ਦਿਨੋਂ-ਦਿਨ ਬੁਲੰਦੀਆਂ ਦੇ ਰਾਹ ਵੱਲ ਜਾ ਰਿਹਾ- ਭੱਟੀ ਲਵਲੀ

ss1

ਦਿਨੋਂ-ਦਿਨ ਬੁਲੰਦੀਆਂ ਦੇ ਰਾਹਵੱਲ ਜਾ ਰਿਹਾ- ਭੱਟੀ ਲਵਲੀ

              ਭੱਟੀ ਲਵਲੀ ਜੋ ਕਿ ਬਤੌਰ ਗੀਤਕਾਰ, ਗਾਇਕ ਅਤੇ ਵੀਡੀਓ ਡਾਇਰੈਕਟਰ ਕੰਮ ਕਰ ਚੁੱਕੇ ਹਨ ਜਿਨ੍ਹਾਂ ਨੇ ਆਪਣੀ ਕੜੀ ਲਗਨ ਅਤੇ ਮਿਹਨਤ ਦੇ ਸਦਕਾ ਬੁਲੰਦੀਆਂ ਦੇ ਰਾਹ ਵੱਲ ਇੱਕ ਕਦਮ ਹੋਰ ਪੁੱਟ ਲਿਆ ਹੈ। ਉਹਨਾਂ ਨੇ ਨਵੇਂ ਸਾਲ (2018) ਵਿੱਚ ‘ਆਮੀਨ ਰੀਕਾਰਡਜ਼’ ਕੰਪਨੀ ਲਾਂਚ ਕੀਤੀ। ਜਿਸਦੀ ਸ਼ੁਰੂਆਤ ਗਾਇਕ ‘ਰਾਜਾ ਬਰਾੜ’ ਦੇ ਧਾਰਮਿਕ ਗੀਤ ‘ਪ੍ਰੀਤਮ ਪਿਆਰਾ’ ਨਾਲ ਕੀਤੀ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਿਤ ਕੀਤਾ ਗਿਆ ਹੈ। ਜਿਸ ਨੂੰ ਕਲਮ ‘ਪਰਮਜੀਤ ਸਿੰਘ’ ਅਤੇ ਸੰਗੀਤ ‘ਬਿੱਕਾ ਮਨਹਾਰ’ ਨੇ ਕੀਤਾ ਹੈ। ਆਮੀਨ ਰੀਕਾਰਡਜ਼ ਕੰਪਨੀ ਵੱਲੋਂ ਇਸਨੂੰ ਸ਼ੋਸਲ ਸਾਈਟਾਂ ਅਤੇ ਯੂਟਿਊਬ ਉੱਤੇ ਰਿਲੀਜ਼ ਕੀਤਾ ਗਿਆ। ਜਿਸਨੂੰ ਦਰਸ਼ਕਾ ਵੱਲੋਂ ਭਰਵਾ ਹੁਗਾਰਾ ਮਿਲ ਰਿਹਾ ਹੈ।

ਕੰਪਨੀ ਦੇ ਡਾਇਰੈਕਟਰ ‘ਭੱਟੀ ਲਵਲੀ’ ਨੇ ਗੱਲਬਾਤ ਦੌਰਾਨ ਦੱਸਿਆ ਕਿ ਬਹੁਤ ਸਾਰੇ ਸੱਭਿਆਚਾਰਕ ਅਤੇ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਗੀਤ ਤਿਆਰ ਹਨ ਜਲਦੀ ਹੀ ਦਰਸ਼ਕਾ ਦੇ ਸਾਹਮਣੇ ਕੀਤੇ ਜਾਣਗੇ।

Share Button

Leave a Reply

Your email address will not be published. Required fields are marked *