Tue. Apr 23rd, 2019

ਦਾਜ ਦਹੇਜ ਦਾ ਮਸਲਾ ਬਣਦਾ ਹੈ ਭਰੂਣ ਹੱਤਿਆ ਦਾ ਮੁੱਖ ਕਾਰਨ:ਕਾ ਗੋਬਿੰਦ ਸਿੰਘ ਛਾਜਲੀ

ਦਾਜ ਦਹੇਜ ਦਾ ਮਸਲਾ ਬਣਦਾ ਹੈ ਭਰੂਣ ਹੱਤਿਆ ਦਾ ਮੁੱਖ ਕਾਰਨ:ਕਾ ਗੋਬਿੰਦ ਸਿੰਘ ਛਾਜਲੀ

2016-06-08 14.14.43

ਸੰਗਰੂਰ/ਛਾਜਲੀ 8 ਜੂਨ (ਕੁਲਵੰਤ ਛਾਜਲੀ) ਸੀ.ਪੀ.ਆਈ.ਐਮ.ਐਲ(ਲਿਬਰੇਸ਼ਨ) ਦੇ ਸੂਬਾਈ ਆਗੂ ਕਾਮਰੇਡ ਗੋਬਿੰਦ ਸਿੰਘ ਛਾਜਲੀ ਦੇ ਛੋਟੇ ਭਰਾ ਕੁਲਵੰਤ ਸਿੰਘ ਦਾ ਵਿਆਹ ਬੀਬੀ ਅਮਨਦੀਪ ਕੌਰ ਪੁੱਤਰੀ ਰਾਮ ਸਿੰਘ ਵਾਸੀ ਤੁਰਵਨਜਾਰਾ ਨਾਲ ਬਿਨਾ ਕਿਸੇ ਦਾਜ ਦਹੇਜ ਤੇ ਸਾਦੇ ਢੰਗ ਨਾਲ ਹੋਇਆ ਇੱਥੇ ਇਹ ਵੀ ਦੱਸਣਾ ਜਰੂਰੀ ਬਣਦਾ ਹੈ ਕੀ ਵਿਆਹ ਦੀ ਇੱਕ ਰਸ਼ਮ ਹੁੰਦੀ ਸ਼ਗਨ ਪਾਉਣਾ ਪਰ ਪਰਿਵਾਰ ਵੱਲੋ ਸ਼ਗਨ ਤੱਕ ਨਹੀ ਲਿਆ ਗਿਆ।ਇਸ ਮੌਕੇ ਕਾ ਗੋਬਿੰਦ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਦੱਸਿਆ ਕੀ ਸਾਨੂੰ ਸਮਾਜ ਦੀਆ ਘਟੀਆ ਪਿੱਟੀਆ ਰਸਮਾਂ ਅਤੇ ਫੁੱਟਕਲ ਖਰਚਿਆ ਤੋ ਕਿਨਾਰਾ ਕਰਨਾ ਚਾਹੀਦਾ।ਸਾਨੂੰ ਪਹਿਲਾ ਅਪਣੇ ਘਰਾਂ ਤੋ ਸੁਰੂਆਤ ਕਰਨੀ ਚਾਹੀਦੀ ਹੈ ਉਦਾਹਰਨ ਬਣਕੇ ਹੀ ਸਮਾਜ ਅੰਦਰ ਸੁਧਾਰ ਕੀਤਾ ਜਾ ਸਕਦਾ ਹੈ।ਕਿਉਕਿ ਅੱਜ ਦੇ ਯੁੱਗ ਵਿੱਚ ਜਿਆਦਾਤਰ ਲੋਕ ਦਾਜ ਦਹੇਜ ਤੋ ਦੁੱਖੀ ਹੋ ਕੇ ਧੀਆ ਨੂੰ ਕੁੱਖਾ ਵਿੱਚ ਕਤਲ ਕਰਵਾ ਦਿੰਦੇ ਹਨ।

ਜੇਕਰ ਸਾਡੇ ਦੇਸ਼ ਅੰਦਰ ਭਰੂਣ ਹੱਤਿਆ ਦੀ ਬਿਮਾਰੀ ਜੜ ਤੋ ਖਤਮ ਕਰਨਾ ਹੈ ਤਾਂ ਲੋਕ ਜਾਗਰੂਕ ਹੋਣ ਕਿਉਕਿ ਕਈ ਵਾਰ ਤਾਂ ਦਾਜ ਦਹੇਜ ਦਾ ਮਸਲਾ ਵੀ ਭਰੂਣ ਹੱਤਿਆ ਦੇ ਕਾਰਨਾ ਚੋ ਇੱਕ ਹੈ,ਲੋਕ ਦਾਜ ਲੈਣਾ ਬੰਦ ਕਰ ਦੇਣ, ਲੋਕ ਦੇਣਾ ਆਪਣੇ ਆਪ ਬੰਦ ਕਰ ਦੇਣਗੇ।ਇਸ ਮੌਕੇ, ਮੀਡੀਆ ਸੈਂਟਰ ਛਾਜਲੀ ਇੰਨਚਾਰਜ ਜਸਵੀਰ ਲਾਡੀ, ਗੁਰਸ਼ੇਵ ਛਾਜਲੀ, ਭਿੰਦਰਪਾਲ ਭਿੰਦੀ ਕੁਲਵੰਤ ਛਾਜਲੀ,ਮਜਦੂਰ ਮੁਕਤੀ ਮੋਰਚਾ ਦੇ ਜਿਲਾ ਪ੍ਰਧਾਨ ਰੋਹੀ ਸਿੰਘ ਗੋਬਿੰਦਗੜ,ਚਿਰੰਜੀ ਲਾਲ ਚੋਟੀਆ,ਫਕੀਰ ਚੰਦ ਚੋਟੀਆ, ਗੁਰਬਚਨ ਬੱਲਰਾਂ, ਕ੍ਰਿਸ਼ਨ ਬੱਲਰਾਂ, ਜਗਤਾਰ ਸਿੰਘ ਲਾਡਵਨਜਾਰਾ, ਗੁਰਪ੍ਰੀਤ ਲਾਡਵਨਜਾਰਾ, ਆਦਿ ਮੈਂਬਰਾ ਨੇ ਪਰਿਵਾਰ ਦੀ ਪ੍ਰਸੰਸ਼ਾ ਕਰਦੇ ਹੋਏ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *

%d bloggers like this: