ਦਾਤੀ ਨੂੰ ਲਵਾ ਦੇ ਘੂੰਗਰੂ

ss1

ਦਾਤੀ ਨੂੰ ਲਵਾ ਦੇ ਘੂੰਗਰੂ

ਹਰ ਮਨੁੱਖ ਆਪਣੇ ਕੰਮਾ,ਕਾਰਜਾ ਦੀ ਤਿਆਰੀ ਕਾਰਜ ਦੇ ਸ਼ੁਰੂ ਹੋਣ ਤੋ ਪਹਿਲਾ ਹੀ ਆਪਣੀ ਯੋਜਨਾ ਅਨੁਸਾਰ ਕਰ ਲੈਦਾ ਹੈ ਜੀ। ਜਿਵੇ ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਜੀ ਤੇ ਸਾਡੀ ਕਣਕ ਦੀ ਫਸਲ ਵੀ ਸੋਨੇ ਰੰਗੀ ਹੋ ਗਈ ਹੈ ਜੀ। ਇਸੇ ਲਈ ਤਾਂ ਕਿਸਾਨ ਔਰ ਘਰ ਦੀ ਗ੍ਰਹਿਣੀ ਰਲ ਮਿਲ ਕੇ ਕਣਕ ਦੀ ਕਟਾਈ,ਸਭਾਂਈ ਦੀ ਤਿਆਰੀ ਕਰਨੀ ਸੁਰੂ ਕਰ ਦਿੰਦੇ ਹਨ।ਜਿਵੇਕਣਕ ਦੀ ਕਟਾਈ ਲਈ ਸਭ ਤੋ ਜਰੂਰੀ ਸੰਦ ਹੁੰਦਾ ਹੈ ਜੀ ਦਾਤੀ ।ਕਿਸਾਨ ਪਹਿਲਾ ਹੀ ਨਵੀਆ ਦਾਤੀਆ ਖਰੀਦ ਲੈਦੇ ਹਨ ਤੇ ਪੁਰਾਣੀਆ ਦੇ ਦੰਦੇ ਵਗੈਰਾ ਤਿੱਖੇ ਕਰਵਾ ਕੇ ਰੱਖਦੇ ਹਨ।ਪਰ ਨਾਲ,ਨਾਲ ਘਰ ਦੀ ਸੁਆਣੀ ਨੂੰ ਵੀ ਫਸਲ ਆਉਣ ਦੇ ਚਾਅ ਸਦਕਾ ਆਪਣੇ ਪਤੀ ਦੇ ਨਾਲ ਕਣਕ ਵਡਾ ਕੇ ਮੱਦਦ ਕਰਣ ਦਾ ਮਨ ਵਿੱਚ ਖਿਆਲ ਆਉਦਾ ਹੈ ਜੀ।ਇੱਕ ਸੁਆਣੀ ਆਪਣੇ ਪਤੀ ਕੋਲ ਆ ਕੇ ਕਹਿੰਦੀ ਹੈ ਦਾਤੀ ਨੂੰ ਲਵਾਦੇ ਘੂੰਗਰੂ ਤੇਰੇ ਨਾਲ ਵਢੂੱਗੀ ਹਾੜੀ।ਖੈਰ ਅੱਜ ਤੋ ਕੁਝ ਕੁ ਸਮਾ ਪਹਿਲਾ ਤਕਰੀਬਨ ਸਾਰੇ ਹੀ ਕਣਕ ਦੀ ਫਸਲ ਦੀ ਕਟਾਈ ਦਾਤੀ ਨਾਲ ਹੀ ਕਰਦੇ ਸਨ ਪਰ ਆਧਨਿਕ ਯੁੱਗ ਨੇ ਇਹ ਕੰਮ ਕੰਬਾਇਨਾ ਦੇ ਹਵਾਲੇ ਕਰ ਦਿੱਤਾ ਹੈ ਜੀ ਫਿਰ ਵੀ ਕਿਤੇ,ਕਿਤੇ ਅੱਜ ਵੀ ਦਾਤੀ ਨਾਲ ਹੀ ਕਣਕ ਦੀ ਕਟਾਈ ਹੁੰਦੀ ਦੇਖਣ ਂਨੂੰ ਮਿਲਦੀ ਹੈ ਜੀ।ਵੈਸੇ ਤਾਂ ਔਰਤਾ ਦੇ ਕੰਮ ਕਰਨ ਲਈ ਵੀ ਰਸੋਈ ਵਿੱਚ ਕਈ ਤ੍ਹਰਾ ਦੀਆ ਆਧੁਨਿਕ ਮਸ਼ੀਨਾ ਆ ਗਈਆ ਹਨ।

ਪਰ ਮੇਰੇ ਹਿਸਾਬ ਨਾਲ ਹੱਥੀ ਕੰਮ ਕਰਨ ਦਾ ਤਰੀਕਾ,ਖਾਣੇ ਦਾ ਸੁਵਾਦ ਹੀ ਕੁਝ ਵੱਖਰਾ ਹੁੰਦਾ ਹੈ ਜੀ।ਸੋ ਦੋਸਤੋ ਅਖੀਰ ਵਿੱਚ ਬਸ ਮੈ ਇਹੀ ਕਹਾਂਗੀ ਜੇਕਰ ਆਪਾਂ ਸਾਰੇ ਔਰਤ,ਮਰਦ ਸਾਰੇ ਘਰ ,ਬਾਹਰ ਦੇ ਕੰਮਾ ਨੂੰ ਰਲ ਮਿਲ ਕੇ ਕਰਾਗੇ ਤਾਂ ਮਕਾਨ ਤੋ ਘਰ ਬਹੁਤ ਜਲਦੀ ਬਣ ਜਾਦਾ ਹੈ ਜਿਵੇ ਇੱਕ ਔਰਤ ਮਰਦ ਦੇ ਬਰਾਬਰ ਹਾੜੀ ਵੱਢ ਕੇ ਆਪਣੇ ਘਰ ਲਈ ਪੈਸੇ ਦੀ ਬੱਚਤ ਕਰਦੀ ਹੈ ਉਸੇ ਤ੍ਹਰਾ ਮਰਦ ਵੀ ਕਦੇ ਕਦੇ ਆਪਣੀ ਅਰਧਾਂਗਣੀ ਦੀ ਮਦੱਦ ਕਰ ਸਕਦੇ ਹਨ।ਤਾਂਕਿ ਔਰਤ ਖੁਸ਼ ਹੋਕੇ ਹੌਰ ਵੀ ਜਿੰਮੇਵਾਰੀਆ ਵੰਡਾ ਕੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਘਰ ਨੂੰ ਤੱਰਕੀ ਦੀਆ ਰਾਹਾ ਤੇ ਲਿਜਾ ਸਕੇ।ਆਉ ਸਾਰੇ ਇੱਕਜੁੱਟ ਹੋ ਜਾੳ ਔਰ ਘਰ ,ਘਰ ਖੁਸ਼ੀ ਦਾ ਮਹੌਲ ਬਨਾੳ।

ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ
94786 58384

Share Button

Leave a Reply

Your email address will not be published. Required fields are marked *