Thu. Aug 22nd, 2019

ਦਿਲਜੀਤ-ਯਾਮੀ ਹੁਣ ਲਗਾਉਣਗੇ ਕਾਮੇਡੀ ਦਾ ਤੜਕਾ, ਪਰਦੇ ‘ਤੇ ਇਕੱਠੇ ਆਉਣਗੇ ਨਜ਼ਰ

ਦਿਲਜੀਤ-ਯਾਮੀ ਹੁਣ ਲਗਾਉਣਗੇ ਕਾਮੇਡੀ ਦਾ ਤੜਕਾ, ਪਰਦੇ ‘ਤੇ ਇਕੱਠੇ ਆਉਣਗੇ ਨਜ਼ਰ

ਬਾਲੀਵੁਡ ਦੀ ਕਾਬਿਲ ਅਦਾਕਾਰਾ ਯਾਮੀ ਗੌਤਮ ਅਤੇ ਮਲਟੀ ਟੈਲੇਂਟਿਡ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਪਹਿਲੀ ਵਾਰ ਇਕੱਠੇ ਕਿਸੀ ਕਾਮੇਡੀ ਫਿਲਮ ਵਿੱਚ ਨਜ਼ਰ ਆਉਣ ਜਾ ਰਹੇ ਹਨ। ਇਸ ਫਿਲਮ ਦਾ ਨਿਰਮਾਣ ਰਮੇਸ਼ ਤੌਰਾਨੀ ਕਰਨਗੇ। ਫਿਲਮ ਦਾ ਨਿਰਦੇਸ਼ਨ ਅਜੀਜ ਮਿਰਜਾ ਦੇ ਬਟੇ ਹਾਰੂਨ ਕਰਨਗੇ।

ਇਸ ਫਿਲਮ ਦੇ ਨਿਰਦੇਸ਼ਕ ਦੇ ਤੌਰ ਤੇ ਹਾਰੂਨ ਬਾਲੀਵੁਡ ਵਿੱਚ ਡੈਬਿਊ ਵੀ ਕਰਨ ਜਾ ਰਹੇ ਹਨ। ਫਿਲਹਾਲ ਫਿਲਮ ਦੇ ਪਲਾਟ ਦੇ ਬਾਰੇ ਵਿੱਚ ਜਿਆਦਾ ਜਾਣਕਾਰੀ ਨਹੀਂ ਮਿਲੀ ਹੈ ਪਰ ਇਸ ਦੀ ਸ਼ੂਟਿੰਗ ਸਾਲ ਦੇ ਆਖਿਰੀ ਵਿੱਚ ਸ਼ੁਰੂ ਹੋਵੇਗੀ। ਯਾਮੀ ਗੌਤਮ ਦੀ ਗੱਲ ਕਰੀਏ ਤਾਂ ਯਾਮੀ ਫਿਲਮ ਬਦਲਾਪੁਰ, ਬੱਤੀ ਗੁਲ ਮੀਟਰ ਚਾਲੂ, ਕਾਬਿਲ ਅਤੇ ਉੜੀ: ਦ ਸਰਜੀਕਲ ਸਟ੍ਰਾਈਕ ਵਰਗੀਆਂ ਫਿਲਮਾਂ ਵਿੱਚ ਦਮਦਾਰ ਭੂਮਿਕਾਵਾਂ ਨਿਭਾ ਚੁੱਕੀ ਹਨ।

ਹਾਲ ਹੀ ਵਿੱਚ ਯਾਮੀ ਗੌਤਮ ਨੇ ਫਿਲਮ ਬਾਲਾ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਵਿੱਚ ਯਾਮੀ ਗੌਤਮ ਬਧਾਈ ਹੋ ਫੇਮ ਅਦਾਕਾਰ ਆਯੁਸ਼ਮਾਨ ਖੁਰਾਣਾ ਦੇ ਨਾਲ ਨਜ਼ਰ ਆਵੇਗੀ। ਇਹ ਫਿਲਮ ਅਮਰ ਕੌਸ਼ਿਕ ਦੇ ਨਿਰਦੇਸ਼ਨ ਵਿੱਚ ਬਣੀ ਸੀ।ਉੱਥੇ ਵਰਕ ਫਰੰਟ ਦੀ ਗੱਲ ਕਰੀਏ ਦਿਲਜੀਤ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਛੜਾ ਦੀ ਰਿਲੀਜ਼ ਦੇ ਲਈ ਕਮਰ ਕਸ ਰਹੇ ਹਨ।

ਫਿਲਮ ਵਿੱਚ ਦਿਲਜੀਤ ਦੋਸਾਂਝ ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੇ ਨਾਲ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਜਗਦੀਪ ਸਿੱਧੂ ਨੇ ਕੀਤਾ ਹੈ। ਦੱਸ ਦੇਈਏ ਕਿ ਦਿਲਜੀਤ ਦੀ ਫਿਲਮ ਛੜਾ ਦਾ ਟਾਈਟਲ ਟ੍ਰੈਕ ਅਤੇ ਟ੍ਰੇਲਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ ਸਿਨੇਮਾ ਘਰਾਂ ਵਿੱਚ 21 ਜੂਨ ਨੂੰ ਰਿਲੀਜ਼ ਹੋਵੇਗੀ।

ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਦੀ ਬਾਕੀ ਫਿਲਮਾਂ ਦੀ ਗੱਲ ਕਰੀਏ ਤਾਂ ਦਿਲਜੀਤ ਦੀ ਫਿਲਮ ਅਰਜੁਨ ਪਟਿਆਲਾ ਵਿੱਚ ਦਿਲਜੀਤ ਗੁਡ ਨਿਊਜ ਵਿੱਚ ਵੀ ਨਜ਼ਰ ਆਉਣਗੇ।ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਕਰੀਨਾ ਕਪੂਰ , ਕਿਆਰਾ ਅਡਵਾਣੀ ਅਤੇ ਅਕਸ਼ੇ ਕੁਮਾਰ ਵੀ ਮੁੱਖ ਭੂਮਿਕਾ ਵਿੱਚ ਹਨ।

Leave a Reply

Your email address will not be published. Required fields are marked *

%d bloggers like this: