“ਦਿਨੋਂ-ਦਿਨ ਬਦਲਦਾ ਜਾ ਰਿਹਾ ਸਾਡਾ ਪੰਜਾਬੀ ਸੱਭਿਆਚਾਰ”

ss1

“ਦਿਨੋਂ-ਦਿਨ ਬਦਲਦਾ ਜਾ ਰਿਹਾ ਸਾਡਾ ਪੰਜਾਬੀ ਸੱਭਿਆਚਾਰ”

ਅੱਜ ਸਾਡਾ ਦੇਸ਼ ਤੱਰਕੀ ਦੀ ਰਾਹ ਤੇ ਬੜੀ ਤੇਜ਼ੀ ਨਾਲ ਦੌੜ ਰਿਹਾ ਹੈ।ਸਾਡਾ ਦੇਸ਼ ਹਰ ਪਾਸੇ ਤੋਂ ਤੱਰਕੀ ਕਰ ਰਿਹਾ ਹੈ।ਸਾਡਾ ਦੇਸ਼ ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਕਰ ਰਿਹਾ ਹੈ।ਇਸ ਨਾਲ ਸਾਡੇ ਦੇਸ਼ ਵਿੱਚ ਹਰ ਇੱਕ ਪਾਸੇ ਤੋਂ ਬਦਲਾ ਆ ਰਹੇ ਹਨ।ਜਿਨ੍ਹਾਂ ਨੇ ਸਾਡੇ ਦੇਸ਼ ਦੀ ਤੱਰਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।ਅੱਜ ਸਾਡੇ ਦੇਸ਼ ਦੀ ਵੱਧਦੀ ਤੱਰਕੀ ਕਾਰਨ ਸਾਡੇ ਦੇਸ਼ ਦਾ ਪੰਜਾਬੀ ਸੱਭਿਆਚਾਰ ਕਿਤੇ ਅਲੋਪ ਹੋ ਗਿਆ ਹੈ।ਅੱਜ ਅਸੀਂ ਤੱਰਕੀ ਦੇ ਰਾਹ ਤੇ ਬਹੁਤ ਜਿਆਦਾ ਤੇਜ਼ ਦੌੜ ਰਹੇ ਹਾਂ ਕਿ ਸਾਨੂੰ ਆਪਣੇ ਸੱਭਿਆਚਾਰ ਨੂੰ ਵੀ ਸੰਭਾਲਣ ਦਾ ਵੀ ਧਿਆਨ ਨਹੀਂ ਰਿਹਾ ਹੈ।ਅੱਜ ਅਸੀਂ ਪਹਿਲਾਂ ਵਾਲੇ ਸਮੇਂ ਚ ਧਿਆਨ ਮਾਰੀਏ ਤਾਂ ਪਹਿਲਾਂ ਨਾਲੋਂ ਸਾਡਾ ਪੰਜਾਬੀ ਸੱਭਿਆਚਾਰ ਬਹੁਤ ਪਿੱਛੇ ਰਹਿ ਗਿਆ ਹੈ।ਇਸ ਬਦਲਦੇ ਸਮੇਂ ਦੀ ਦੌੜ ਨੇ ਸਾਡੇ ਕੋਲੋ ਸਾਡੀ ਅਸਲੀ ਪਹਿਚਾਣ ਖੋਹ ਲਈ ਹੈ।ਸਾਡਾ ਪਹਿਰਾਵਾ, ਰਹਿਣ ਸਹਿਣ, ਅਤੇ ਬੋਲਣ ਦਾ ਤੋਰ ਤਰੀਕਾ ਬਦਲ ਗਿਆ ਹੈ। ਅੱਜ ਕਿੱਥੇ ਗਏ ਉਹ ਗਹਿਣੇ ਜਾਂ ਉਹ ਕਿੱਥੇ ਗਈਆ ਉਹ ਫੁੱਲਕਾਰੀਆਂ ਜੋ ਸਾਡੇ ਪੰਜਾਬੀ ਸੱਭਿਆਚਾਰ ਦੀ ਜਾਨ ਸੀ।ਪਰ ਸਾਡੇ ਪੰਜਾਬੀ ਸੱਭਿਆਚਾਰ ਦਿਨੋ ਦਿਨ ਪੱਛਮੀ ਪਹਿਰਾਵਾ ਮਾਰ ਰਿਹਾ ਹੈ।ਮੈਂ ਇੱਥੇ ਪੰਜਾਬੀ ਸੱਭਿਆਚਾਰ ਦਾ ਗਹਿਣਾ ਸੱਗੀ ਫੁੱਲ ਤੇ ਫੁੱਲਕਾਰੀ ਬਾਰੇ ਦੱਸਦਾ ਹਾਂ ਜੋ ਸਾਡੇ ਪੰਜਾਬੀ ਸੱਭਿਆਚਾਰ ਦੀ ਅਸਲ ਪਹਿਚਾਣ ਸੀ।

ਸੱਗੀ ਫੁੱਲ ਔਰਤ ਦਾ ਗਹਿਣਾ ਹੈ। ਔਰਤਾਂ ਆਪਣੀ ਦਿੱਖ ਨੂੰ ਨਿਖਾਰਨ ਲਈ ਸ਼ਿੰਗਾਰ ਦੇ ਨਾਲ-ਨਾਲ ਅਨੇਕਾਂ ਤਰ੍ਹਾਂ ਦੇ ਗਹਿਣਿਆਂ ਨੂੰ ਵੀ ਪਹਿਨਦੀਆਂ ਰਹੀਆਂ ਹਨ। ਜਿਹਨਾਂ ‘ਚ ਸੱਗੀ ਫੁੱਲ ਵੀ ਗਹਿਣਾ ਹੈ। ਸੱਗੀ ਸਿਰ ਦਾ ਗਹਿਣਾ ਹੈ ਜੋ ਸਿਰ ਦੇ ਵਿਚਕਾਰ ਪਹਿਨਿਆ ਜਾਂਦਾ ਹੈ। ਇਸ ਨਾਲ ਸਿਰ ਦੀ ਚੁੰਨੀ, ਫੁਲਕਾਰੀ ਆਦਿ ਨੂੰ ਟਿਕਾਈ ਰੱਖਣ ਵਿਚ ਸਹਾਇਤਾ ਮਿਲਦੀ ਹੈ। ਇਸ ਅਰਧ ਗੋਲੇ ਦੀ ਸ਼ਕਲ ਵਿਚ ਹੁੰਦਾ ਹੈ ਜਿਸ ਦੇ ਉੱਤੇ ਨਗ ਜੜਿਆ ਹੁੰਦਾ ਹੈ।

ਫੁਲਕਾਰੀ ਨਾਲ ਪੰਜਾਬਣਾਂ ਦੀਆਂ ਅਨੇਕਾਂ ਭਾਵਨਾਵਾਂ ਜੁੜੀਆਂ ਹੋਈਆ ਹਨ।ਜੋ ਲੋਕ ਗੀਤਾਂ ਵਿੱਚ ਪ੍ਰਗਟ ਹੁੰਦੀਆ ਹਨ। ਪੰਜਾਬੀ ਲੋਕ ਸ਼ਿਲਪ ਕਲਾ ਦੀਆਂ ਵਿਭਿੰਨ ਵੰਨਗੀਆਂ ਵਿੱਚ ਫੁਲਕਾਰੀ ਕਲਾ ਦਾ ਅਹਿਮ ਸਥਾਨ ਹੈ। ਫੁਲਕਾਰੀ ਪੰਜਾਬਣ ਦਾ ਕੱਜਣ ਹੈ ਜੋ ਉਸ ਦੇ ਮਨ ਦੇ ਵਲਵਲਿਆਂ, ਰੀਝਾਂ ਅਤੇ ਸਿਰਜਣਸ਼ਕਤੀ ਦਾ ਪ੍ਰਤੀਕ ਰਹੀ ਹੈ। ਮੈਨੂੰ ਤਾਂ ਕਹਿੰਦਾ ਕੱਢਣ ਨੀਂ ਜਾਣਦੀ, ਕੱਤਣ ਨੀਂ ਜਾਣਦੀ।
ਮੈਂ ਕੱਢ ਲਈ ਫੁਲਕਾਰੀ, ਵੇ ਜਦ ਮੈਂ ਉੱਤੇ ਲਈ ਤੈਂ ਹੂੰਗਰ ਕਿਉਂ ਮਾਰੀ।

ਉਨ੍ਹਾਂ ਸਮਿਆਂ ਵਿੱਚ ਕਿਤੇ ਬੁੱਢੀ ਦਾਦੀ ਸਿਰ ’ਤੇ ਫੁਲਕਾਰੀ ਲਈ ਨਜ਼ਰ ਆਉਂਦੀ, ਕਿਤੇ ਆਪਣੇ ਸਿਰ ’ਤੇ ਆਪਣੇ ਸਾਈਂ ਦਾ ਭੱਤਾ ਚੁੱਕੀ ਜਾਂਦੀ ਮੁਟਿਆਰ ਦੀ ਫੁਲਕਾਰੀ ਵਾਜਾਂ ਮਾਰ ਦੀ ਰੀਝਾਂ ਦੀ ਤਰਜਮਾਨੀ ਕਰਦਾ ਕਲਾ ਦਾ ਇਹ ਰੂਪ ਲੋਪ ਹੋ ਰਿਹਾ ਹੈ। ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਲੋਕਾਂ ਕੋਲ ਫੁਲਕਾਰੀ ਕੱਢਣ ਦੀ ਵਿਹਲ ਨਹੀਂ। ਹੁਣ ਮਸ਼ੀਨਾਂ ਦੇ ਬਣੇ ਸ਼ਾਲ, ਚਾਦਰਾਂ ਘਰ-ਘਰ ਆ ਚੁੱਕੀਆਂ ਹਨ। ਇਸ ਕਲਾ ਦੇ ਇਸ ਰੂਪ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ ਤਾਂ ਜੋ ਰੀਝਾਂ ਦੀ ਫੁਲਕਾਰੀ ਮੁੜ ਦੁਬਾਰਾ ਸ਼ਿੰਗਾਰ ਦਾ ਆਧਾਰ ਬਣ ਜਾਵੇ।ਬੇਸ਼ੱਕ ਪੁਰਾਤਨ ਗਹਿਣੇ ਆਧੁਨਿਕ ਫੈਸ਼ਨ ਦਾ ਹਿੱਸਾ ਨਹੀਂ ਰਹੇ, ਪਰ ਇਹ ਸਾਡੇ ਵਿਰਸੇ ਦਾ ਇੱਕ ਅੰਗ ਹਨ। ਇਹ ਸਾਨੂੰ ਸਾਡੇ ਪੁਰਾਤਨ ਪੰਜਾਬੀ ਸੱਭਿਆਚਾਰ ਨਾਲ ਜੋੜਦੇ ਹਨ।
ਇਸ ਤੋਂ ਇਲਾਵਾ ਸਾਡੇ ਪੜ੍ਹੇ ਲਿਖੇ ਨੋਜਵਾਨ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ ।ਉਹ ਪੰਜਾਬੀ ਬੋਲਣ ਦੀ ਜਗ੍ਹਾ ਅੰਗਰੇਜ਼ੀ ਭਾਸ਼ਾ ਬੋਲਦੇ ਹਨ।
ਅੱਜ ਸਾਡਾ ਪੰਜਾਬੀ ਸੱਭਿਆਚਾਰ ਅਲੋਪ ਹੋ ਗਿਆ ਹੈ।ਪੰਜਾਬੀਆ ਦੀ ਅਸਲ ਪਹਿਚਾਣ ਮਾਂ-ਬੋਲੀ “ਪੰਜਾਬੀ” ਹੈ।ਸਾਨੂੰ ਇਸ ਨੂੰ ਨਹੀਂ ਭੁੱਲਣਾ ਚਾਹੀਦਾ ਹੈ।ਸਾਨੂੰ ਪੰਜਾਬੀ ਬੋਲਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਹੈ।

ਜਤਿੰਦਰ ਸਿੰਘ ਧਾਲੀਵਾਲ,
ਮੋ:94653-19749,
ਪਿੰਡ: ਬੂਰ ਵਾਲਾ,
ਜਿਲ੍ਹਾ: ਫਾਜਿਲਕਾ।

Share Button

Leave a Reply

Your email address will not be published. Required fields are marked *