ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਦਾਖਾ ਦੇ ਪਿੰਡ ਜਾਂਗਪੁਰਾ ‘ਚ ਵੋਟਿੰਗ ਦੌਰਾਨ ਚੱਲੀ ਗੋਲੀ , ਅਕਾਲੀ ਵਰਕਰ ਗੰਭੀਰ ਜ਼ਖਮੀ

ਦਾਖਾ ਦੇ ਪਿੰਡ ਜਾਂਗਪੁਰਾ ‘ਚ ਵੋਟਿੰਗ ਦੌਰਾਨ ਚੱਲੀ ਗੋਲੀ , ਅਕਾਲੀ ਵਰਕਰ ਗੰਭੀਰ ਜ਼ਖਮੀ

ਦਾਖਾ : ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਅੱਜ ਸਵੇਰੇ ਤੋਂ ਜ਼ਿਮਨੀ ਚੋਣਾਂ ਹੋ ਰਹੀਆਂ ਸਨ ,ਜੋ ਸ਼ਾਮ 6 ਵਜੇ ਖ਼ਤਮ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ -ਭਾਜਪਾ ,ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਚਾਰੇ ਸੀਟਾਂ ‘ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਸੀ। ਇਸ ਦੇ ਇਲਾਵਾ ਕੁੱਝ ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਸਨ। ਇਸ ਦੌਰਾਨ ਜਿੱਥੇ ਫਗਵਾੜਾ ਅਤੇ ਮੁਕੇਰੀਆਂ ਵਿੱਚ ਸ਼ਾਂਤਮਈ ਵੋਟਾਂ ਪਈਆਂ ਹਨ ,ਓਥੇ ਹੀ ਦਾਖਾ ਅਤੇ ਜਲਾਲਾਬਾਦ ਤੋਂ ਹਿੰਸਕ ਖ਼ਬਰਾਂ ਸਾਹਮਣੇ ਆਈਆਂ ਹਨ।

ਇਨ੍ਹਾਂ ਜ਼ਿਮਨੀ ਚੋਣਾਂ ਦੌਰਾਨ ਜਲਾਲਾਬਾਦ ਅਤੇ ਦਾਖਾ ‘ਚ ਕਾਂਗਰਸ ਦੀ ਸ਼ਰੇਆਮ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਦਾਖਾ ਦੇ ਪਿੰਡ ਜਾਂਗਪੁਰਾ ‘ਚ ਵੋਟਿੰਗ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਇੱਕ ਅਕਾਲੀ ਵਰਕਰ ਗੰਭੀਰ ਜ਼ਖਮੀ ਹੋ ਗਿਆ ਹੈ। ਜਿਸ ਤੋਂ ਬਾਅਦ ਜ਼ਖਮੀਅਕਾਲੀ ਵਰਕਰ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ‘ਚ ਦਾਖ਼ਲ ਕਰਵਾਉਣ ਲਈ ਲਿਜਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਅਜਿਹਾ ਹੀ ਕੁੱਝ ਜਲਾਲਾਬਾਦ ‘ਚ ਦੇਖਣ ਨੂੰ ਮਿਲਿਆ ਹੈ। ਜਿੱਥੇ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਸਮਰਥਕਾਂ ਵਲੋਂ ਪੋਲਿੰਗ ਬੂਥ ਦੇ ਬਾਹਰ ਲੱਗੇ ਅਕਾਲੀ ਦਲ ਦੇ ਬੂਥ ‘ਤੇ ਹਮਲਾ ਕਰਕੇ ਬੂਥ ਦੀ ਭੰਨ-ਤੋੜ ਕੀਤੀ ਗਈ ਅਤੇ ਟੈਂਟਾਂ ਨੂੰ ਪਾੜ ਦਿੱਤਾ ਹੈ। ਓਥੇ ਹੀ ਕਾਂਗਰਸ ਦੇ ਇੱਕ ਬੂਥ ‘ਤੇ ਬੈਠ ਕੇ ਸ਼ਰੇਆਮ ਪੈਸੇ ਵੰਡੇ ਜਾ ਰਹੇ ਸਨ। ਇੱਕ ਵਿਅਕਤੀ ਵੱਲੋਂ ਇੱਕ ਔਰਤ ਨੂੰ 2-2 ਹਜ਼ਾਰ ਰੁਪਏ ਦੇ ਨੋਟ ਦਿੱਤੇ ਗਏ ,ਜਿਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਫ਼ੋਟੋ ‘ਚ ਔਰਤ ਦੇ ਹੱਥ ‘ਚ ਫੜੇ ਨੋਟ ਵੀ ਦਿਖਾਈ ਦੇ ਰਹੇ ਹਨ।

ਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪਈਆਂ ਹਨ , ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਹੁਣ ਚਾਰ ਵਿਧਾਨ ਸਭਾ ਹਲਕਿਆਂ ਦੇ ਕੁੱਲ 33 ਉਮੀਦਵਾਰਾਂ ਦੀ ਕਿਸਮਤਈ.ਵੀ.ਐਮ. ‘ਚ ਬੰਦ ਹੋ ਗਈ ਹੈ।

Leave a Reply

Your email address will not be published. Required fields are marked *

%d bloggers like this: