ਦਿਨੋਂ ਦਿਨ ਅਲੋਪ ਹੁੰਦੇ ਜਾ ਰਹੇ ਪੰਜਾਬੀ ਦੇ ਲੋਕ ਸ਼ਾਜ

ss1

ਦਿਨੋਂ ਦਿਨ ਅਲੋਪ ਹੁੰਦੇ ਜਾ ਰਹੇ ਪੰਜਾਬੀ ਦੇ ਲੋਕ ਸ਼ਾਜ

ਮਨੁੱਖੀ-ਸੁਭਾਅ ਦੀ ਆਪਣੇ ਅੰਦਰਲੇ ਭਾਵਾਂ ਨੂ ਇੱਕ ਦੂਜੇ ਸਾਹਮਣੇ ਪਰਗਟ ਕਰਨ ਦੀ ਮੁੱਢਲੀ ਇੱਛਾ ਤੋਂ ਹੀ ਗੀਤਾਂ ਦਾ ਲੜੀਵਾਰ ਵਿਕਾਸ ਹੋਇਆ ਅਤੇ ਉਹ ਇਹਨਾਂ ਨੂੰ ਪਰਗਟ ਕਰਨ ਲਈ ਜਾ ਤਾਂ ਆਵਾਜ਼ ਦਾ ਪ੍ਰਯੋਗ ਕਰਦਾ ਹੈ ਜਾਂ ਇਸ਼ਾਰਿਆਂ ਨੂੰ ਆਪਣਾ ਸਾਧਨ ਬਣਾਉਂਦਾ ਹੈ।ਕਦੇ ਕਦੇ ਉਹ ਆਵਾਜ਼ ਅਤੇ ਇਸ਼ਾਰਿਆ ਦੋਹਾਂ ਨੂੰ ਕੰਮ ਵਿੱਚ ਲਿਆਉਂਦਾ ਹੈ।ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਜਦੋਂ ਮਨੁੱਖ ਜਾਤੀ ਅਸਭਿਅ ਸੀ ਉਦੋਂ ਵੀ ਉਸ ਦੇ ਦਿਲ ਵਿੱਚ ਪ੍ਰਕ੍ਰਿਤੀ ਦੇ ਨਾਲ ਲਗਾਓ ਸੀ|ਪ੍ਰਕਿਰਤੀ ਮਨੁੱਖ ਦੀ ਜਨਮ-ਜਾਤ ਸੰਸਕਾਰਾਂ ਦੀ ਆਤਮਾ ਹੈ।ਪ੍ਰਕ੍ਰਿਤਕ ਸੰਗੀਤ ਹੀ ਲੋਕ ਗੀਤਾਂ ਦੀ ਪਰਿਭਾਸ਼ਾ ਹੈ।ਮਨੁੱਖ ਜਦੋਂ ਅਸਭਿਅ ਸੀ ਉਦੋਂ ਵੀ ਉਹ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਲਈ ਕੁਝ ਅਸੱਪਸ਼ਟ ਸ਼ਬਦਾਂ ਦਾ ਉੱਚਾਰਨ ਕਰਦਾ ਸੀ|ਉਸ ਵੇਲੇ ਉਹੀ ਉਸ ਦੀ ਆਵਾਜ਼,ਉਸ ਦੀ ਕਵਿਤਾ ਅਤੇ ਸੰਗੀਤ ਹੁੰਦਾ ਸੀ|ਹੋਲੀ ਹੋਲੀ ਉਸ ਦਾ ਵਿਕਾਸ ਹੋਇਆ,ਉਹਦੇ ਨਾਲ ਹੀ ਸਮਾਜ ਦਾ ਵਿਕਾਸ ਹੋਇਆ ਅਤੇ ਫੇਰ ਉਸ ਨੇ ਸੰਗੀਤ ਦੇ ਨਾਲ ਸਮੂਹਿਕ ਨਾਚਾਂ ਦੇ ਮਹੱਤਵ ਨੂੰ ਪਛਾਣਿਆ|ਇਸ ਗੀਤ ਜਾਂ ਨਾਚ ਦੇ ਪ੍ਰਚਾਰ ਦਾ ਇਹ ਸਿੱਟਾ ਨਿਕਲਿਆ ਕਿ ਉਸ ਨੇ ਇੱਕ ਦੂਜੇ ਦੀਆਂ ਭਾਵਨਾਵਾਂ ਨੂ ਗਹਿਰਾਈ ਨਾਲ ਅਨੁਭਵ ਕੀਤਾ ਅਤੇ ਉਹ ਸੱਭਿਅਤਾ ਦੀ ਇੱਕ ਨਵੀਂ ਧਾਰਾ ਦੀ ਤਰਫ਼ ਵਧਣ ਲੱਗਾ,ਇਹ ਪ੍ਰਾਕਿਰਤਕ ਸੰਗੀਤ ਲੋਕ ਸੰਗੀਤ ਦੇ ਨਾਂ ਨਾਲ ਪ੍ਰਚਲਿਤ ਹੋਇਆ|
ਲੋਕ ਸੰਗੀਤ ਦੇ ਉਪਜਣ ਲਈ ਸਭ ਤੋਂ ਮੁੱਢਲਾ ਵਰਤਾਰਾ ਲੋਕ ਮਨ ਹੁੰਦਾ ਹੈ।ਪੰਜਾਬੀ ਲੋਕ ਮਨ ਸਮੇਂ ਸਮੇਂ ਆਪਣੇ ਸਮਾਜਿਕ, ਸੱਭਿਆਚਾਰਕ,ਆਰਥਿਕ ਅਤੇ ਭੂਗੋਲਿਕ ਹਾਲਤਾਂ ਲਈ ਲੋੜੀਂਦੇ ਕਿਰਿਆਤਮਕ ਹੱਲ ਲੱਭਦਾ ਰਿਹਾ ਹੈ।ਇਸ ਵਿਸ਼ਾਲ ਅਨੁਭਵ ਸਦਕਾ ਹੀ ਪੰਜਾਬੀ ਲੋਕ ਮਨ ਨੇ ਲੋਕ ਸੰਗੀਤ ਦੇ ਦੋਹਾਂ ਪੱਖਾਂ ਲੋਕ ਗੀਤਾਂ ਅਤੇ ਲੋਕ ਸਾਜ਼ਾ ਨੂੰ ਬੜੀ ਹੀ ਸ਼ਿੱਦਤ ਤੇ ਸ਼ਰਧਾ ਦੇ ਅਧੀਨ ਬੜੇ ਸੁਹਜਮਈ ਢੰਗ ਨਾਲ ਉਸਾਰਿਆ ਹੈ।ਇਸੇ ਸ਼ਿਦੱਤ ਸਦਕਾ ਹੀ ਅੱਜ ਪੰਜਾਬੀ ਲੋਕ ਸਾਜ਼ਾਂ ਵਿੱਚ ੋ ਕਈ  ਸਾਜ਼ ਸ਼ਾਸਤਰੀ ਅਤੇ ਪੋਪ ਸੰਗੀਤ ਦਾ ਹਿੱਸਾ ਬਣ ਗਏ ਹਨ।
ਡਾ.ਗੁਰਨਾਮ ਸਿੰਘ ਅਨੁਸਾਰ “ਲੋਕ ਮਨ ਦੁਆਰਾ ਲੋਕ ਸਾਜ਼ਾਂ ਦੀ ਘਾੜਤ ਸਹਿਜ ਰੂਪ ਵਿਚ ਦੇਸੀ ਤੇ ਪ੍ਕਿਰਤਕ ਵਿਧੀ ਦੁਆਰਾ ਹੋਈ।ਹੱਥ ਗੋਚਰੇ ਮਿਲਣ ਵਾਲੀਆਂ ਵਸਤਾਂ ਨੂੰ ਲੋਕ ਮਨ ਆਪਣੇ ਅੰਦਰ ਰਚੇ ਤੇ ਰਸੇ ਸਹਿਜ ਸੁਭਾਵਿਕ ਨਾਦ ਦੇ ਵਿਗਿਆਨ ਅਨੁਸਾਰ ਘਾੜਤ ਘੜਦਾ ਹੈ।ਇਨ੍ਹਾਂ ਮੌਲਿਕ ਸਾਜ਼ਾਂ ਦੀ ਬਨਾਵਟ ਲਈ ਉਚੇਚ ਨਾਲ ਦੂਰੋਂ ਪਾਰੋਂ ਵਿਸ਼ੇਸ਼ ਵਸਤਾਂ ਦਾ ਪ੍ਰਬੰਧ ਨਹੀਂ ਕਰਨਾ ਪੈਂਦਾ।ਢੋਲ, ਡੋਰੂ ,ਢੱਡ,ਵੰਝਲੀ, ਸੱਪ ,ਕਾਟੋ, ਬੁਗਦੂ, ਚਿਮਟਾ ਅਜਿਹੇ ਕਿੰਨੇ ਹੀ ਸਾਜ਼ ਹਨ।ਜਿਹੜੇ ਪੰਜਾਬੀ ਲੋਕ ਮਨ ਦੀ ਸਹਿਜ ਸੂਖੇਨ ਉਪਜ ਹਨ।”
ਭਾਰਤੀ ਸੰਗੀਤ ਵਿੱਚ –
ਅਲਗੋਜ਼ੇ
ਅਲਗੋਜ਼ੇ ਪੰਜਾਬੀ ਵਾਜੇ ਹਨ ।ਜਿਹਨਾਂ ਦੀ ਸਿੰਧੀ, ਰਾਜਸਥਾਨੀ ਅਤੇ ਬਲੋਚ ਲੋਕ ਗਵਈਆਂ ਨੇ ਵੀ ਭਰਪੂਰ ਵਰਤੋਂ ਕੀਤੀ ਹੈ। ਇਨ੍ਹਾਂ ਨੂੰ ਜੋੜੀ, ਦੋ ਨਾਲੀ ਜਾਂ ਨਗੋਜ਼ੇ ਵੀ ਸੱਦਿਆ ਜਾਂਦਾ ਹੈ। ਇਹ ਬੰਸਰੀਆਂ ਦੀ ਇੱਕ ਜੋੜੀ ਵਰਗੇ ਲੱਗਦੇ ਹਨ। ਇਸੇ ਲਈ ਅਲਗੋਜ਼ਿਆਂ ਨੂੰ ਜੋੜੀ ਕਹਿੰਦੇ ਹਨ ।ਕਿਉਂਕਿ ਇਹ ਦੋਸਾਜ਼ ਹੁੰਦੇ ਹਨ। ਪਰ ਇਹਨਾਂ ਦੋਵਾਂ ਨੂੰ ਇਕੱਠੇ ਹੀ ਵਜਾਇਆ ਜਾਂਦਾ ਹੈ। ਇਹ ਸਾਹ ਖਿੱਚਣ ਸਮੇਂ ਅਤੇ ਕੱਢਣ ਸਮੇਂ ਦੋਨੋਂ ਸਮੇਂ ਹੀ ਵੱਜਦੇ ਹਨ। ਇਹਨਾਂ ਨੂੰ ਵਜਾਉਣ ਲਈ ਵਿਸ਼ੇਸ਼ ਅਭਿਆਸ ਦੀ ਲੋੜ ਪੈਂਦੀ ਹੈ ਅਤੇ ਤਕੜੇ ਸਿਰੜੀ ਅਭਿਆਸ ਤੋਂ ਬਾਅਦ ਹੀ ਇਹ ਵਜਾਉਣੇ ਆਉਂਦੇ ਹਨ।

ਤਬਲਾ
ਤਬਲਾ  ਦੱਖਣੀ ਏਸ਼ੀਆ ਦਾ ਇੱਕ ਲੋਕਪਸੰਦ ਸੰਗੀਤ ਸਾਜ਼ ਹੈ।ਕਿਹਾ ਜਾਂਦਾ ਹੈ ਕਿ 13ਵੀੰ ਸਦੀ ਵਿੱਚ ਅਮੀਰ ਖੁਸਰੋ  ਨੇ ਪਖਾਵਜ ਨੂੰ ਗੱਭੇ ਤੋਂ ਕੱਟ ਕੇ ਤਬਲੇ ਦੀ ਕਾਢ ਕਢੀ ਸੀ। ਤਬਲਾ ਕਾਢ ਭਾਰਤ ਵਿੱਚ ਪਾਇਆ ਗਿਆ ਹੈ। ਲਫ਼ਜ਼ ਤਬਲਾ, ਅਰਬੀ ਜ਼ਬਾਨ ਦੇ ਤਬਲ ਤੋਂ ਬਣਿਆ ਹੈ, ਜਿਸ ਦਾ ਲਫ਼ਜ਼ੀ ਮਤਲਬ ਢੋਲ ਹੈ। ਇਸ ਦਾ ਪ੍ਰਯੋਗ ਭਾਰਤੀ ਸੰਗੀਤ ਵਿੱਚ ਖਾਸਕਰ ਮੁੱਖ ਸੰਗੀਤ ਸਾਜ਼ਾਂ ਦਾ ਸਾਥ ਦੇਣ ਵਾਲੇ ਸਾਜ਼ ਵਜੋਂ ਕੀਤਾ ਜਾਂਦਾ ਹੈ। ਇਸ ਦੇ ਦੋ ਹਿੱਸੇ ਹੁੰਦੇ ਹਨ, ਜੋ ਲੱਕੜੀ ਦੇ ਖਾਲੀ ਡੱਬੇ ਦੀ ਤਰ੍ਹਾਂ ਹੁੰਦੇ ਹਨ ਅਤੇ ਵਜਾਉਂਦੇ ਸਮੇਂ ਦੋਵਾਂ ਲਈ ਦੋ ਵੱਖ ਵੱਖ ਹੱਥ ਪ੍ਰਯੋਗ ਕੀਤੇ ਜਾਂਦੇ ਹਨ। ਸੱਜੇ ਹੱਥ ਨਾਲ ਬਜਾਏ ਜਾਣ ਵਾਲੇ ਯੰਤਰ ਨੂੰ, ਜੋ ਆਕਾਰ ਵਿੱਚ ਵੱਡਾ ਹੁੰਦਾ ਹੈ, ਤਬਲਾ, ਸੱਜਾ ਜਾਂ ਦਾਹਿਨਾ ਕਿਹਾ ਜਾਂਦਾ ਹੈ। ਜਦੋਂ ਕਿ ਛੋਟੇ ਯੰਤਰ ਨੂੰ ਜੋ ਆਕਾਰ ਵਿੱਚ ਛੋਟਾ ਹੁੰਦਾ ਹੈ ਅਤੇ ਖੱਬੇ ਹੱਥ ਨਾਲ ਵਜਾਇਆ ਜਾਂਦਾ ਹੈ ।

ਹਾਰਮੋਨੀਅਮ
ਹਾਰਮੋਨੀਅਮ  ਇੱਕ ਸੰਗੀਤ ਵਾਜਾ ਯੰਤਰ ਹੈ ਜਿਸ ਵਿੱਚ ਹਵਾ ਦਾ ਪਰਵਾਹ ਕੀਤਾ ਜਾਂਦਾ ਹੈ ਅਤੇ ਭਿੰਨ ਚਪਟੀ ਧੁਨੀ ਪਟਲੀਆਂ ਨੂੰ ਦਬਾਣ ਨਾਲ ਵੱਖ-ਵੱਖ ਸੁਰਾਂ ਦੀਆਂ ਧੁਨੀਆਂ ਨਿਕਲਦੀਆਂ ਹਨ।
ਹਾਰਮੋਨੀਅਮ ਦੀ ਖੋਜ ਯੂਰਪ ਵਿੱਚ ਕੀਤੀ ਗਈ ਸੀ ਅਤੇ 19ਵੀਂ ਸਦੀ ਦੇ ਵਿੱਚ ਇਸਨੂੰ ਕੁੱਝ ਫਰਾਂਸੀਸੀ ਲੋਕ ਹਿੰਦ ਵਿੱਚ ਲਿਆਏ ਜਿੱਥੇ ਇਹ ਸਿੱਖਣ ਦੀ ਸੌਖ ਅਤੇ ਭਾਰਤੀ ਸੰਗੀਤ ਲਈ ਅਨੁਕੂਲ ਹੋਣ ਦੀ ਵਜ੍ਹਾ ਨਾਲ ਜੜ ਫੜ ਗਿਆ।ਇਸ ਵਿੱਚ ਹਵਾ ਦਾ ਵਹਾਅ ਪੈਰਾਂ, ਗੋਡਿਆਂ ਜਾਂ ਹੱਥਾਂ ਦੇ ਜਰੀਏ ਕੀਤਾ ਜਾਂਦਾ ਹੈ, ਹਾਲਾਂਕਿ ਭਾਰਤੀ ਉਪਮਹਾਦੀਪ ਵਿੱਚ ਇਸਤੇਮਾਲ ਹੋਣ ਵਾਲੇ ਹਰਮੋਨੀਅਮਾਂ ਵਿੱਚ ਹੱਥਾਂ ਦਾ ਪ੍ਰਯੋਗ ਹੀ ਜ਼ਿਆਦਾ ਹੁੰਦਾ  ਹੈ।

ਵੰਝਲੀ ਜਾਂ ਬੰਸਰੀ ਇੱਕ ਹਵਾ ਵਾਲਾ ਭਾਰਤੀ ਸਾਜ਼ ਹੈ। ਇਹ ਬਾਂਸ ਦੇ ਇੱਕ ਇਕੱਲੇ ਖੋਖਲੇ ਕਾਨੇ ਤੋਂ ਬਣਾਈ ਜਾਂਦੀ ਹੈ।ਇਹ ਵੀ ਇੱਕ ਹੱਥ ਦੀਆਂ ਉਗਲਾਂ ਨਾਲ ਚਲਾਈ ਜਾਂਦੀ ਹੈ।

ਇਕਤਾਰੀਆ
ਇਕਤਾਰੀਆ, ਤੂੰਬੀ, ਤੂੰਬਾ, ਕਿੰਗ ਨਾਲੋਂ ਪੁਰਾਤਨ ਸਾਜ਼ ਹੈ।ਇਸ ਸਾਜ਼ ਦੀ ਮੂਲ ਪ੍ਰਕਿਰਤੀ ਦੇ ਆਧਾਰ ਤੇ ਉਕਤ ਤੰਤੀ ਸਾਜ਼ ,ਪੰਜਾਬੀ ਲੋਕ ਸੰਗੀਤ ਦੇ ਸ਼ਿਗਾਰ ਬਣੇ।ਇਕਤੰਤਰੀ ਵੀਣਾ ਵਜ਼ੋ ਜਿਣੇ ਜਾਂਦੇ ਪੁਰਾਤਨ ਸਾਜ਼ ਤੋ ਹੀ ਤੰਬੂਰਾ ਜਾਂ ਤਾਨਪੁਰਾ ਸਾਜ਼ ਵਿਕਸਿਤ ਹੋਇਆ।ਸੰਗੀਤ ਵਿਗਿਆਨੀਆ ਅਨੁਸਾਰ ਇਹ ਸਾਜ਼ ,ਤੱਤ ਸਾਜ਼ਾ ਦੀ ਸ਼੍ਰੇਣੀ ਦਾ ਮੂਲ ਸਾਜ਼ ਹੈ।ਤੂੰਬਾ ਇੱਕ ਤਾਰ ,ਛੱਲਾਂ ,ਘੋੜੀ ,ਡੰਡੀ ਅਤੇ ਕਿੱਲੀ ਇਸ ਸਾਜ਼ ਦੇ ਵੱਖ ਵੱਖ ਅੰਗ ਹਨ।

ਬਿਤ ਸਾਜ਼ – ਚਮੜੇ ਨਾਲ ਮੜ੍ਹੇ ਹੋਏ ਸਾਜ਼ ਜਿਹੜੇ ਮੁੱਖ ਤੌਰ ਤੇ ਤਾਲ ਦੇਣ ਦਾ ਕਾਰਜ ਕਰਦੇ ਹਨ,ਉਹਨਾਂ ਨੂੰ ਇਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ।ਜਿਵੇਂ ਕਿ- ਢੋਲ, ਢੋਲਕ ,ਮਿਰਦੰਗ,ਤਬਲਾ ਆਦਿ।

ਢੱਡ
ਪੰਜਾਬੀ ਲੋਕ ਸੰਗੀਤ ਦੇ ਤਾਲ ਸਾਜ਼ ਵਿਚੋਂ ਢੱਡ ਇਕ ਪੁਰਾਤਨ ਸਾਜ਼ ਹੈ।ਭਾਵੇਂ ਇਸ ਨੂੰ ਸ਼ਿਵ ਜੀ ਦੇ ਡਮਰੂ ਤੋਂ ਵਿਕਸਿਤ ਹੋਇਆ ਮੰਨਿਆ ਜਾਂਦਾ ਹੈ।ਵਰਤਮਾਨ ਸਮੇਂ ਇਸ ਸਾਜ਼ ਦਾ ਮੌਲਿਕ ਸੰਗੀਤਕ ਰੂਪ ਤੇ ਪ੍ਰਚਲਨ ਇਸ ਦੀ ਵਿਲੱਖਣਤਾ ਨੂੰ ਵਿਸ਼ੇਸ਼ ਰੂਪ ਵਿਚ ਕਾਇਮ ਕਰ ਰਿਹਾ ਹੈ।ਇਸੇ ਸਾਜ਼ ਦੇ ਨਾਮ ਤੇ ਢਾਡੀ ਦੀ ਕਸਬੀ ਜਾਤੀ ਦਾ ਨਾਮ ਪਿਆ।ਵਰਤਮਾਨ ਸਮੇਂ ਇਸ ਸਾਜ਼ ਦਾ ਪ੍ਰਚਲਨ ਘੱਟ ਹੈ।ਪਰ ਫਿਰ ਵੀ ਪੰਜਾਬੀ ਲੋਕ ਸੰਗੀਤ ਦੇ ਕਿਸੇ ਧਾਰਮਿਕ ਲੋਕ ਗਥਾਵਾਂ ਅਤੇ ਪ੍ਰਸੰਗ ਨੂੰ ਗਾਉਣ ਲਈ ਲੋਕ ਗਾਇਕ ਇਸ ਦਾ ਪ੍ਰਯੋਗ ਕਰਦੇ ਹਨ।

ਘਣ ਸਾਜ਼
ਚਿਮਟਾ ਸ਼ਾਹਮੁਖੀ  ਬੋਲੀ ਵਿੱਚ ਅਸਲ ਵਿੱਚ ਲੋਹੇ ਦੀਆਂ ਦੋ ਪੱਤੀਆਂ ਨੂੰ ਇੱਕ ਪਾਸੇ ਤੋਂ ਜੋੜ ਕੇ ਦੂਜੇ ਪਾਸੇ ਨੂੰ ਖੁੱਲਾ ਰੱਖ ਕੇ ਬਣਾਇਆ ਚੁੱਲ੍ਹੇ ਵਿੱਚੋਂ ਬਲਦੇ ਕੋਲੇ ਚੁਗਣ ਅਤੇ ਰੋਟੀਆਂ ਰਾੜ੍ਹਨ ਲਈ ਇੱਕ ਰਵਾਇਤੀ ਸੰਦ ਹੈ। ਇੱਕ ਸਮੇਂ ਤੇ ਇਹ ਦੱਖਣੀ ਏਸ਼ੀਆ ਦੇ ਖੇਤਰਾਂ ਵਿੱਚ ਸੰਗੀਤਕ ਸਾਜ਼ ਵਜੋਂ ਵਜਾਏ ਜਾਣ ਲਈ ਵਰਤਿਆ ਜਾਣ ਲੱਗ ਪਿਆ। ਸਾਜ਼ ਵਜੋਂ ਇਸ ਨਾਲ ਘੁੰਗਰੂ ਵੀ ਬੰਨੇ ਹੁੰਦੇ ਹਨ। ਇਹ ਪੰਜਾਬ ਦਾ ਵਿਰਾਸਤੀ ਲੋਕ ਸਾਜ਼ ਹੈ ਜਿਸ ਨੂੰ ਆਲਮ ਲੁਹਾਰ ਅਤੇ ਹੋਰ ਅਨੇਕ ਲੋਕ ਗਾਇਕਾਂ ਨੇ ਅਤੇ ਸਿੱਖ ਧਰਮ ਵਿੱਚ ਕੀਰਤਨੀਆਂ ਨੇ ਕੀਰਤਨ ਲਈ ਵਜਾਇਆ।

ਛੈਣੇ- ਛੈਣੇ ਤਾਲ ਸਾਜ਼ ਹਨ।ਉਤੱਰੀ ਤੇ ਦੱਖਣੀ ਭਾਰਤੀ ਸੰਗੀਤ ਵਿੱਚ ਇਨ੍ਹਾਂ ਦਾ ਪ੍ਰਚਾਰ ਹੈ।ਭਾਰਤ ਦੇ ਵੱਖ ਵੱਖ ਲੋਕ ਕੀਰਤਨ ਪਰੰਪਰਾਵਾਂ ਵਿਚ ਇਨ੍ਹਾਂ ਦਾ ਪ੍ਰਯੋਗ ਖੂਬ ਹੋਇਆ ਹੈ।
ਇਸ ਦੇ ਛੈਣਿਆਂ ਦੀ ਆਵਾਜ਼ ਬੜੀ ਪਿਆਰੀ ਤੇ ਮਿੱਠੀ ਲੱਗਦੀ ਹੈ। ਬਣਾਵਟ ਇਹ ਲੱਕੜੀ ਦੇ ਦੋ, ਇੱਕ ਸਮਾਨ ਟੁਕੜਿਆਂ ਨਾਲ ਬਣਾਈ ਜਾਂਦੀ ਹੈ। ਇਸ ਦੀ ਲੰਬਾਈ 5 ਇੰਚ ਤੋਂ ਲੈ ਕੇ 10 ਇੰਚ ਤਕ ਅਤੇ ਚੌੜਾਈ 2 ਇੰਚ ਤੋਂ ਲੈ ਕੇ 3 ਇੰਚ ਤਕ ਹੁੰਦੀ ਹੈ। ਇਸ ਵਿੱਚ ਖੰਜਰੀ ਦੇ ਸਮਾਨ ਪਿੱਤਲ ਦੇ ਗੋਲ ਆਕਾਰ ਦੇ ਛੋਟੇ ਛੋਟੇ ਛੈਣੇ ਦੋ ਤਿੰਨ ਜਗ੍ਹਾ ਤੇ ਲਗਾਏ ਜਾਂਦੇ ਹਨ। ਇਹ ਇਕੋ ਹੱਥ ਵਿੱਚ ਪਕੜੀ ਜਾਂਦੀ ਹੈ। ਇੱਕ ਲਕੜੀ ਦੇ ਟੁਕੜੇ ਵਿੱਚ ਅੰਗੂਠਾ ਪਾਉਣ ਦੀ ਥਾਂ ਹੁੰਦੀ ਹੈ ਅਤੇ ਦੂਸਰੇ ਟੁਕੜੇ ਵਿੱਚ ਉਂਗਲੀਆਂ ਪਾਉਣ ਦੀ ਅਤੇ ਇਨ੍ਹਾਂ ਦੋਹਾਂ ਟੁਕੜਿਆਂ ਨੂੰ ਆਪਸ ਵਿੱਚ ਖੜਕਾਉਣਾ ਹੀ ਇਸ ਦੀ ਵਾਦਨ ਸ਼ੈਲੀ ਹੈ।

ਅੱਜ ਕੱਲ ਕੁਝ ਗਾਇਕ ਬਹੁਤ ਹੀ ਨੀਵੀਂ ਪੱਧਰ ਦੇ ਗੀਤ ਗਾ ਕੇ ਸਾਡੇ ਪੰਜਾਬੀ ਲੋਕ ਸਾਜ਼ਾਂ ਜਾਂ ਕਹਿ ਸਕਦੇ ਹਾਂ ਕਿ ਸਾਡੇ ਪੰਜਾਬੀ ਸੱਭਿਆਚਾਰ ਨੂੰ ਮੈਲਾ ਕਰ ਰਹੇ ਹਨ।ਉਥੇ ਹੀ ਸਾਡੇ ਨੋਜਵਾਨ ਜਦੋਂ ਕਿਸੇ ਸੱਭਿਆਚਾਰਕ ਮੁਕਾਬਲੇ ਵਿਚ ਭਾਗ ਲੈਂਦੇ ਹਨ ਤਾਂ ਇਨ੍ਹਾਂ ਪੰਜਾਬੀ ਲੋਕ ਸਾਜ਼ਾਂ ਦੀ ਵਰਤੋਂ ਕਰਦੇ ਹਨ।ਸਮਾਜਿਕ ਕਦਰਾਂ ਕੀਮਤਾਂ ਪ੍ਰਤੀ ਲੀਹੋਂ ਲੱਥ ਰਹੀ ਜਵਾਨੀ ਨੂੰ ਸੰਭਾਲਨ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੀ ਨੋਜਵਾਨ ਪੀੜ੍ਹੀ ਨੂੰ ਚੰਗੀ ਸੇਧ ਦੇਣ ਵਾਲੇ ਇਹ ਯੁਵਕ ਮੇਲੇ ਇੱਕ ਚੰਗਾ ਯਤਨ ਹੈ।ਸਾਡੇ ਨੋਜਵਾਨ ਇਹਨਾਂ ਮੇਲਿਆਂ ਵਿੱਚ ਹਿੱਸਾ ਲੈਣ ਤਾਂ ਕਿ ਉਹ ਵੀ ਸਾਡੇ ਪੰਜਾਬੀ ਲੋਕ ਸਾਜ਼ਾਂ ਦੀ ਵਰਤੋਂ ਕਰਨ ਉਨ੍ਹਾਂ ਨੂੰ ਸਾਡੇ ਪੰਜਾਬੀ ਲੋਕ ਸਾਜਾਂ ਦੀ ਪਹਿਚਾਣ ਰਹੇ ਤੇ ਨਾਲ ਹੀ ਉਹ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਲੋਕ ਸਾਜ਼ਾਂ ਨਾਲ ਜੁੜੀਆਂ ਰਹਿ ਸਕਣ।
ਇਹ ਬਹੁਤ ਜਿਆਦਾ  ਪੁਰਾਤਨ ਵਸਤਾਂ ਦਾ ਖਜ਼ਾਨਾ ਸਾਂਭੀ ਬੈਠਾ ਪਿੰਡ ਦੀਵਾਲਾ ਦਾ ਨੋਜਵਾਨ ‘ਤਸਵਿੰਦਰ ਸਿੰਘ ਬੜੈਚ'(75279-31887)
ਤਹਿਸੀਲ ਸਮਰਾਲਾ ਦੇ ਪਿੰਡ ਦੀਵਾਲਾ ‘ਚ ਪੰਜਾਬੀ ਸਭਿਆਚਾਰ ਦੀ ਜਿੰਦ-ਜਾਨ ਪੁਰਾਤਨ ਵਸਤਾਂ ਦੀ ਵਿਰਾਸਤ ਸਾਂਭੀ ਬੈਠਾ ਹੈ ਸਰਦਾਰ ਮੇਵਾ ਸਿੰਘ ਬੜੈਚ ਦਾ ਲਖਤ-ਏ-ਜਿਗਰ ਤਸਵਿੰਦਰ ਸਿੰਘ ਬੜੈਚ।ਖੇਤੀਬਾੜੀ ਦੇ ਧੰਦੇ ਨਾਲ ਜੁੜੇ ਇਸ ਸ਼ਖਸ ਨੇ ਆਪਣੇ ਘਰੇ ਇਕ ਮਿੰਨੀ ਮਿਊਜ਼ੀਅਮ ਬਣਾਇਆ ਹੋਇਆ ਹੈ।ਇਸ ਮਿੰਨੀ ਅਜਾਇਬ ਘਰ (ਜਿਸਨੂੰ ਲੋਕੀਂ ਦੂਰੋਂ-ਨੇੜਿਓਂ ਦੇਖਣ ਆਉਂਦੇ ਹਨ)।ਉਸਨੂੰ  ਜਿਥੋਂ ਕਿਤੋਂ ਵੀ ਪੁਰਾਣੀਆਂ ਵਿਰਾਸਤੀ ਚੀਜਾਂ ਮਿਲਦੀਆਂ ਹਨ ਉਹ ਉਹਨਾਂ ਨੂੰ ਝਟ ਹੀ ਖਰੀਦ ਲੈਦਾ ਹੈ।ਉਸਨੇ ਕਈ ਚੀਜ਼ਾਂ ਕਾਫੀ ਪੈਸੇ ਖਰਚ ਕੇ ਇਕੱਠੀਆਂ ਕੀਤੀਆਂ ਹਨ।ਖੇਤੀਬਾੜੀ ਦੇ ਨਾਲ- ਨਾਲ ਉਹ ਆਪਣੇ ਵਿਰਸੇ ਦੀ ਸੰਭਾਲ ਕਰ ਰਿਹਾ ਹੈ ਤੇ ਆਪਣੇ ਸ਼ੌਕ ਨੂੰ ਵੀ ਪੂਰਾ ਕਰ ਰਿਹਾ ਹੈ ਅਤੇ ਹੋਰਨਾਂ ਨੋਜਵਾਨਾਂ ਨੂੰ ਆਪਣੇ ਜੀਵਨ ਵਿੱਚ ਕੁੱਝ ਵੱਖਰਾ ਕਰਨ ਦੀ ਸਿਖਿਆ ਵੀ ਦੇ ਰਿਹਾ ਹੈ। ਸਮੇਂ ਦੀ ਕਰਵਟ ਨਾਲ ਹੁਣ ਅਜਿਹੀਆਂ ਵਿਰਾਸਤੀ ਵਸਤੂਆਂ ਸਾਡੇ ਘਰਾਂ ਵਿਚੋਂ ਅਲੋਪ ਹੋ ਰਹੀਆਂ ਹਨ। ਪਰ ਤਸਵਿੰਦਰ ਸਿੰਘ ਵਰਗੇ ਕਈ ਉੱਦਮੀ ਨੋਜਵਾਨ ਅਜਿਹੀਆਂ ਵਿਰਾਸਤੀ ਵਸਤੂਆਂ ਨੂੰ ਸੰਭਾਲਣ ਦੇ ਯਤਨ ਵਿਚ ਲੱਗੇ ਹੋਏ ਹਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਜਾਣੂ ਹੋ ਸਕਣ ਅਤੇ ਪੁਰਖਿਆਂ ਦੀਆਂ ਇਹਨਾਂ ਚੀਜ਼ਾਂ ਨੂੰ ਵੇਖ-ਵੇਖ ਕੇ ਆਪਣੇ ਪੁਰਾਣੇ ਪੰਜਾਬ ਦੇ ਦਰਸ਼ਨ ਕਰਦੀਆਂ ਰਹਿਣ। ਤਸਵਿੰਦਰ ਸਿੰਘ ਬੜੈਚ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।

ਜਤਿੰਦਰ ਸਿੰਘ ਧਾਲੀਵਾਲ,
ਪਿੰਡ- ਬੂਰ ਵਾਲਾ,
ਜਿਲ੍ਹਾ-ਫਾਜਿਲਕਾ,
ਸ਼ਹਿਰ-ਜਲਾਲਾਬਾਦ(ਪੱ),
ਮੋ:9465319749

Share Button

Leave a Reply

Your email address will not be published. Required fields are marked *