ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ‘ਫਲਿੱਕਰ ਸਿੰਘ’ ਦੀ ਸ਼ੂਟਿੰਗ ਪੰਜਾਬ ‘ਚ ਸ਼ੁਰੂ

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ‘ਫਲਿੱਕਰ ਸਿੰਘ’ ਦੀ ਸ਼ੂਟਿੰਗ ਪੰਜਾਬ ‘ਚ ਸ਼ੁਰੂ
ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ਤੇ ਅਧਾਰਿਤ ਹੋਵੇਗੀ ਇਹ ਫਿਲਮ

ਚੰਡੀਗੜ੍ਹ 27 ਨਵੰਬਰ (ਜਵੰਦਾ)- ਪੰਜਾਬੀ ਸੁਪਰ ਸਟਾਰ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ‘ਫਲਿੱਕਰ ਸਿੰਘ’ ਦੀ ਸ਼ੂਟਿੰਗ ਇਨੀਂ ਦਿਨੀਂ ਪੰਜਾਬ ਵਿੱਚ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਬਾਲੀਵੁੱਡ ਆਦਾਕਾਰਾ ਤਾਪਸੀ ਪੰਨੂ, ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਪ੍ਰਕਾਸ਼ ਝਾਅ, ਟਰਬਨ ਸਵੈਗਰ ਤੇ ਅੰਗਦ ਬੇਦੀ ਵੀ ਅਹਿੰਮ ਭੂਮਿਕਾ ‘ਚ ਨਜ਼ਰ ਆਉਣਗੇ। ਇਹ ਬਾਇਓਪਿਕ ਫਿਲਮ ਹੈ, ਜੋ ਕਿ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ਨਾਲ ਸਬੰਧਤ ਹੈ।ਜ਼ਿਕਰਯੋਗ ਹੈ ਕਿ ਦਲਜੀਤ ਦੋਸ਼ਾਂਝ ਦੀ ਇਹ ਪਹਿਲੀ ਬਾਇਓਪਿਕ ਫਿਲਮ ਹੈ। ਸੰਦੀਪ ਸਿੰਘ ਇਕ ਪ੍ਰੋਫੈਸ਼ਨਲ ਹਾਕੀ ਦੇ ਖਿਡਾਰੀ ਹੈ ਜੋ ਕਿ ਇੰਡੀਅਨ ਨੈਸ਼ਨਲ ਹਾਕੀ ਟੀਮ ਦੇ ਸਾਬਕਾ ਕਪਤਾਨ ਰਹਿ ਚੁੱਕੇ ਹਨ ਅਤੇ ਨਾਲ ਹੀ ਆਪਣੀ ਟੀਮ ਦੇ ਪੈਨਲਟੀ ਸਪੈਸ਼ਲਿਸਟ ਵੀ ਰਹਿ ਚੁੱਕੇ ਹਨ।ਫਿਲਮ ਉਸ ਸਮੇਂ ਦੀ ਕਹਾਣੀ ਨੂੰ ਪੇਸ਼ ਕਰੇਗੀ, ਜਦੋਂ ਸੰਦੀਪ ਸਿੰਘ ਨੂੰ ਅਗਸਤ 2006 ‘ਚ ਸ਼ਤਾਬਦੀ ਐਕਸਪ੍ਰੈੱਸ ਵਿੱਚ ਗੋਲੀ ਲੱਗ ਸੀ, ਇਸ ਘਟਨਾ ਤੋਂ ਬਾਅਦ 2 ਸਾਲ ਤੱਕ ਵੀਲ੍ਹ ਚੇਅਰ ‘ਤੇ ਰਹੇ ਤੇ ਉਨ੍ਹਾਂ ਗੇਮ ਤੋਂ ਦੂਰ ਰਹਿਣਾ ਪਿਆ। ਪਰ ਫਿਰ ਵੀ ਹਿੰਮਤ ਨਹੀਂ ਹਾਰੀ ਤੇ ਆਪਣਾ ਹੌਸਲਾ ਬੁਲੰਦ ਰੱਖਿਆ।ਇਹ ਫਿਲਮ ਦ੍ਰਿੜਤਾ, ਇੱਛਾ ਸ਼ਕਤੀ ਅਤੇ ਆਫ ਫੀਲਡ ਰਹਿੰਦੇ ਹੋਏ ਵੀ ਇਕ ਖਿਡਾਰੀ ਦੀ ਸੰਘਰਸ਼ ਭਰੀ ਦਾਸਤਾਨ ਬਿਆਨ ਕਰਦੀ ਹੈ। ਦੇਖਣਯੋਗ ਹੋਵੇਗਾ ਕਿ ਇਕ ਕੁੜੀ ਇਸ ਖਿਡਾਰੀ ਨੂੰ ਆਪਣਾ ਸੁਪਨਾ ਪੂਰਾ ਕਰਨ ਲਈ ਕਿਵੇਂ ਪ੍ਰੇਰਿਤ ਕਰਦੀ ਹੈ ਇਹ ਖਿਡਾਰੀ ਕਿਵੇਂ ਆਪਣੀ ਜ਼ਿੰਦਗੀ ਦੀ ਜੰਗ ਵਿੱਚ ਜਿੱਤ ਹਾਸਲ ਕਰਦਾ ਹੈ ਤੇ ਲੰਡਨ ਓਲੰਪਿਕਸ ‘ਚ ਜਿੱਤ ਹਾਸਲ ਕਰਕੇ ਕਿਵੇਂ ਦੇਸ਼ ਦਾ ਨਾਂ ਰੌਸ਼ਨ ਕਰਦਾ ਹੈ। ਇਸ ਫਿਲਮ ਦਾ ਨਿਰਦੇਸ਼ਨ ਸ਼ਾਦ ਅਲੀ ਵਲੋਂ ਕੀਤਾ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *

%d bloggers like this: