ਦਿਨ-ਦਿਹਾੜੇ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ

ss1

ਦਿਨ-ਦਿਹਾੜੇ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ

ਜਲੰਧਰ: ਜਲੰਧਰ ਦੇ ਪ੍ਰੈੱਸ ਕਲੱਬ ਨੇੜੇ ਦਿਨ-ਦਿਹਾੜੇ ਇੱਕ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਕਾਰੋਬਾਰੀ ਦੀ ਪਛਾਣ ਅਨਿਲ ਕੁਮਾਰ ਬਿੱਲਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬਿੱਲਾ ਆਪਣੀ ਫਾਰਚੂਨਰ ਗੱਡੀ ਵਿੱਚ ਜਾ ਰਿਹਾ ਸੀ ਕਿ ਪ੍ਰੈੱਸ ਕਲੱਬ ਨੇੜੇ ਸੜਕ ਉੱਤੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸੇ ਦੀ ਗੱਡੀ ਨੇੜੇ ਰੁਕੇ ਤੇ ਗੋਲੀਆਂ ਮਾਰ ਕੇ ਫ਼ਰਾਰ ਹੋ ਗਏ।

ਜਿਸ ਥਾਂ ਉੱਤੇ ਇਹ ਘਟਨਾ ਹੋਈ, ਉਸ ਦੀ ਥੋੜ੍ਹੀ ਦੀ ਦੂਰੀ ਉੱਤੇ ਪੰਜਾਬ ਪੁਲਿਸ ਦਾ ਨਾਕੇ ਵੀ ਮੌਜੂਦ ਸੀ। ਮ੍ਰਿਤਕ ਸੂਰੀਆ ਵਾਲਵ ਤੇ ਪਾਲ ਮਰਚੈਂਟ ਦੀ ਏਜੰਸੀ ਚਲਾਉਂਦਾ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਸਬੰਧ ਕਾਂਗਰਸ ਪਾਰਟੀ ਨਾਲ ਸੀ ਤੇ ਉਸ ਦਾ ਭਰਾ ਸੁਨੀਲ ਕੁਮਾਰ ਬਿੱਲਾ ਦੀ ਕੁਝ ਸਮਾਂ ਪਹਿਲਾਂ ਮੌਤ ਹੋਈ ਸੀ।

Share Button

Leave a Reply

Your email address will not be published. Required fields are marked *