Sat. Jul 20th, 2019

ਦਸੰਬਰ ‘ਚ ਤਿਆਰ ਹੋਵੇਗੀ 11,500 ਫੁੱਟ ਉਚਾਈ ‘ਤੇ ਸਥਿਤ ਦੁਨੀਆਂ ਦੀ ਸੱਭ ਤੋਂ ਲੰਮੀ ਸੁਰੰਗ

ਦਸੰਬਰ ‘ਚ ਤਿਆਰ ਹੋਵੇਗੀ 11,500 ਫੁੱਟ ਉਚਾਈ ‘ਤੇ ਸਥਿਤ ਦੁਨੀਆਂ ਦੀ ਸੱਭ ਤੋਂ ਲੰਮੀ ਸੁਰੰਗ

ਕੇਲਾਂਗ : ਸਮੁੰਦਰ ਦੇ ਪੱਧਰ ਤੋਂ ਸਾਢੇ ਗਿਆਰਾਂ ਹਜ਼ਾਰ ਫੁੱਟ ਦੀ ਉਚਾਈ ‘ਤੇ ਬਣ ਰਹੀ ਦੁਨੀਆਂ ਦੀ ਸੱਭ ਤੋਂ ਲੰਮੀ ਰੋਹਤਾਂਗ ਸੁਰੰਗ ਇਸੇ ਸਾਲ ਬਣ ਕੇ ਤਿਆਰ ਹੋ ਜਾਵੇਗੀ। ਇਸ ਸੁਰੰਗ ਨੂੰ ਦਸੰਬਰ 2019 ਵਿਚ ਆਵਾਜਾਈ ਲਈ ਖੋਲ੍ਹ ਦਿਤਾ ਜਾਵੇਗਾ। ਪੀਰਪੰਜਾਲ ਦੀਆਂ ਪਹਾੜੀਆਂ ਨੂੰ ਚੀਰ ਕੇ ਬਣਾਈ ਜਾ ਰਹੀ ਇਹ ਸੁਰੰਗ ਜ਼ਿਲ੍ਹਾ ਲਾਹੌਲ ਸਪੀਤੀ ਦੇ ਲੋਕਾਂ ਅਤੇ ਭਾਰਤੀ ਫ਼ੌਜ ਦੇ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗੀ। 8.8 ਕਿਮੀ ਲੰਮੀ ਇਸ ਸੁਰੰਗ ਦੀ ਉਸਾਰੀ ਦਾ ਕੰਮ ਆਖਰੀ ਪੜਾਅ ‘ਤੇ ਹੈ।
ਨਿਰਧਾਰਤ ਟੀਚੇ ਤੋਂ ਪੰਜ ਸਾਲ ਦੀ ਦੇਰੀ ਨਾਲ ਬਣ ਕੇ ਤਿਆਰ ਹੋ ਰਹੀ ਇਸ ਸੁਰੰਗ ਦੀ ਲਾਗਤ ਵੀ 1400 ਕਰੋੜ ਤੋਂ ਵੱਧ ਕੇ 4000 ਕਰੋੜ ਤੱਕ ਪਹੁੰਚ ਚੁੱਕੀ ਹੈ। ਰੋਹਤਾਂਗ ਸੁਰੰਗ ਪ੍ਰੋਜੈਕਟ ਦੇ ਮੁਖ ਇੰਜੀਨੀਅਰ ਐਨਐਮ ਚੰਦਰ ਰਾਣਾ ਨੇ ਦੱਸਿਆ ਕਿ ਦਸੰਬਰ 2019 ਤੱਕ ਇਹ ਸੁਰੰਗ ਬਣ ਕੇ ਤਿਆਰ ਹੋ ਜਾਵੇਗੀ। ਇਸ ਵਿਚ ਸੱਭ ਤੋਂ ਵੱਡੀ ਚੁਣੌਤੀ ਸੁਰੰਗ ਦੇ ਅੰਦਰ ਸੇਰੀ ਨਾਲੇ ਤੋਂ ਹੋ ਲੀਕ ਹੋ ਰਹੇ ਪਾਣੀ ਨੂੰ ਰੋਕਣ ਲਈ ਪ੍ਰਬੰਧ ਕੀਤਾ ਜਾ ਰਿਹਾ ਹੈ।
ਬ੍ਰਿਗੇਡੀਅਰ ਚੰਦਰ ਰਾਣਾ ਨੇ ਦਸਿਆ ਕਿ ਉਤਰ ਪੋਰਟਲ ਤੋਂ ਸੁਰੰਗ ਦਾ ਅੱਧਾ ਹਿੱਸੇ ਤੱਕ ਦੀ ਉਸਾਰੀ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਜੇਕਰ ਸੇਰੀ ਨਾਲੇ ਤੋਂ ਪਾਣੀ ਨਾ ਲੀਕ ਹੋ ਰਿਹਾ ਹੁੰਦਾ ਤਾਂ ਪੰਜ ਸਾਲ ਪਹਿਲਾਂ ਹੀ ਇਸ ਦੀ ਉਸਾਰੀ ਦਾ ਕੰਮ ਪੂਰਾ ਹੋ ਚੁੱਕਾ ਹੋਣਾ ਸੀ। ਆਧੁਨਿਕ ਤਕਨੀਕ ਦੀ ਵਰਤੋਂ ਦੇ ਬਾਵਜੂਦ ਕੰਪਨੀ ਸੇਰੀ ਨਾਲੇ ਦੇ ਪਾਣੀ ‘ਤੇ ਕਾਬੂ ਨਹੀਂ ਪਾ ਸਕੀ।

Leave a Reply

Your email address will not be published. Required fields are marked *

%d bloggers like this: