Sat. Jun 15th, 2019

ਦਿਲਚਸਪ ਕਹਾਣੀ ਅਤੇ ਸਾਰਥਕ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਫ਼ਿਲਮ ‘ਕਾਕਾ ਜੀ’

ਦਿਲਚਸਪ ਕਹਾਣੀ ਅਤੇ ਸਾਰਥਕ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਫ਼ਿਲਮ ‘ਕਾਕਾ ਜੀ’

ਪੰਜਾਬੀ ਸਿਨੇਮਾ ਹੁਣ ਲਕੀਰ ਦਾ ਫ਼ਕੀਰ ਨਹੀਂ ਰਿਹਾ।ਪੰਜਾਬੀ ਸਿਨੇਮੇ  ‘ਚ  ਹੁਣ ਨਵੇਂ-ਨਵੇ ਵਿਸ਼ਿਆਂ  ਨੂੰ ਲੈ ਕੇ ਨਵੇਂ-ਨਵੇਂ ਤਜਰਬੇ ਹੋਣ ਲੱਗੇ ਹਨ ਅਤੇ ਜਿਨਾਂ  ਸਦਕਾ ਅੱਜ ਪੰਜਾਬੀ ਸਿਨੇਮਾ ਸਫ਼ਲਤਾ ਦੇ ਰਾਹ ਵੀ ਪੈ ਰਿਹਾ ਹੈ। ਇਨਾਂ  ਤਜਰਬਿਆਂ ਦੀ ਇਸ ਲੜੀ ਤਹਿਤ ਹੀ ਇਕ ਹੋਰ ਪੰਜਾਬੀ ਫ਼ਿਲਮ ‘ਕਾਕਾ ਜੀ‘ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਲਈ ਤਿਆਰ ਬਰ ਤਿਆਰ ਹੈ। 18 ਜਨਵਰੀ 2019 ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦੇ ਹੀਰੋ ਦੇਵ ਖਰੌੜ ਆਪਣੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਬਿਲਕੁਲ ਵੱਖਰੇ ਕਿਰਦਾਰ ‘ਚ ਨਜ਼ਰ ਆਉਣਗੇ।ਪਾਲੀਵੁੱਡ ਖੇਤਰ ‘ਚ ਲਗਾਤਾਰ ਤਿੰਨ ਵੱਡੀਆਂ ਹਿੱਟ ਫ਼ਿਲਮਾਂ ਦੇਣ ਵਾਲੀ ‘ਡ੍ਰੀਮ ਰਿਆਲਟੀ ਮੂਵੀਜ਼’ਅਤੇ ਨਿਰਮਾਤਰੀ ਰਵਨੀਤ ਕੌਰ ਚਾਹਲ   ਦੀ ਪੇਸ਼ਕਸ਼ ਇਹ ਫ਼ਿਲਮ ਰੁਮਾਂਸ, ਐਕਸ਼ਨ ਅਤੇ ਕਮੇਡੀ  ਭਰਪੂਰ ਫ਼ਿਲਮ ਹੈ, ਜੋ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਤੇ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਏਗੀ।ਫ਼ਿਲਮ ਦੇ ਨਿਰਦੇਸ਼ਕ ਮਨਦੀਪ ਬੈਨੀਪਾਲ ਹਨ।

ਫ਼ਿਲਮ ਦੀ ਕਹਾਣੀ ਗਿੱਲ ਰੌਤਾਂ ਦੀ ਲਿਖਤ ਹੈ  ਜਦਕਿ  ਸਕਰੀਨਪਲੇ ਅਤੇ ਡਾਇਲਾਗ ਗੁਰਪ੍ਰੀਤ ਭੁੱਲਰ ਨੇਬਲਿਖੇ ਹਨ।ਫ਼ਿਲਮ ਦੀ ਕਹਾਣੀ ਪੰਜਾਬ ਦੇ 90 ਦੇ ਦਹਾਕੇ ਨਾਲ ਸਬੰਧਿਤ ਹੈ ਜਿਥੇ ਪਿੰਡਾਂ ਦੇ ਅਮੀਰ ਸਰਦਾਰਾਂ ਅਤੇ ਵੱਡੇ ਰੁਤਬੇ ਵਾਲੇ ਪਰਿਵਾਰਾਂ ਦੇ ਮੁੰਡਿਆਂ ਨੂੰ ਲੋਕ ‘ਕਾਕਾ ਜੀ’ ਕਹਿ ਕੇ ਬੁਲਾਉਂਦੇ ਸਨ।ਫ਼ਿਲਮ ਦਾ ਹੀਰੋ ਬਣਿਆ ਦੇਵ ਖਰੌੜ ਵੀ ਪੂਰੇ ਇਲਾਕੇ ‘ਚ ਕਾਕਾ ਜੀ ਵਜੋਂ ਹੀ ਜਾਣਿਆ ਜਾਂਦਾ ਜੋ ਆਪਣਾ ਜੀਵਨ ਆਪਣੇ ਹੀ ਅਸੂਲਾਂ ‘ਤੇ ਜਿਉਂਦਾ ਹੈ।ਇਸ ਫ਼ਿਲਮ ‘ਚ ਦੇਵ ਖਰੌੜ  ਨਾਲ ਦੋ ਖੂਬਸੂਰਤ ਹੀਰੋਇਨਾਂ ਆਰੂਸ਼ੀ ਸ਼ਰਮਾ ਅਤੇ ਸਾਹਿਰ ਤੋਂ ਇਲਾਵਾ ਅਦਾਕਾਰ ਜਗਜੀਤ ਸੰਧੂ, ਗੁਰਮੀਤ ਸਾਜਨ, ਲੱਕੀ ਧਾਲੀਵਾਲ,ਧੀਰਜ ਕੁਮਾਰ,   ਅਸ਼ੀਸ਼ ਦੁੱਗਲ,ਲੱਖਾ ਲਹਿਰੀ , ਅਨੀਤਾ ਮੀਤ ਅਤੇ ਪ੍ਰਕਾਸ਼ ਗਾਧੂ ਆਦਿ ਕਲਾਕਾਰ ਵੀ ਨਜ਼ਰ ਆਉਣਗੇ।

Leave a Reply

Your email address will not be published. Required fields are marked *

%d bloggers like this: