ਦਿਓਣ ਦੇ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਦਾ ਪੰਜ ਪਿਆਰਿਆਂ ਨੇ ਨੀਂਹ ਪੱਥਰ ਰੱਖਿਆ

ss1

ਦਿਓਣ ਦੇ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਦਾ ਪੰਜ ਪਿਆਰਿਆਂ ਨੇ ਨੀਂਹ ਪੱਥਰ ਰੱਖਿਆ

28-11
ਬਠਿੰਡਾ 24 ਜੂਨ (ਪਰਵਿੰਦਰ ਜੀਤ ਸਿੰਘ) ਦਿਓਣ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਦੇ ਨਵੇਂ ਦਰਬਾਰ ਹਾਲ ਦਾ ਨੀਂਹ ਪੱਥਰ ਪੰਜ ਪਿਆਰਿਆਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਰੱਖਿਆ ਗਿਆ। ਤਖਤ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਏਕ ਨੂਰ ਖਾਲਸਾ ਫੌਜ ਦੀ ਟੀਮ ਨਾਲ ਪਹੁੰਚੇ ਜਿੰਨਾਂ ਪੂਰਨ ਗਰਮੁੁਰਿਆਦਾ ਨਾਲ ਦਰਬਾਰ ਹਾਲ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾ ਅਰਦਾਸ ਬੇਨਤੀ ਅਤੇ ਮੂਲ ਮੰਤਰ ਦਾ ਪੰਜ ਵਾਰ ਸੰਗਤਾਂ ਨੂੰ ਜਾਪ ਕਰਵਾਇਆ। ਇਸ ਦੌਰਾਨ ਦਰਬਾਰ ਹਾਲ ਦੀ ਪਹਿਲੀ ਇੱਟ ਪੰਜ ਪਿਆਰਿਆਂ ਵੱਲੋਂ ਰੱਖੀ ਗਈ ਇਸ ਤੋਂ ਬਾਅਦ ਗੁਦੁਆਰਾ ਪਬੰਧਕ ਕਮੇਟੀ ਮੈਂਬਰ, ਡੇਰਾ ਸਿੱਧ ਤਿਲਕ ਰਾਓ ਜੀ ਦੇ ਮੁੱਖ ਸੇਵਾਦਾਰ, ਗਰਾਮ ਪੰਚਾਇਤ ਦੇ ਨੁਮਾਇਦੇ, ਸਾਬਕਾ ਪੰਚਾਇਤ ਦੇ ਨੁਮਾਇਦੇ , ਸਿੱਖ ਬੀਬੀਆਂ ਅਤੇ ਨਗਰ ਦੀਆਂ ਸੰਗਤਾਂ ਨੇ ਵੀ ਇਕ-ਇਕ ਇੱਟ ਨੀਂਹ ਪੱਥਰ ਵਿਚ ਰੱਖਕੇ ਸੁਭਾਗ ਪਾਪਤ ਕੀਤਾ। ਪੰਜ ਪਿਆਰਿਆਂ ’ਚ ਜਥੇਦਾਰ ਪਿੱਪਲ ਸਿੰਘ ਦਮਦਮਾ ਸਾਹਿਬ ਨੇ ਸੰਗਤਾਂ ਨੂੰ ਅੱਜ ਦੇ ਦਿਨ ਦੀ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਅਕਸਰ ਹੀ ਗੁਰੂ ਘਰਾਂ ਦੀਆਂ ਇਮਾਰਤਾਂ ਦੇ ਨੀਂਹ ਪੱਥਰ ਪੈਸੇ ਵਾਲੇ ਵਿਅਕਤੀਆਂ ਜਾਂ ਸਿਆਸੀ ਲੋਕਾਂ ਤੋਂ ਗੁਰੂ ਘਰਾਂ ਦੇ ਪਬੰਧਕ ਕਰਵਾਉਦੇ ਦੇਖੇ ਗਏ ਹਨ ਪਰ ਦਿਓਣ ਦੀ ਸਿੱਖ ਸੰਗਤ ਵੱਲੋਂ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਦਰਬਾਰ ਹਾਲ ਦਾ ਨੀਂਹ ਪੱਥਰ ਪੰਜ ਪਿਆਰਿਆਂ ਤੋਂ ਰੱਖਵਾਕੇ ਸਿੱਖ ਧਰਮ ਦੀ ਉੱਚੀ ਤੇ ਸੁੱਚੀ ਪਰੰਪਰਾ ਨੂੰ ਅੱਗੇ ਵਧਾਇਆ ਹੈ ਉਹਨਾਂ ਕਿਹਾ ਕਿ ਸਮੂਹ ਨਗਰ ਨਿਵਾਸੀ ਹੀ ਦਰਬਾਰ ਹਾਲ ਦੀ ਕਾਰ ਸੇਵਾ ਨੂੰ ਤਨ ਮਨ ਧਨ ਨਾਲ ਨੇਪਰੇ ਚੜਾਉਣਗੇ। ਇਸ ਮੌਕੇ ਗੁਰਦੁਆਰਾ ਪਬੰਧਕ ਕਮੇਟੀ ਦਿਓਣ ਵੱਲੋਂ ਪੰਜ ਪਿਆਰਿਆਂ ਅਤੇ ਇਕ ਏਕ ਨੂਰ ਖਾਲਸਾ ਦੀ ਟੀਮ ਨੂੰ ਸਿਰੋਪਾਓ ਭੇਂਟ ਕੀਤੇ।

Share Button

Leave a Reply

Your email address will not be published. Required fields are marked *