਪ੍ਰਤੀ ਚੰਗੀ ਜੀਵਨ ਸ਼ੈਲੀ ਵਾਲੀ ਜਾਂਚ ਰੱਖਦਾਂ ਹੈ। ਮਨੁੱਖ ਆਪਣੀ ਚੰਗੀ ਬੋਧਿਕ ਸ਼ਕਤੀ ਸਦਕਾਂ ਪੱਥਰ ਯੁੱਗ ਤੋ ਲੈ ਕੇ ਅੱਜ ਦੇ ਹੈਰਾਨੀਜਨਕ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕਿਆਂ ਹੈ, ਧਰਤੀ ਤੋ ਲੈ ਕੇ ਚੰਦਰਮਾਂ ਤੱਕ ਸਾਰ ਕਰਨ ਵਾਲਾਂ ਮਨੁੱਖ ਕੁਦਰਤੀ ਨਿਯਮਾਂ ਨੂੰ ਛਿੰਕੇਂ ਟੰਗ ਕੇ ਸਵਾਰਥੀ ਜੀਵਨ ਵੱਲ ਬਡ਼਼ੀ ਤੇਜ਼ੀ ਨਾਲ ਵੱਧ ਰਿਹਾਂ ਹੈ । ਜਿਸ ਪ੍ਰਕਾਰ ਦੇ ਹਾਲਾਤ ਬਣ ਰਹੇ ਇਸ ਵਿੱਚ ਬੱਚਾਂ ਪਾਲ ਨਹੀ ਸਕਦੇ ਅਤੇ ਬਜ਼ੁਰਗ ਘਰ ਵਿੱਚ ਰੱਖ ਨਹੀ ਸਕਦੇ ਇਹ ਸਾਡੇ ਸਮਾਜ ਦੀ ਹਾਲਤ ਬਣ ਰਹੀ ਹੈ। ਜੇਕਰ ਇਹ ਹੀ ਹਾਲਤ ਰਹੀ ਤਾਂ ਕਿਧਰੇ ਜਾਨਵਰਾਂ ਵਾਂਗ ਜਨਮ ਦੇਣ ਤੱਕ ਹੀ ਸੀਮਤ ਨਾਂ ਰਹਿ ਜਾਈੲੇ। ਜਿਸ ਸਮੇ ਬੱਚੇ ਨੂੰ ਮਾਂ ਦੀਆਂ ਲੋਰੀਆਂ ਤੇ ਉਸ ਅਹਿਸਾਸ ਦੀ ਲੋਡ਼ ਹੁੰਦੀ ਹੈ,ਉਹ ਨਹੀ ਮਿਲ ਰਹਿਆਂ, ਬੱਚੇ ਦੀ ਹਾਲਤ ਕਿਰਾੲੇ ਤੇ ਲੇ ਕਮਰੇ ਵਰਗੀ ਬਣ ਰਹੀ ਹੈ।ਦਿਲ ਛੋਟੇ ਅਤੇ ਅਨਾਥ ਅਾਸ਼ਰਮ ਵੱਡੇ ਹੋ ਰਹੇ ਉਸ ਸਮੇ ਹੋਂਦ ਵਿੱਚ ਆੲੇ ਜਦੋ ਅਸੀ ਜਨਤਕ ਜਗਹਾਂ ਤੇ ਬੈਠੇ ਹੋੲੇ ਸੀ, ਇੱਕ ਸੱਜਣ ਆਇਆਂ ਕਹਿੰਦਾਂ ਅਸੀ ਅਨਾਥ ਆਸ਼ਰਮ ਤੋ ਆੲੇ ਹਾਂ ਕੁਝ ਦਾਨ ਦਿਉ ਜੀ ਸੱਜਣ ਨਾਲ ਕਾਫੀ ਵਿਚਾਰ ਚਰਚਾਂ ਤੋ ਬਾਅਦ ਕਹਿੰਦਾਂ ਇੱਕ ਗੱਲ ਕਹਾਂ ਅਸੀ ਵੀ ਮਸ਼ਕਰੀ ਭਰੇਂ ਲਹਿਜੇ ਵਿੱਚ ਕਿਹਾਂ ਦੋਸੋ ਜੀ, ਉਸ ਨੇ ਕਿਹਾਂ ਦੁਨੀਆਂ ਬਹੁਤ ਹੀ ਜਿਆਦਾਂ ਮਤਲਬੀ ਬਣ ਰਹੀ ਹੈ, ਆਪਣੇ ਹੀ ਖੂਨ ਕੋਲ ਆਪਣੇ ਖੂਨ ਨੂੰ ਵੀ ਸਾਂਭਣ ਦਾਂ ਸਮਾਂ ਨਹੀ ਰਿਹਾਂ, ਇਹ ਸੁਣ ਕੇ ਚੁੱਪ ਹੋ ਗੲੇ ਚਿਹਰਿਆਂ ਤੇ ਵਿਰਾਨੀ ਛਾਂਅ ਗਈ ਅੱਗੇ ਦੱਸਦੇ ਹੋੲੇ ਕਿਹਾਂ ਸਾਡਾਂ ਆਸ਼ਰਮ ਪਹਿਲਾਂ 200 ਕਮਰਿਆਂ ਦਾਂ ਸੀ, ਹੁਣ ਬੱਚਿਆਂ ਅਤੇ ਬਜ਼ੁਰਗਾਂ ਦੀ ਗਿਣਤੀ ਜਿਆਦਾਂ ਹੋਣ ਕਰਕੇ ਉਸਨੂੰ 450 ਕਮਰਿਆਂ ਤੱਕ ਵਧਾਇਆਂ ਜਾਂ ਰਿਹਾਂ ਹੈ,ਦੰਗ ਰਹਿ ਗੲੇ ਸੋਂਚ ਰਹਿ ਸੀ,ਜੋ ਰਿਵਾਇਤ ਖ਼ਤਮ ਹੋਣੀ ਚਾਹੀਦੀ ਸੀ, ਉਸ ਵਿੱਚ ਬੇਗੁਣਾਂ ਵਾਧਾਂ ਹੋਣਾਂ ਬਹੁਤ ਚੰਗਾਂ ਭਵਿੱਖ ਨਹੀ ਦਿਸ ਰਿਹਾਂ ਸੀ, ਨਾਲ ਦੀ ਨਾਲ ਹੀ ਉਹਨਾਂ ਦੱਸਿਆਂ ਕੀ ਇਸ ਦੇ ਦੋਸ਼ੀ ਵੀ ਅਸੀ ਆਪ ਹਾਂ ਕਿਉਕੀ ਪੈਸੇ ਕਮਾਉਣ ਅਤੇ ਅੱਗੇ ਨਿਕਲਣ ਦੀ ਦੋਡ਼਼ ਵਿੱਚ ਅਸੀ ਆਪਣੇ ਬੱਚਿਆਂ ਨੂੰ ਸਮਾਂ ਹੀ ਨਹੀ ਦੇ ਸਕੇ ਜਿਸ ਨਾਲ ਬੱਚਿਆਂ ਨੂੰ ਮਾਂ-ਬਾਪ ਦਾਂ ਪਿਆਰ ਹੀ ਨਹੀ ਮਿਲ ਸਕਿਆਂ ਜਿਸ ਦੇ ਉਲਟ ਹੁਣ ਉਹਨਾਂ ਬੱਚਿਆਂ ਕੋਲ ਆਪਣੇ ਮਾਂ-ਪਿਉ ਲਈ ਸਮਾਂ ਨਹੀ ਹੈ, ਦੁਨੀਆਂ ਤੇ ਸਭ ਇੱਥੇ ਹਿਸਾਬ ਕਿਤਾਬ ਬਰਾਬਰ ਹੁੰਦਾਂ ਹੈ, ਅਗਲਾਂ ਦੋਂਰ ਕਿਸ ਨੇ ਵੇਖਿਆਂ ਹੈ। ਇਹ ਸੁਣ ਕੇ ਅਸੀ ਚੁੱਪ ਹੋ ਗੲੇ ਤੇ ਫਿਰ ਸੱਜਣ ਨੇ ਕਿਹਾਂ ਕੁਝ ਦਾਨ ਤਾਂ ਕਰ ਦਿਉ ਕਿਧਰੇ ਤੁਹਾਡੇ ਬੱਚੇ ਤਾਂ ਤੁਹਾਡੇ ਪਿਆਰ ਤੋ ਸੱਖਣੇ ਨਾਂ ਰਹਿ ਜਾਣ ਕਿਧਰੇ ਹੋਰ ਕਮਰੇ ਨਾਂ ਉਸਾਰਨੇ ਪੈ ਜਾਣ ਇਹ ਸੁਣ ਕੇ ਅਸੀ ਕੁਝ ਬੋਂਲ ਨਾਂ ਸਕੇ, ਸੋਚ ਰਹੇ ਸੀ ਦਾਨ ਦੇਈੲੇ ਜਾਂ ਆਪਣੀ ਅੋਲਾਦ ਨੂੰ ਪਿਆਰ ? ਸੱਜਣ ਇਹ ਗੱਲ ਕਹਿੰਦਾਂ ਹੋਇਆਂ ਆਪਣੀ ਜੁੰਮੇਵਾਰੀ ਨੂੰ ਪੂਰਾਂ ਕਰਨ ਲਈ ਅੱਗੇ ਚੱਲ ਪਿਆਂ ਤੇ ਅਸੀ ਸੋਚਾਂ ਵਿੱਚ ਗੁਆਚੇ ਹੋੲੇ ਚੁੱਪ-ਚਾਪ ਘਰ ਨੂੰ ਤੁਰ ਪੲੇ।

ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾਂ
ਜਿਲਾਂ ਫਾਜ਼ਿਲਕਾਂ
99887 66013

Share Button

Leave a Reply

Your email address will not be published. Required fields are marked *

%d bloggers like this: