ਦਾਨ ਦੀ ਸਹੀਂ ਵਰਤੋਂ

ss1

ਦਾਨ ਦੀ ਸਹੀਂ ਵਰਤੋਂ

ਸੰਦੀਪ ਦਾ ਬੇਟਾ ਕਾਫੀ ਦਿਨਾਂ ਤੋ ਹਸਪਤਾਲ ‘ਚ ਐਡਮਿਟ ਹੈ ਉਸ ਬੱਚੇ ਦਾ ਹਾਰਟ ਫੇਲ ਹੈ ।ਸੰਦੀਪ ਗਰੀਬ ਹੋਣ ਕਾਰਨ ਆਪਣੇ ਦੋਸਤ ਹਰਮਨ ਨੂੰ ਫੋਨ ਕਰਦਾ ਹੈ ,ਯਾਰ ਕੁਝ ਪੈਸਿਆਂ ਦੀ ਲੋੜ ਹੈ ।ਮੇਰਾ ਬੱਚਾ ਹਸਪਤਾਲ ਐਡਮਿਟ ਹੈ ਹਰਮਨ ਕਹਿੰਦਾ ਸੋਰੀ ਯਾਰ ਮੈ ਤਾਂ ਆਪਣੇ ਬੱਚਿਆਂ ਦੀ ਸਕੂਲ ਦੀ ਫੀਸ ਦੇਣੀ ਹੈ ਤੂੰ ਕਿਸੇ ਹੋਰ ਤੋ ਪਤਾ ਕਰ ਲੈ ।ਅਗਲੇ ਦਿਨ ਹਰਮਨ ਦੀ ਪਤਨੀ ਤੜਕੇ ਉੱਠ ਕੇ ਆਪਣੇ ਪਤੀ ਨੂੰ ਆਵਾਜ ਦਿੰਦੀ ਹੈ ਉੱਠੋ ਸਰਦਾਰ ਜੀ ਅੱਜ ਸੰਗਰਾਦ ਹੈ ਕਿਸੇ  ਧਰਮਅਸਥਾਨ ਤੇ  ਜਾ ਆਈਏ ਚੱਲ ਸਰਦਾਰੀਨੀਏ ਦੋਨੋ ਜੀਅ ਤਿਆਰ ਹੋ ਕੇ ਗੱਡੀ ‘ਚ ਬੈਠ ਕੇ ਧਰਮਅਸਥਾਨ ਤੇ  ਪਹੁੰਚਦੇ ਹਨ।ਉੱਥੇ ਹੀ ਉਹਨਾ ਦਾ ਦੋਸਤ ਅਵਤਾਰ ਮਿਲਦਾ ਹੈ ਉਹ ਉਹਨਾ ਨੁੰ ਭੇਟਾ ਦਿੰਦੇ ਦੇਖਦਾ ਹੈ  ਦੋਨੋ ਦੋਸਤ ਮਿਲਦੇ ਹਨ ਯਾਰ ਕੱਲ ਮੈ ਹਸਪਤਾਲ ਸੰਦੀਪ ਦੇ ਮੁੰਡੇ ਦਾ ਪਤਾ ਲੈ ਕੇ ਆਇਆ ਨਾਲੇ ਜਿੰਨੀ ਹੈਲਪ ਮੈ ਕਰ ਸਕਦਾ ਸੀ ਕਰ ਆਇਆ ਅੱਗੇ ਹਰਮਨ ਕਹਿੰਦਾ ਹੈ ਯਾਰ ਫੋਨ ਤਾ ਮੈਨੂੰ ਵੀ ਆਇਆ ਸੀ ਪਰ ਮੇਰੇ ਤੋ ਜਾ ਨਹੀ ਹੋਇਆ  ਅੱਗੋ ਅਵਤਾਰ ਕਹਿੰਦਾ ਯਾਰ ਸੰਦੀਪ ਦੇ ਮੁੰਡੇ ਦਾ ਹਾਰਟ ਫੇਲ ਹੈ ਉੁੱਥੇ ਪੈਸਿਆ ਦੀ ਲੋੜ ਹੈ ਤੈਨੂੰ ਉੱਥੇ ਹੈਲਪ ਕਰਨੀ ਚਾਹੀਦੀ ਸੀ  ਤੂੰ ਧਰਮਅਸਥਾਨਾਂ ਦੀ ਬਜਾਏ ਉੱਥੇ ਮਦਦ ਕਰ ਕੇ ਆ।ਕਹਿੰਦੇ ਆ ਨਾ ਗਰੀਬ ਦਾ ਮੂੰਹ ਗੁਰੁ ਕੀ ਗੋਲਕ । ਇੱਥੇ ਤਾਂ ਗੋਲਕਾ ਦੇ ਲੜਾਈ ਝਗੜੇ ਹੀ ਖਤਮ ਨਹੀ ਹੁੰਦੇ ਧਰਮਾਂ ਦੇ ਨਾਂਅ ਤੇ ਲੋਕ ਲੜੀ ਜਾਦੇ ਨੇ ਹਾਂ ਯਾਰ ਤੂੰ ਗੱਲ ਸਹੀ ਕੀਤੀ ਹੈ ਮੈ ਅੱਜ ਹੀ ਹਸਪਤਾਲ ਜਾ ਕੇ ਮਦਦ ਕਰ ਕੇ ਆਉਣਾ।

ਗੁਰਮੀਤ ਕੌਰ ਮੀਤ
ਕੋਟਕਪੂਰਾ
ermeet@rediffmail.com

Share Button

Leave a Reply

Your email address will not be published. Required fields are marked *