ਦਾਰਜੀਲਿੰਗ ‘ਚ ਫਿਰ ਹਿੰਸਾ, ਜੀਟੀਏ ਦੇ ਦਫ਼ਤਰ ਨੂੰ ਸਾੜਿਆ

ss1

ਦਾਰਜੀਲਿੰਗ ‘ਚ ਫਿਰ ਹਿੰਸਾ, ਜੀਟੀਏ ਦੇ ਦਫ਼ਤਰ ਨੂੰ ਸਾੜਿਆ

ਸਿਲੀਗੁੁੜੀ : ਅਲੱਗ ਗੋਰਖਾਲੈਂਡ ਸੂਬੇ ਦੀ ਮੰਗ ਨੂੰ ਲੈ ਕੇ ਇਕ ਵਾਰੀ ਫਿਰ ਤੋਂ ਪਹਾੜ ‘ਚ ਤਣਾਅ ਦਾ ਮਾਹੌਲ ਹੈ। ਗੋਰਖਾ ਜਨਮੁਕਤੀ ਮੋਰਚਾ (ਗੋਜਮੁਮੋ) ਦਾ ਦੋਸ਼ ਹੈ ਕਿ ਉਸ ਵੱਲੋਂ ਬੁੱਧਵਾਰ ਨੂੰ ਸਵੇਰੇ ਜੀਟੀਏ (ਗੋਰਖਾਲੈਂਡ ਟੈਰੀਟੋਰੀਅਲ ਐਡਮਨਿਸਟ੫ੇਸ਼ਨ) ਇੰਜੀਨੀਅਰਿੰਗ ਡਵੀਜ਼ਨ ਦਫ਼ਤਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਏਨਾ ਹੀ ਨਹੀਂ ਬਿਜਨਬਾੜੀ ਪੰਚਾਇਤ ਦਫ਼ਤਰ ‘ਚ ਵੀ ਅੱਗ ਲਗਾ ਦਿੱਤੀ ਗਈ। ਪ੍ਰਸ਼ਾਸਨ ਇਸ ਨੂੰ ਅੰਦੋਲਨਕਾਰੀਆਂ ਵੱਲੋਂ ਕੀਤਾ ਗਿਆ ਕੰਮ ਮੰਨ ਰਹੀ ਹੈ, ਉੱਥੇ ਗੋਜਮੁਮੋ ਵੱਲੋਂ ਹਿੰਸਾ ‘ਚ ਪਾਰਟੀ ਜਾਂ ਹਮਾਇਤੀਆਂ ਦਾ ਕੋਈ ਹੱਥ ਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਉਧਰ ਗੋਜਮੁਮੋ ਦੀ ਕਲਿੰਪੋਂਗ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਡਾ. ਆਰ ਬੀ ਭੁਜੇਲ ਅਤੇ ਸਾਬਕਾ ਜੀਟੀਏ ਮੈਂਬਰ ਸੈਮੁਲ ਗੁਰੰਗ ਨੂੰ ਦਾਰਜੀਲਿੰਗ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ। ਇਸ ਦੀ ਸੂਹ ਲੱਗਦੇ ਹੀ ਉੱਥੇ ਵੱਡੀ ਗਿਣਤੀ ‘ਚ ਅੰਦੋਲਨਕਾਰੀ ਪਹੁੰਚ ਗਏ ਅਤੇ ਦਾਰਜੀਲਿੰਗ ਥਾਣੇ ਨੂੰ ਘੇਰ ਲਿਆ। ਿਘਰਾਓ ਦੇ ਬਾਅਦ ਉਥੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਕਈ ਘੰਟਿਆਂ ਤਕ ਜਾਰੀ ਨਾਅਰੇਬਾਜ਼ੀ ਅਤੇ ਿਘਰਾਓ ਦਰਮਿਆਨ ਜਦੋਂ ਇਹ ਕਿਹਾ ਗਿਆ ਕਿ ਉਨ੍ਹਾਂ ਨੂੰ ਨਿੱਜੀ ਮੁਚੱਲਕੇ ‘ਤੇ ਛੱਡ ਦਿੱਤਾ ਗਿਆ ਹੈ ਤਾਂ ਭੀੜ ਉਥੋਂ ਹਟੀ। ਦੂਜੇ ਪਾਸੇ ਛੋਟੇ ਬੱਚਿਆਂ ਦੀ ਅਗਵਾਈ ‘ਚ ਗੋਰਖਾਲੈਂਡ ਦੀ ਮੰਗ ਕੀਤੀ ਗਈ। ਰੈਲੀ ਕੱਢੀ ਗਈ। ਇਸ ਰੈਲੀ ਵਿਚ ਛੋਟੇ-ਛੋਟੇ ਬੱਚੇ ਸਾਨੂੰ ਚਾਹੀਦਾ ਹੈ ਗੋਰਖਾਲੈਂਡ, ਕੇਂਦਰ ਸਰਕਾਰ ਨਿਆਂ ਦੇਵੇ, ਦੇ ਨਾਅਰੇ ਲਗਾ ਰਹੇ ਸਨ। ਬੱਚਿਆਂ ਨੇ ਖੁੱਲੇ ਸਰੀਰ ‘ਤੇ ਗੋਰਖਾਲੈਂਡ ਲਿਖ ਕੇ ਉਸ ਨੂੰ ਜ਼ੰਜੀਰਾਂ ‘ਚ ਜਕੜਿਆ ਹੋਇਆ ਸੀ। ਉਹ ਨਾਅਰਾ ਲਗਾ ਰਹੇ ਸਨ ਕਿ ਉਨ੍ਹਾਂ ਨੂੰ ਪੱਛਮੀ ਬੰਗਾਲ ਤੋਂ ਮੁਕਤੀ ਚਾਹੀਦੀ ਹੈ। ਰੈਲੀ ‘ਚ ਬੱਚਿਆਂ ਦੇ ਪਿੱਛੇ ਰਵਾਇਤੀ ਡਰੈੱਸ ‘ਚ ਅੌਰਤਾਂ ਅਤੇ ਮਰਦ ਵੀ ਚੱਲ ਰਹੇ ਸਨ। ਪੁਲਿਸ ਇਸ ਗੱਲ ਦਾ ਖ਼ਾਸ ਧਿਆਨ ਰੱਖ ਰਹੀ ਸੀ ਕਿ ਰੈਲੀ ਦੌਰਾਨ ਕਿਸੇ ਤਰ੍ਹਾਂ ਦੀ ਗੜਬੜੀ ਨਾ ਹੋਵੇ।

Share Button

Leave a Reply

Your email address will not be published. Required fields are marked *