ਦਾਊਦ ਪਾਕਿਸਤਾਨ ਵਿੱਚ, ਨਹੀਂ ਕਰ ਸਕਦੇ ਕੋਈ ਮੱਦਦ – ਮੁਸ਼ੱਰਫ਼

ss1

ਦਾਊਦ ਪਾਕਿਸਤਾਨ ਵਿੱਚ, ਨਹੀਂ ਕਰ ਸਕਦੇ ਕੋਈ ਮੱਦਦ  – ਮੁਸ਼ੱਰਫ਼

ਅੰਡਰ ਵਰਲਡ ਡਾਨ ਦਾਊਦ ਇਬਰਾਹੀਮ ਦੇ ਪਾਕਿਸਤਾਨ ਵਿੱਚ ਲੁਕੇ ਹੋਣ ਦੇ ਭਾਰਤ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਉੱਪਰ ਅੱਜ ਉਸ ਵੇਲੇ ਪੁਸ਼ਟੀ ਦੀ ਮੋਹਰ ਲੱਗ ਗਈ, ਜਦੋਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੇ ਕਿਹਾ ਕਿ ਦਾਊਦ ਇਬਰਾਹੀਮ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਹੈ। ਮੁਸ਼ੱਰਫ ਨੇ ਨਾਲ ਹੀ ਕਿਹਾ ਕਿ ਦਾਊਦ ਕਰਾਚੀ ਵਿੱਚ ਹੋਵੇ ਜਾਂ ਹੋਰ ਕਿਤੇ, ਅਸੀਂ ਇਸ ਮਾਮਲੇ ਵਿੱਚ ਭਾਰਤ ਦੀ ਮੱਦਦ ਕਿਉਂ ਕਰੀਏ? ਮੁਸ਼ੱਰਫ ਨੇ ਕਿਹਾ ਕਿ ਭਾਰਤ ਲੰਬੇ ਸਮੇਂ ਤੋਂ ਪਾਕਿਸਤਾਨ ਉੱਪਰ ਦੋਸ਼ ਤੇ ਦੋਸ਼ ਲਗਾ ਰਿਹਾ ਹੈ, ਫਿਰ ਅਸੀਂ ਉਸ ਦੀ ਚੰਗੇ ਬਣ ਕੇ ਮੱਦਦ ਕਿਉਂ ਕਰੀਏ?
ਦਾਊਦ 1993 ਦੇ ਮੁੰਬਈ ਧਮਾਕਿਆਂ ਦਾ ਮੁੱਖ ਦੋਸ਼ੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਉੱਪਰ ਅਲਕਾਇਦਾ ਮੁੱਖੀ ਓਸਾਮਾ ਬਿਨ ਲਾਦੇਨ ਨੂੰ ਪਨਾਹ ਦੇਣ ਦਾ ਵੀ ਦੋਸ਼ ਲੱਗਦਾ ਰਿਹਾ, ਪਰ ਪਾਕਿਸਤਾਨ ਇਸ ਤੋਂ ਮੁਕਰਦਾ ਰਿਹਾ। ਸੱਚਾਈ ਉਦੋਂ ਸਾਹਮਣੇ ਆਈ ਜਦੋਂ 2 ਮਈ 2011 ਨੂੰ ਓਸਾਮਾ ਪਾਕਿਸਤਾਨ ਦੇ ਐਬਟਾਬਾਦ ਵਿੱਚ ਅਮਰੀਕੀ ਫੌਜੀ ਕਾਰਵਾਈ ਵਿੱਚ ਮਾਰਿਆ ਗਿਆ।

Share Button

Leave a Reply

Your email address will not be published. Required fields are marked *