ਦਿਲ ਕਰਦਾ ੲੇ

ss1

ਦਿਲ ਕਰਦਾ ੲੇ

ਮੁੜ ਓਹੀਓ ਰਾਹਾਂ ਘੁੰਮਣ ਨੂੰ ਦਿਲ ਕਰਦਾ ੲੇ।
ਲੱਭ ਤੇਰੀਅਾਂ ਪੈੜਾਂ ਚੁੰਮਣ ਨੂੰ ਦਿਲ ਕਰਦਾ ੲੇ।

ਹਵਾ ‘ਚ ਘੁਲ਼ੀਅਾਂ ਸੱਜਣਾ ਤੇਰੀਅਾਂ ਮਹਿਕਾਂ ਨੂੰ,
ਬੰਦ ਕਰਕੇ ਅੱਖੀਅਾਂ ਸੁੰਘਣ ਨੂੰ ਦਿਲ ਕਰਦਾ ੲੇ।

ਤੇਰੇ ਮੋਢੇ ਸਿਰ ਰੱਖ ਰੋਵਾਂ ਮੇਰਾ ਜੀਅ ਕਰੇ,
ਹੰਝ ਤੇਰੀ ਚੁੰਨੀ ਨਾ’ ਪੂੰਝਣ ਨੂੰ ਦਿਲ ਕਰਦਾ ੲੇ।

ਹਿੱਜ਼ਰ ਦੇ ਮਾਰੂਥਲ ਵਿਚ ਜਿੰਦੜੀ ਸੜ ਰਹੀ,
ਮੁੜ ਨੈਣਾ ‘ਚ ਤੇਰੇ ਡੁੱਬਣ ਨੂੰ ਦਿਲ ਕਰਦਾ ੲੇ।

ਜੀਹਨੂੰ ਤੋੜ ਕੇ ਹੋਵੇ ਰੂਹ ਖੁਸ਼ ਤੇਰੀ ਸੱਜਣਾ ਵੇ,
ਫ਼ੁੱਲ ਓਹੀਓ ਬਣ ਕੇ ੳੁੱਗਣ ਨੂੰ ਦਿਲ ਕਰਦਾ ੲੇ।

ਮੈਨੂੰ ਟੁੱਟਦੇ ਹੋੲੇ ਨੂੰ ਤੱਕ ਕੇ ਤੂੰ ਮੁਰਾਦ ਮੰਗੇ,
ਬਣ ਤਾਰਾ ਲਖਨ ਦਾ ਟੁੱਟਣ ਨੂੰ ਦਿਲ ਕਰਦਾ ੲੇ।

ਲਖਨ ਮੇਘੀਅਾਂ

Share Button

Leave a Reply

Your email address will not be published. Required fields are marked *