ਦਿਨੋਂ-ਦਿਨ ਵਧ ਰਹੀ ਰਾਮ ਰਹੀਮ ਦੇ ਦੋਸ਼ਾਂ ਦੀ ਸੂਚੀ, ਇਕ ਹੋਰ ਖੁੱਲ੍ਹਿਆਂ ਭੇਤ

ss1

ਦਿਨੋਂ-ਦਿਨ ਵਧ ਰਹੀ ਰਾਮ ਰਹੀਮ ਦੇ ਦੋਸ਼ਾਂ ਦੀ ਸੂਚੀ, ਇਕ ਹੋਰ ਖੁੱਲ੍ਹਿਆਂ ਭੇਤ

ਸਾਧਵੀਆਂ ਨਾਲ ਬਲਾਤਕਾਰ ਕੇਸ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਲੈ ਕੇ ਨਵੇਂ-ਨਵੇਂ ਖੁਲਾਸੇ ਲਗਾਤਾਰ ਹੋ ਰਹੇ ਹਨ। ਇਸ ਤਰ੍ਹਾਂ ਦੇ ਹੀ ਇਕ ਹੋਰ ਖੁਲਾਸੇ ਦੇ ਤਹਿਤ ਪਾਸਪੋਰਟ ਵਿਭਾਗ ਨੇ ਨਿਯਮਾਂ ਨੂੰ ਤਾਕ ‘ਤੇ ਰੱਖ ਕੇ ਅੰਬਾਲਾ ‘ਚ ਸਿਰਫ ਅੱਧੇ ਘੰਟੇ ਅੰਦਰ ਰਾਮ ਰਹੀਮ ਨੂੰ ਨਵਾਂ ਪਾਸਪੋਰਟ ਜਾਰੀ ਕਰ ਦਿੱਤਾ ਸੀ। ਰਾਮ ਰਹੀਮ ਨੇ 2015 ‘ਚ ਟੋਪੀ ਪਾ ਕੇ ਪਾਸਪੋਰਟ ਲਈ ਫੋਟੋ ਖਿਚਵਾਈ ਸੀ, ਵਿਦੇਸ਼ ਮੰਤਰਾਲਾ ਇਸ ਦੀ ਜਾਂਚ ਕਰ ਰਿਹਾ ਹੈ। ਨਿਯਮਾਂ ਅਨੁਸਾਰ ਬਿਨੇਕਾਰ ਪਾਸਪੋਰਟ ਲਈ ਇਸਤੇਮਾਲ ਕੀਤੀ ਜਾਣ ਵਾਲੀ ਫੋਟੋ ‘ਚ ਟੋਪੀ ਪਾ ਕੇ ਫੋਟੋ ਨਹੀਂ ਖਿਚਵਾ ਸਕਦਾ। ਸੋ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਰਾਮ ਰਹੀਮ ਦੇ ਖਿਲਾਫ ਪਾਸਪੋਰਟ ਐਕਟ ਦੇ ਤਹਿਤ ਕੇਸ ਦਰਜ ਹੋ ਸਕਦਾ ਹੈ।
ਰਾਮ ਰਹੀਮ ਦੇ ਦੋਵੇਂ ਪਾਸਪੋਰਟਾਂ ‘ਚ ਹੈ ਘਪਲਾ
ਹਰਿਆਣਾ ਅਤੇ ਪੰਚਕੂਲਾ ਪੁਲਸ ਵਲੋਂ ਚਲਾਏ ਜਾ ਰਹੇ ਸਰਚ ਆਪਰੇਸ਼ਨ ‘ਚ ਪੁਲਸ ਨੂੰ ਰਾਮ ਰਹੀਮ ਦੇ ਦੋ ਪਾਸਪੋਰਟ ਮਿਲੇ ਸਨ । ਇਕ ਪਾਸਪੋਰਟ ਜਿਸ ‘ਚ ਉਸਨੇ 2015 ‘ਚ ਟੋਪੀ ਪਾ ਕੇ ਫੋਟੋ ਖਿਚਵਾਈ ਸੀ। ਇਸ ਤੋਂ ਬਾਅਦ ਦੂਸਰਾ 2017 ‘ਚ ਜਾਰੀ ਕਰਵਾਇਆ ਸੀ ਜਿਸ ‘ਚ ਰਾਮ ਰਹੀਮ ਨੇ ਸਿਰ ‘ਤੇ ਟੋਪੀ ਨਹੀਂ ਪਹਿਣੀ ਹੋਈ ਸੀ। ਪਰ ਇਸ ਪਾਸਪੋਰਟ ‘ਚ ਵੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਪਾਸਪੋਰਟ ‘ਚ ਰਾਮ ਰਹੀਮ ਨੇ ਆਪਣਾ ਨਾਮ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਲਿਖਵਾਇਆ ਹੈ, ਜਦੋਂਕਿ ਨਿਯਮਾਂ ਅਨੁਸਾਰ ਕੋਈ ਵੀ ਬਿਨੈਕਾਰ ਆਪਣੇ ਨਾਮ ਅੱਗੇ ਸੰਤ,ਡਾਕਟਰ, ਪ੍ਰੋਫੈਸਰ ਆਦਿ ਨਹੀਂ ਲਗਾ ਸਕਦਾ। ਅੰਬਾਲਾ ਤੋਂ ਕੁਝ ਹੀ ਮਿੰਟਾਂ ‘ਚ ਜਾਰੀ ਹੋਇਆ ਇਹ ਪਾਸਪੋਰਟ, ਆਮਤੌਰ ‘ਤੇ ਚੰਡੀਗੜ੍ਹ ਦਫਤਰ ਤੋਂ ਜਾਰੀ ਹੁੰਦਾ ਹੈ, ਕਿਉਂਕਿ ਇਸ ਦੀ ਪ੍ਰਿਟਿੰਗ, ਲੈਮੀਨੇਸ਼ਨ ਸਭ ਕੁਝ ਇਥੇ ਹੀ ਹੁੰਦਾ ਹੈ।

Share Button

Leave a Reply

Your email address will not be published. Required fields are marked *