Mon. Sep 23rd, 2019

ਦਿਲਜੀਤਪਾਲ ਸਿੰਘ ਬਰਾੜ ਕੈਨੇਡਾ ਦੇ ਮੈਨੀਟੋਬਾ ਸੂਬੇ ਤੋਂ ਐਮ ਐਲ ਏ ਚੁਣੇ ਗਏ

ਦਿਲਜੀਤਪਾਲ ਸਿੰਘ ਬਰਾੜ ਕੈਨੇਡਾ ਦੇ ਮੈਨੀਟੋਬਾ ਸੂਬੇ ਤੋਂ ਐਮ ਐਲ ਏ ਚੁਣੇ ਗਏ

ਸਰੀ (ਕੈਨੇਡਾ): ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ, ਸਾਹਿਤ ਸੱਭਿਆਚਾਰ ਅਤੇ ਲੋਕ ਕਲਾਵਾਂ ਨੂੰ ਸਮਰਪਿਤ ਦਿਲਜੀਤਪਾਲ ਸਿੰਘ ਬਰਾੜ ਕੈਨੇਡਾ ਦੇ ਮੈਨੀਟੋਬਾ ਸੂਬੇ ‘ਚ ਪੈਂਦੇ ਸ਼ਹਿਰ ਵਿਨੀਪੈਗ ਤੋਂ ਵਿਧਾਇਕ ਬਣੇ ਹਨ। ਪੰਜਾਬ ਤੋਂ ਜ਼ਿਲ੍ਹਾ ਮੁਕਤਸਰ ਵਿੱਚ ਪੈਂਦੇ ਪਿੰਡ ਭੰਗਚੜੀ ਨਾਲ ਸਬੰਧਤ ਦਿਲਜੀਤਪਾਲ ਸਿੰਘ ਨੇ ਕੈਨੇਡਾ ਵਿੱਚ ਆਪਣਾ ਸਾਹਿਤਕ ਅਤੇ ਪੱਤਰਕਾਰੀ ਦਾ ਸਫਰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਤੋਂ ਸ਼ੁਰੂ ਕੀਤਾ। ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਰੇਡੀਓ ‘ਆਵਾਜ਼-ਏ-ਪੰਜਾਬ’ ਦੇ ਰੂਪ ਵਿੱਚ ਮੇਰੇ ਮੀਡੀਆ ਸਫ਼ਰ ਦੌਰਾਨ ਦਲਜੀਤਪਾਲ ਸਿੰਘ ਬਰਾੜ ਹਮਸਫ਼ਰ ਬਣੇ ਅਤੇ ਫੇਅਚਾਈਲਡ ‘ਤੇ 1470 ਏਐੱਮ ਉੱਪਰ ਉਨ੍ਹਾਂ ਦਾ ਰੇਡੀਓ ਕਾਲਮ ਅਤੇ ਖ਼ਬਰਾਂ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤੀਆਂ ਜਾਂਦੀਆਂ ਰਹੀਆਂ ਅਤੇ ਉਨ੍ਹਾਂ ਸਰੀ ਤੋਂ ਵਿਨੀਪੈਗ ਜਾ ਵੱਸਣ ਤੱਕ ਇਹ ਸਫ਼ਰ ਜਾਰੀ ਰੱਖਿਆl ਰੇਡੀਓ ‘ਆਵਾਜ਼ੇ-ਪੰਜਾਬ’ ਦੇ ਆਰੰਭ ਦੇ ਦਿਨ ਤੋਂ ਹੀ ਦਲਜੀਤਪਾਲ ਸਿੰਘ ਨੇ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦਿੱਤਾ। 2014 ਵਿੱਚ ਵਿਨੀਪੈੱਗ ਜਾ ਕੇ ਉਨ੍ਹਾਂ ਖੇਤੀਬਾੜੀ ਖੇਤਰ ਵਿੱਚ ਮੈਨੀਟੋਬਾ ਐਗਰੀਕਲਚਰ ਮਹਿਕਮੇ ਵਿੱਚ 2014 ਤੋਂ 2018 ਤੱਕ ਵਧੀਆ ਸੇਵਾਵਾਂ ਨਿਭਾਈਆਂ।

ਉਨ੍ਹਾਂ ਯੂਨੀਵਰਸਿਟੀ ਆਫ ਮੈਨੀਟੋਬਾ ਨਾਲ ਮਿਲ ਕੇ, ‘ਬਾਬਾ ਨਾਨਕ ਸਕਾਲਰਸ਼ਿਪ ਫਾਰ ਮਾਸਟਰਜ਼ ਆਫ ਹਿਊਮਨ ਰਾਈਟਸ’ ਪ੍ਰੋਗਰਾਮ ਵਾਸਤੇ ਵੱਡਾ ਸਹਿਯੋਗ ਪਾਇਆ। ਦਲਜੀਤਪਾਲ ਸਿੰਘ ਨੇ ‘ਬੁੱਲ੍ਹਾ ਆਰਟਸ ਇੰਟਰਨੈਸ਼ਨਲ ਸੱਭਿਆਚਾਰਕ ਸੰਸਥਾ’ ਦੇ ਡਾਇਰੈਕਟਰ ਵਜੋਂ ਵੀ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦਾ ਚੰਗਾ ਉਪਰਾਲਾ ਕੀਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮਾਸਟਰਜ਼ ਇਨ ਐਕਸਟੈਨਸ਼ਨ ਐਜੂਕੇਸ਼ਨ ਵਿੱਚ ਡਿਗਰੀ ਹਾਸਲ ਕੀਤੀ ਅਤੇ ਟੈਲੀਵਿਜ਼ਨ, ਰੇਡੀਓ ਅਤੇ ਅਖਬਾਰੀ ਪੱਤਰਕਾਰੀ ਨਾਲ ਲਗਾਤਾਰ ਜੁੜੇ ਆ ਰਹੇ ਹਨ। ਸਿਆਸੀ ਖੇਤਰ ਵਿੱਚ ਨਿਊ ਡੈਮੋਕਰੇਟ ਪਾਰਟੀ ਦੇ ਮੰਚ ‘ਤੇ ਦਲਜੀਤਪਾਲ ਸਿੰਘ ਬਰਾੜ ਨੇ ਵਿਨੀਪੈੱਗ ਤੋਂ ਚੋਣਾਂ ਜਿੱਤ ਕੇ ਵਿਧਾਨ ਸਭਾ ਵਿੱਚ ਕਦਮ ਧਰਿਆ ਹੈ।

Leave a Reply

Your email address will not be published. Required fields are marked *

%d bloggers like this: