ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਦਾਣਾ ਮੰਡੀ ਤੋਂ ਕਣਕ ਢੋਣ ਵਾਲੇ ਟਰੈਕਟਰ ਟਰਾਲੀ ਚਾਲਕ ਨੇ ਹਾਈਕੋਰਟ ਜੱਜ ਕੋਲ ਲਾਈ ਇੰਨਸਾਫ ਦੀ ਗੁਹਾਰ

ਦਾਣਾ ਮੰਡੀ ਤੋਂ ਕਣਕ ਢੋਣ ਵਾਲੇ ਟਰੈਕਟਰ ਟਰਾਲੀ ਚਾਲਕ ਨੇ ਹਾਈਕੋਰਟ ਜੱਜ ਕੋਲ ਲਾਈ ਇੰਨਸਾਫ ਦੀ ਗੁਹਾਰ

ਮਲੋਟ, 1 ਜੂਨ (ਆਰਤੀ ਕਮਲ) : ਆੜਤੀਏ ਅਤੇ ਅਨਾਜ ਖਰੀਦ ਏਜੰਸੀ ਦੇ ਇਕ ਇੰਸਪੈਕਟਰ ਵੱਲੋਂ ਕੀਤੀ ਕਥਿਤ ਮਿਲੀਭੁਗਤ ਨਾਲ ਧੋਖਾਧੜੀ ਦਾ ਸ਼ਿਕਾਰ ਹੋਏ ਦਾਣਾ ਮੰਡੀ ਤੋਂ ਗੁਦਾਮ ਤੱਕ ਕਣਕ ਢੋਣ ਵਾਲੀ ਇਕ ਟਰੈਕਟਰ ਟਰਾਲੀ ਚਾਲਕ ਨੇ ਇਨਸਾਫ ਲਈ ਮਾਣਯੋਗ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਲ ਲਿਖਤੀ ਬੇਨਤੀ ਭੇਜ ਕੇ ਗੁਹਾਰ ਲਗਾਈ ਹੈ । ਬੇਨਤੀ ਕਰਤਾ ਗੁਰਸੇਵਕ ਸਿੰਘ ਪੁੱਤਰ ਸ੍ਰੀ ਗੁਰਮੇਲ ਸਿੰਘ ਵਾਸੀ ਪਿੰਡ ਔਲਖ ਨੇ ਇਸ ਪੱਤਰ ਦੀ ਕਾਪੀ ਇਸ ਪੱਤਰਕਾਰ ਨੂੰ ਦਿੰਦਿਆਂ ਦੱਸਿਆ ਹੈ ਕਿ ਉਹ ਆਪਣੇ ਟਰੈਕਟਰ ਤੇ ਭਾੜਾ ਢੋਣ ਦਾ ਕੰਮ ਕਰਦਾ ਹੈ ਅਤੇ 16 ਅਪ੍ਰੈਲ ਨੂੰ ਮਾਰਕਫੈਡ ਦੇ ਠੇਕੇਦਾਰ ਨੇ ਉਸਨੂੰ ਕਣਕ ਢੋਣ ਵਾਸਤੇ ਮੰਡੀ ਬੁਲਾਇਆ ਸੀ । ਇਸ ਦਿਨ ਉਸਨੇ ਮਲੋਟ ਦੀ ਇਕ ਆੜਤੀਆ ਫਰਮ ਦੁਕਾਨ ਨੰ 22 ਤੋਂ 210 ਗੱਟੇ ਕਣਕ ਟਰੈਕਟਰ ਤੇ ਭਰ ਕੇ ਸ਼ੂਗਰ ਮਿਲ ਸਥਿਤ ਮਾਰਕਫੈਡ ਦੇ ਗੁਡਾਊਣ ਵਿਚ ਲਾਹੁਣੇ ਸਨ । ਜਦ ਉਸਨੇ ਇਹ ਗੱਟੇ ਲਾਹੇ ਤਾਂ ਅਚਾਨਕ ਉਸ ਨੂੰ ਕਿਹਾ ਗਿਆ ਕਿ ਤੇਰੀ ਟਰਾਲੀ ਵਿਚ 30 ਗੱਟੇ ਘੱਟ ਹਨ । ਗੁਰਸੇਵਕ ਨੇ ਦੱਸਿਆ ਕਿ ਉਸਨੇ ਬਹੁਤ ਮਿਨਤਾਂ ਕੀਤੀਆਂ ਕਿ ਉਸਨੇ ਜਿਨੇ ਗੱਟੇ ਭਰੇ ਸਨ ਉਨੇ ਹੀ ਇਥੇ ਲਾਹੇ ਹਨ ਪਰ ਉਥੇ ਮੌਜੂਦ ਅਧਿਕਾਰੀ ਨੇ ਕਿਹਾ ਕਿ ਜਾਂ ਤਾਂ ਉਹ 30 ਗੱਟਿਆਂ ਦੀ ਕੀਮਤ 23 ਹਜਾਰ ਰੁਪਏ ਭਰੇ ਜਾਂ ਫਿਰ ਟਰੈਕਟਰ ਟਰਾਲੀ ਇਥੇ ਖੜਾ ਕਰ ਦੇਵੇ । ਉਸ ਵੱਲੋਂ ਵਿਰੋਧ ਕਰਨ ਤੇ ਉਕਤ ਆੜਤੀਆ ਫਰਮ ਦੇ ਮੁਲਾਜਮ ਵੀ ਉਥੇ ਆ ਗਏ ਅਤੇ ਥਾਣੇ ਫੜਾਉਣ ਦੀ ਧਮਕੀ ਵੀ ਦੇਣ ਲੱਗੇ ।

ਇਸ ਮੌਕੇ ਇਹਨਾਂ ਸਾਰਿਆਂ ਨੇ ਜਾਤੀ ਸੂਚਕ ਗਾਹਲਾਂ ਵੀ ਕੱਢੀਆਂ । ਅੰਤ ਜਦ ਉਹ ਵੱਖ ਵੱਖ ਯੂਨੀਅਨਾਂ ਦੇ ਆਗੂਆਂ ਨਾਲ ਵਾਪਸ ਪੁੱਜਾ ਤਾਂ ਖਰੀਦ ਏਜੰਸੀ ਦੇ ਇੰਸਪੈਕਟਰ ਨੇ ਕਾਗਜਾਂ ਵਿਚ ਮੇਰੀ ਪਹੁੰਚ ਪੂਰੀ ਕਰ ਦਿੱਤੀ । ਇਸਤੇ ਉਸਨੂੰ ਪੱਕਾ ਯਕੀਨ ਹੋ ਗਿਆ ਕਿ ਸਬੰਧਿਤ ਆੜਤੀਆ ਫਰਮ ਤੇ ਖਰੀਦ ਏਜੰਸੀ ਦੇ ਇੰਸਪੈਕਟਰ ਨੇ ਮਿਲੀ ਭੁਗਤ ਕਰਕੇ ਉਸ ਨਾਲ ਠੱਗੀ ਮਾਰੀ ਹੈ । ਗੁਰਸੇਵਕ ਨੇ ਕਿਹਾ ਕਿ ਉਸਨੂੰ ਕਈ ਦਿਨ ਖੱਜਲ ਖੁਆਰ ਕੀਤਾ ਗਿਆ ਤੇ ਅਖੀਰ ਪੈਸੇ ਭਰਾ ਕੇ ਟਰੈਕਟਰ ਟਰਾਲੀ ਵਾਪਸ ਦਿੱਤਾ ਗਿਆ । ਇਸ ਸਾਰੇ ਚੱਕਰ ਵਿਚ ਜਿਥੇ ਆਰਥਿਕ ਤੌਰ ਤੇ ਉਸ ਦਾ ਪੂਰਾ ਸੀਜਨ ਮਾਰਿਆ ਗਿਆ ਉਥੇ ਹੀ ਕਈ ਤਰਾਂ ਦੀ ਪਰੇਸ਼ਾਨੀਆ ਵੀ ਝੱਲਣੀਆਂ ਪਈਆਂ । ਗੁਰਸੇਵਕ ਦੀ ਬੇਨਤੀ ਤੇ ਮਾਣਯੋਗ ਹਾਈਕੋਰਟ ਵੱਲੋਂ ਐਸਡੀਐਮ ਮਲੋਟ ਨੂੰ ਲਿਖਿਆ ਗਿਆ ਅਤੇ ਐਸਡੀਐਮ ਮਲੋਟ ਨੇ ਮਾਮਲੇ ਦੀ ਜਾਂਚ ਲਈ ਸੈਕਟਰੀ ਮਾਰਕੀਟ ਕਮੇਟੀ ਮਲੋਟ ਨੂੰ ਭੇਜ ਦਿੱਤਾ। ਇਸ ਸਬੰਧੀ ਸੈਕਟਰੀ ਮਾਰਕੀਟ ਕਮੇਟੀ ਮਲੋਟ ਅਜੈਪਾਲ ਸਿੰਘ ਬਰਾੜ ਨੇ ਕਿਹਾ ਕਿ ਉਹਨਾਂ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ ਤੇ ਉਹਨਾਂ ਨੇ ਪੂਰੀ ਪੜਤਾਲ ਕਰਕੇ ਰਿਪੋਰਟ ਐਸਡੀਐਮ ਨੂੰ ਸੌਂਪ ਦਿੱਤੀ ਹੈ । ਪੀੜਤ ਗੁਰਸੇਵਕ ਸਿੰਘ ਨੇ ਕਿਹਾ ਕਿ ਉਸਤੇ ਕੁਝ ਪੈਸੇ ਲੈ ਕੇ ਮਾਮਲਾ ਖਤਮ ਕਰਨ ਅਤੇ ਰਾਜੀਨਾਮਾ ਕਰਨ ਲਈ ਵੀ ਦਬਾਅ ਬਣਾਇਆ ਜਾ ਰਿਹਾ ਹੈ ਪਰ ਉਸਨੇ ਮਹੀਨੇ ਭਰ ਜੋ ਮਾਨਸਿਕ ਤੇ ਆਰਥਿਕ ਸੰਤਾਪ ਝੱਲਿਆ ਹੈ ਉਹਦੇ ਲਈ ਉਹ ਸਿਰਫ ਇਨਸਾਫ ਚਾਹੁੰਦਾ ਹੈ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: