ਦਿਨ ਦਿਹਾੜੇ ਫਾਇਨਾਸ ਕੰਪਨੀ ਦੇ ਮੁਲਾਜ਼ਮ ਤੋਂ ਲੱਖਾਂ ਰੁਪਏ ਖੋਹੇ

ss1

ਦਿਨ ਦਿਹਾੜੇ ਫਾਇਨਾਸ ਕੰਪਨੀ ਦੇ ਮੁਲਾਜ਼ਮ ਤੋਂ ਲੱਖਾਂ ਰੁਪਏ ਖੋਹੇ

27-18

ਬਠਿੰਡਾ/ਰਾਮਪੁਰਾ ਫੂਲ,26 ਜੁਲਾਈ (ਕੁਲਜੀਤ ਸਿੰਘ ਢੀਂਗਰਾ/ਜਸਵੰਤ ਦਰਦ ਪ੍ਰੀਤ) – ਭੂੰਦੜ ਤੋਂ ਰਾਮਪੁਰਾ ਵੱਲ ਆ ਰਹੇ ਇੱਕ ਫਾਇਨਸ ਕੰਪਨੀ ਦੇ ਮੁਲਾਜ਼ਮ ਨੂੰ ਜਖਮੀਂ ਕਰਕੇ ਉਸ ਤੋਂ 1 ਲੱਖ 12 ਹਜਾਰ ਰੁਪਏ ਲੁੱਟ ਦੀ ਜਾਣਕਾਰੀ ਮਿਲੀ ਹੈ।ਇਸ ਤੋ ਇਲਾਵਾ ਲੁਟੇਰਿਆਂ ਨੇ ਇੱਕ ਮੋਬਾਇਲ ਟੈਬਲੇਟ ਵੀ ਲੈ ਗਏ।

ਫਾਇਨਾਸ ਕੰਪਨੀ ਦੇ ਮੁਲਾਜ਼ਮ ਸੰਦੀਪ ਸਿੰਘ ਪੁੱਤਰ ਰੋਸ਼ਨ ਸਿੰਘ ਵਾਸੀ ਮਹਿਰਾਜ ਬਸਤੀ ਰਾਮਪੁਰਾ ਨੇ ਦੱਸਿਆ ਕਿ ਉਹ ਪਿੰਡਾਂ ਚੋਂ ਕੰਪਨੀ ਦੀ ਉਗਰਾਹੀ ਕਰਕੇ ਰਾਮਪੁਰਾ ਨੂੰ ਆਪਣੇ ਮੋਟਰ ਸਾਈਕਲ ਤੇ ਵਾਪਿਸ ਆ ਰਿਹਾ ਸੀ ਤਾਂ ਭੰੁਦੜ-ਰਾਮਪੁਰਾ ਸੜ੍ਹਕ ਤੇ ਗੋਦਾਮਾਂ ਦੇ ਨੇੜੇ ਅਣਪਛਾਤੇ ਲੁਟੇਰਿਆਂ ਨੇ ਉਸਦੇ ਵਿੱਚ ਕਾਰ ਦੀ ਫੇਟ ਮਾਰਕੇ ਉਸਨੂੰ ਗੰਭੀਰ ਜਖਮੀਂ ਕਰਕੇ ਉਸ ਤੋਂ ਉਗਰਾਹੀ ਕੀਤੇ ਲੱਖਾਂ ਰੁਪਏ ਤੇ ਮੋਬਾਇਲ ਟੈਬਲੇਟ ਖੋਹ ਕੇ ਫਰਾਰ ਹੋ ਗਏ ਹਨ।ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾਂ ਆਪਣੇ ਵਲੰਟੀਅਰਾਂ ਦੇ ਨਾਲ ਤੁਰੰਤ ਘਟਨਾ ਸਥਾਨ ਤੇ ਪਹੁੰਚੇ, ਜਿੰਨ੍ਹਾਂ ਨੇ ਜਖਮੀਂ ਹੋਏ ਉਕਤ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਇਆ ਗਿਆ।ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਐਸ.ਐਚ.ਓ ਇਕਬਾਲ ਖਾਨ ਨੇ ਕਿਹਾ ਕਿ ਸਾਨੂੰ ਹੁਣੇ ਹੀ ਇਸਦੀ ਸੂਚਨਾ ਮਿਲੀ ਹੈ ਤੇ ਜਖਮੀਂ ਹੋਏ ਵਿਅਕਤੀ ਦੇ ਬਿਆਨ ਲੈਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *