ਦਾਲਾਂ ਦੇ ਡਿੱਗੇ ਮੁੱਲ, ਆਮ ਲੋਕਾਂ ਨੂੰ ਮਿਲੀ ਰਾਹਤ

ss1

ਦਾਲਾਂ ਦੇ ਡਿੱਗੇ ਮੁੱਲ, ਆਮ ਲੋਕਾਂ ਨੂੰ ਮਿਲੀ ਰਾਹਤ

ਚੰਡੀਗੜ੍ਹ, 27 ਦਸੰਬਰ (ਪ.ਪ.): ਪਿਛਲੇ ਕਈ ਮਹੀਨਿਆਂ ਤੋਂ ਮਹਿੰਗੀਆਂ ਦਾਲਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਰਾਹਤ ਵਾਲੀ ਖਬਰ ਹੈ। ਨੋਟਬੰਦੀ ਦੇ ਮੱਦੇਨਜ਼ਰ ਬਾਜ਼ਾਰ ‘ਚ ਦਾਲਾਂ ਦੇ ਮੁੱਲਾਂ ‘ਚ ਵੱਡੀ ਗਿਰਾਵਟ ਆਈ ਹੈ। ਥੋਕ ਮੁੱਲ ‘ਚ ਦਾਲਾਂ ਦੇ ਮੁੱਲ 20 ਤੋਂ 40 ਰੁਪਏ ਘੱਟ ਹੋਏ ਹਨ। ਹਾਲਾਂਕਿ ਇਸ ਦੇ ਮੁਕਾਬਲੇ ਪਰਚੂਨ ਮੁੱਲ ‘ਚ ਘੱਟ ਗਿਰਾਵਟ ਆਈ ਹੈ।
ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਵਧ ਰਹੇ ਦਾਲਾਂ ਦੇ ਮੁੱਲ ਦਾ ਗਰਾਫ ਨਵੰਬਰ-ਦਸੰਬਰ ‘ਚ ਤੇਜ਼ੀ ਨਾਲ ਡਿੱਗਿਆ ਹੈ। ਇਸ ਵਾਰ ਦਾਲਾਂ ਦੀ ਪੈਦਾਵਾਰ ਵੀ ਚੰਗੀ ਹੋਈ ਹੈ। ਇਸ ਲਈ ਦੱਸਿਆ ਜਾ ਰਿਹਾ ਹੈ ਕਿ ਦਸੰਬਰ ‘ਚ ਨਵੀਂ ਫਸਲ ਦੇ ਬਾਜ਼ਾਰ ‘ਚ ਆਉਣ ਦੇ ਬਾਅਦ ਦਾਲਾਂ ‘ਚ ਹੋਰ ਵੀ ਗਿਰਾਵਟ ਆ ਸਕਦੀ ਹੈ। ਨੋਟਬੰਦੀ ਦੇ ਬਾਅਦ ਦਾਲਾਂ ਦੇ ਮੁੱਲ ‘ਚ 15 ਤੋਂ 30 ਫੀਸਦੀ ਤਕ ਗਿਰਾਵਟ ਆਈ ਹੈ।
ਦਾਲਾਂ ਦੇ ਭੰਡਾਰ ਜਮ੍ਹਾ ਕਰਕੇ ਜਮ੍ਹਾਖੋਰੀ ਕਰਨ ਵਾਲੇ ਨੋਟਬੰਦੀ ਦੇ ਬਾਅਦ ਇਸ ਤੋਂ ਪਰਹੇਜ਼ ਕਰਨ ਲੱਗੇ ਹਨ। ਨੋਟਬੰਦੀ ਦੇ ਬਾਅਦ ਘੱਟ ਨਕਦੀ ਕਾਰਨ ਸੀਮਤ ਭੰਡਾਰ ਰੱਖਣਾ ਉਨ੍ਹਾਂ ਦੀ ਮਜ਼ਬੂਰੀ ਬਣ ਗਈ ਹੈ। ਕੇਂਦਰ ਸਰਕਾਰ ਦੀ ਸਖਤੀ ਦੇ ਮੱਦੇਨਜ਼ਰ ਉਹ ਕਿਸੇ ਤਰ੍ਹਾਂ ਦਾ ਖਤਰਾ ਲੈਣ ਨੂੰ ਤਿਆਰ ਨਹੀਂ ਹਨ। ਇਸ ਦਾ ਫਾਇਦਾ ਗਾਹਕਾਂ ਨੂੰ ਹੋਇਆ ਹੈ। ਕਰਿਆਨਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਨੋਟਬੰਦੀ ਦੇ ਬਾਅਦ ਦਾਲਾਂ ਦੇ ਮੁੱਲ ‘ਚ ਗਿਰਾਵਟ ਆਈ ਹੈ ਪਰ ਫਿਰ ਵੀ ਜਮ੍ਹਾਖੋਰਾਂ ‘ਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਦਾਲਾਂ ਦੇ ਮੁੱਲ ਹੋਰ ਹੇਠਾਂ ਆ ਸਕਦੇ ਹਨ।

Share Button

Leave a Reply

Your email address will not be published. Required fields are marked *