ਦਾਖਾ ਪੁਲਿਸ ਨੇ ਸ਼੍ਰੀਨਗਰ ਤੋਂ ਆਏ ਕੈਂਟਰ ਵਿੱਚੋ ਭੁੱਕੀ ਲਹਿੰਦੀ ਫੜੀ

ਦਾਖਾ ਪੁਲਿਸ ਨੇ ਸ਼੍ਰੀਨਗਰ ਤੋਂ ਆਏ ਕੈਂਟਰ ਵਿੱਚੋ ਭੁੱਕੀ ਲਹਿੰਦੀ ਫੜੀ
ਲੋਕਾ ਵਿੱਚ ਮਾਮਲਾ ਰਫਾ ਦਫਾ ਕਰਨ ਦੀ ਭਾਰੀ ਚਰਚਾ

ਮੁੱਲਾਂਪੁਰ ਦਾਖਾ, 25 ਅਕਤੂਬਰ (ਮਲਕੀਤ ਸਿੰਘ) ਥਾਣਾ ਦਾਖਾ ਦੀ ਪੁਲਿਸ ਨੇ ਲਾਗਲੇ ਪਿੰਡ ਜਾਂਗਪੁਰ ਨੇੜੇ ਪੈਂਦੇ ਇੱਟਾਂ ਦੇ ਭੱਠੇ ‘ਤੇ ਛਾਪਾ ਮਾਰਕੇ ਸ਼੍ਰੀਨਗਰ ਤੋਂ ਆਏ ਖੱਚਰ ਰੇਹੜੇ ਵਾਲੇ ਕੈਂਟਰ ਵਿਚੋ ਲਹਿੰਦੀ ਭਾਰੀ ਮਾਤਰਾ ਵਿੱਚ ਭੁੱਕੀ ਦੀਆਂ ਬੋਰੀਆਂ ਫੜ ਲਈਆਂ ਪਰ ਪੁਲਿਸ ਵਲੋਂਂ ਪੱਤਰਕਾਰਾਂ ਕੋਲ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਫੜੀ ਗਈ ਭੁੱਕੀ ਦੀ ਮਾਤਰਾ ਕਿੰਨੀ ਹੈ । ਖਬਰ ਲਿਖੇ ਜਾਣ ਤੱਕ ਪੁਲਿਸ ਨੇ ਕੈਂਟਰ ਗੱਡੀ ਨੂੰ ਕਬਜੇ ਵਿੱਚ ਲੈਣ ਉਪੰਰਤ ਭੱਠੇ ਤੋਂ ਆਪਣੇ ਨਾਲ ਲੇਬਰ ਦੇ ਕੁੱਝ ਵਿਅਕਤੀ ਲੈ ਆਂਦੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀਨਗਰ ਤੋਂ ਭੱਠੇ ਦੀ ਪ੍ਰਵਾਸੀ ਲੇਬਰ ਆਪਣਾ ਘਰੇਲੂ ਸਮਾਨ, ਖੱਚਰ, ਰੇਹੜੇ ਆਦਿ ਇੱਕ ਕੈਂਟਰ ਟੈਂਪੂ ਵਿੱਚ ਲੈਕੇ ਪਿੰਡ ਜਾਂਗਪੁੁਰ ਦੇ ਇੱਕ ਭੱਠੇ ਤੇ ਪੁੱਜੀ ਤਾਂ ਜਦੋਂ ਲਬੇਰ ਨੇ ਉਕੱਤ ਟੈਂਪੂ ਨੂੰ ਨਾਲ ਦੇ ਖੇਤਾਂ ਵਿੱਚ ਲਾਕੇ ਆਪਣਾ ਸਮਾਨ ਲਾਹੁਣਾ ਸ਼ੁਰੁ ਕੀਤਾ ਤਾਂ ਥਾਣਾ ਦਾਖਾ ਦੀ ਪੁਲਿਸ ਮੌਕੇ ਤੇ ਪੁੱਜ ਗਈ ਅਤੇ ਗੱਡੀ ਵਿੱਚ ਲੱਦੇ ਹੋਏ ਸਮਾਨ ਦੇ ਹੇਠਾਂ ਰੱਖੀ ਭੁੱਕੀ ਦੀਆਂ ਬੋਰੀਆਂ ਬਰਾਮਦ ਕਰਨ ਉਪਰੰਤ ਗੱਡੀ ਅਤੇ ਲੇਬਰ ਨੂੰ ਆਪਣੇ ਨਾਲ ਥਾਣੇ ਲੈ ਆਂਦਾ। ਜਦੋਂ ਇਸ ਮਾਮਲੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਏ.ਐਸ.ਆਈ ਹਰਦੀਪ ਸਿੰਘ( ਜਿੰਨਾ ਨੇ ਰੇਡ ਕੀਤੀ ਸੀ) ਨਾਲ ਫੋਨ ਤੇ ਗਲ ਕੀਤੀ ਤਾਂ ਉਹਨਾਂ ਫੋਨ ਤੇ ਆਵਾਜ ਨਾ ਆਉਣ ਬਹਾਨਾ ਲਾਕੇ ਫੋਨ ਕੱਟ ਦਿੱਤਾ ਅਤੇ ਜਦੋਂ ਫਿਰ ਉਹਨਾਂ ਦੇ ਮੋਬਾਈਲ ਨੰਬਰ 9780006022 ਤੇ ਵਾਰ ਵਾਰ ਸਪੰਰਕ ਕੀਤਾ ਤਾਂ ਉਹਨਾਂ ਨੇ ਫੋਨ ਚੁਕਣਾ ਮੁਨਾਸਿਬ ਨਹੀਂ ਸਮਝਿਆ। ਇਸ ਉਪਰੰਤ ਜਦੋਂ ਥਾਣਾ ਦਾਖਾ ਦੇ ਮੁੱਖੀ ਕੁਲਵੰਤ ਸਿੰਘ ਨਾਲ ਉਹਨਾਂ ਦੇ ਸਰਕਾਰੀ ਫੋਨ ਨੰਬਰ 85560 19204 ਤੇ ਗਲ ਕਰਨ ਲਈ ਕਾਲ ਕੀਤੀ ਤਾਂ ਉਹਨਾਂ ਨੇ ਫੋਨ ਨਹੀਂ ਚੁਕਿਆ । ਇਸ ਮਾਮਲੇ ਨੂੰ ਲੈਕੇ ਲੋਕਾਂ ਵਿੱਚ ਭਾਰੀ ਚਰਚਾ ਛਿੜੀ ਹੋਈ ਹੈ ਕਿ ਪੁਲਿਸ ਵਲੋ ਕਾਫੀ ਲੰਬੇ ਸਮੇਂ ਤੋਂ ਬਾਅਦ ਵੱਡੀ ਮਾਤਰਾ ਵਿੱਚ ਭੁੱਕੀ ਫੜੀ ਹੈ ਅਤੇ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੀਆਂ ਅਫਵਾਹਾਂ ਦਾ ਬਾਜਾਰ ਗਰਮ ਹੈ ।

Share Button

Leave a Reply

Your email address will not be published. Required fields are marked *

%d bloggers like this: