Fri. Aug 16th, 2019

ਦਸਵੀਂ ਤੋਂ ਬਾਅਦ ਕਿਹੜੇ ਕੋਰਸ ਕੀਤੇ ਜਾ ਸਕਦੇ ਹਨ ?

ਦਸਵੀਂ ਤੋਂ ਬਾਅਦ ਕਿਹੜੇ ਕੋਰਸ ਕੀਤੇ ਜਾ ਸਕਦੇ ਹਨ ?

ਸਾਡੇ ਦੇਸ਼ ਅੰਦਰ ਬੇਰੁਜ਼ਗਾਰੀ ਦਿਨੋ ਦਿਨ ਵੱਧਦੀ ਜਾ ਰਹੀ ਹੈ।ਇਸੇ ਕਰਕੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਬਹੁਤ ਸਾਰੇ ਕੋਰਸ ਜੋ ਥੌੜੇ ਸਮੇਂ ਦੇ ਹਨ ਉਹ ਚਲ ਰਹੇ ਹਨ।ਦਸਵੀਂ ਪਾਸ ਕਰਨ ਤੋਂ ਬਾਅਦ ਕਈ ਵਾਰ ਬੱਚੇ ਸਹੀ ਕਾਊਂਸਲਿੰਗ ਨਾ ਮਿਲਣ ਕਾਰਣ ਅਗਲੀ ਪੜ੍ਹਾਈ ਸਹੀ ਤਰੀਕੇ ਨਾਲ ਕਰ ਨਹੀਂ ਪਾਉਂਦੇ।ਉਂਝ ਤਾਂ ਹੁਣ ਸਕੂਲੀ ਪੱਧਰ ਤੇ ਹੀ ਦਸਵੀਂ ਕਰ ਰਹੇ ਬੱਚਿਆਂ ਨੂੰ ਰੁਜਗਾਰ ਕਾਊਂਸਲਿੰਗ ਲਈ ਜਾਣਕਾਰੀ ਸਪੈਸ਼ਲ ਜਾਣਕਾਰੀ ਪ੍ਰਾਪਤ ਅਧਿਆਪਕਾਂ ਵਲੋਂ ਸਮੇਂ ਸਮੇਂ ਦਿੱਤੀ ਜਾਂਦੀ ਹੈ ਪਰ ਫਿਰ ਵੀ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਰੁਜ਼ਗਾਰ ਨੂੰ ਪ੍ਰਮੁੱਖ ਰੱਖ ਕੇ ਜੋ ਸਿੱਖਿਆ ਲੈਣ ਦੀ ਲੌੜ ਜਾਪਦੀ ਹੈ ਉਸ ਦੀ ਗੱਲ ਕਰਨੀ ਬਣਦੀ ਹੈ।ਅਕਾਦਮਿਕ ਯੋਗਤਾ ਪ੍ਰਾਪਤ ਕਰਕੇ ਨੋੋੌਕਰੀ ਪ੍ਰਾਪਤ ਕਰਨ ਦੇ ਮੌਕੇ ਬਹੁਤ ਘੱਟ ਗਏ ਹਨ ਇਸੇ ਕਰਕੇ ਵਿਵਸ਼ਾਇਕ ਸਿੱਖਿਆ ਦੇਣ ਲਈ ਇੰਡਸਟਰੀਅਲ ਟ੍ਰੇਨਿੰਗ ਸੰਸਥਾਵਾਂ ਅਤੇ ਬਹੁੁਤਕਨੀਕੀ ਸੰਸਥਾਵਾਂ ਤੇਜੀ ਨਾਲ ਆਪਣਾ ਰੋਲ ਅਦਾ ਕਰ ਰਹੀਆਂ ਹਨ।ਇਨ੍ਹਾਂ ਸੰਸਥਾਵਾਂ ਵਿੱਚ ਦਸਵੀਂ ਪਾਸ ਕਰਨ ਉਪਰੰਤ ਬਹੁਤ ਸਾਰੇ ਕੋਰਸ ਕੀਤੇ ਜਾ ਸਕਦੇ ਹਨ ਜੋ ਕਿ ਰੁਜ਼ਗਾਰ ਦਾ ਸਾਧਨ ਬਣਦੇ ਹਨ।ਪਹਿਲਾਂ ਉਹ ਕੋਰਸਾਂ ਦੀ ਗੱਲ ਕੀਤੀ ਜਾਂਦੀ ਹੈ ਜਿਹੜੇ ਆਈ.ਟੀ.ਆਈ. ਵਿੱਚ ਦਸਵੀਂ ਪਾਸ ਕਰਕੇ ਕੀਤੇ ਜਾ ਸਕਦੇ ਹਨ ।ਇਨ੍ਹਾਂ ਵਿੱਚ ਬਹੁਤੇ ਦੋ ਸਾਲ ਦੇ ਕੋਰਸ ਹਨ ਜਿਵੇਂ ਮੋਟਰ ਮਕੈਨਿਕ,ਰੈਫਰੀਜਰੇਟਰ ਅਤੇ ਏਅਰ ਕੰਡੀਸ਼ਨਰ,ਮਕੈਨਿਸਟ,ਟਰਨਰ, ਰੇਡੀੳ ਟੀ.ਵੀ.ਮਕੈਨਿਕ,ਸਰਵੇਅਰ,ਡਰਾਫਟਸਮੈਨ ਸਿਵਲ,ਡਰਾਫਟਸਮੈਨ ਮਕੈਨੀਕਲ,ਫਿਟਰ,ਪਲੰਬਰ,ਇਲੈਕਟਰੀਸ਼ਨ,ਡੀਜ਼ਲ ਮਕੈਨਿਕ ।ਇਨਾਂ ਤੋਂ ਇਲਾਵਾ
ਇੱਕ ਸਾਲ ਦੇ ਕੋਰਸ ਕਟਿੰਗ ਟੇਲਰਿੰਗ,ਸਟੈਨੋ ਅੰਗਰੇਜ਼ੀ ਅਤੇ ਪੰਜਾਬੀ,ਵੈਲਡਰ,ਕੰਪਿਊਟਰ ਹਾਰਡਵੇਅਰ,ਕਾਰਪੇਂਟਰ ਅਤੇ ਟਰੈਕਟਰ ਮਕੈਨਿਕ ਹਨ।ਇਨ੍ਹਾਂ ਕੋਰਸਾਂ ਤੇ ਖਰਚਾ ਵੀ ਘੱਟ ਆਉਂਦਾ ਹੈ ਅਤੇ ਸਿੱਖਿਆਰਥੀ ਆਪਣੇ ਪੈਰਾਂ ਤੇ ਖੜ੍ਹਣ ਯੋਗ ਹੋ ਜਾਂਦਾ ਹੈ।ਇਨ੍ਹਾਂ ਕੋਰਸਾਂ ਦੇ ਦਾਖਲਿਆਂ ਲਈ ਜੂਨ ਦੇ ਮਹੀਨੇ ਵਿਭਾਗ ਵਲੋਂ ਇਸ਼ਤਿਹਾਰ ਵੱਖੁਵੱਖ ਅਖਬਾਰਾਂ ਵਿੱਚ ਦਿੱਤੇ ਜਾਂਦੇ ਹਨ।ਦਾਖਲੇ ਨਿਰੋਲ ਦਸਵੀਂ ਦੇ ਅੰਕਾਂ ਦੇ ਆਧਾਰ ਤੇ ਸਰਕਾਰੀ ਨਿਯਮਾਂ ਅਨੁਸਾਰ ਕੀਤੇ ਜਾਂਦੇ ਹਨ।ਪੰਜਾਬ ਅੰਦਰ ਪਿਛਲੇ ਸਮੇਂ ਤੋਂ ਬਹੁਤ ਸਾਰੀਆਂ ਪ੍ਰਾਈਵੇਟ ਸੰਸਥਾਵਾਂ ਜੋ ਕਿ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ ਵੀ ਇਹ ਕੋਰਸ ਕਰਵਾ ਰਹੀਆਂ ਹਨ।
ਉਪਰੋਕਤ ਸਾਰੇ ਕੋਰਸ ਵੱਖੁਵੱਖ ਸੰਸਥਾਵਾਂ ਵਿੱਚ ਵੱਖਰੁੇਵੱਖਰੇੇ ਹੋ ਸਕਦੇ ਹਨ।ਸੀਟਾਂ ਦੀ ਗਿਣਤੀ ਵੀ ਵੱਖੁਵੱਖ ਸੰਸਥਾਵਾਂ ਵਿੱਚ ਵੱਖਰੀ -ਵੱਖਰੀ ਹੋ ਸਕਦੀ ਹੈ।ਦਾਖਲਾ ਲੈਣ ਦੇ ਚਾਹਵਾਨ ਨੇੜੇ ਦੀ ਸੰਸਥਾ ਨਾਲ ਸੰਪਰਕ ਕਰਕੇ ਪਹਿਲਾਂ ਹੀ ਆਪਣੇ ਮਨਪਸ਼ੰਦੀਦਾ ਕੋਰਸ ਬਾਰੇ ਜਾਣਕਾਰੀ ਲੈਕੇ ਰੱਖਣ ਤਾਂ ਜੋ ਦਾਖਲਾ ਲੈਣ ਸਮੇਂ ਕੋਈ ਦਿੱਕਤ ਨਾ ਆਵੇ।
ਇਸੇ ਤਰ੍ਹਾਂ ਦਸਵੀਂ ਤੋਂ ਬਾਅਦ ਬਹੁੁਤਕਨੀਕੀ ਸੰਸਥਾਵਾਂ ਵਿੱਚ ਦਾਖਲਾ ਲੈਣ ਲਈ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟਰੀਅਲ ਟ੍ਰੇਨਿੰਗ ਵਲੋਂ ਜੁਆਇੰਟ ਐਂਟਰੈਂਸ ਟੈਸਟ (ਜੇ.ਈ.ਟੀ.) ਅਪ੍ਰੈਲ /ਮਈ /ਜੂਨ ਮਹੀਨੇ ਵਿੱਚ ਹਰ ਸਾਲ ਲਿਆ ਜਾਂਦਾ ਹੈ।ਇਹ ਦਾਖਲੇ ਜੇ.ਈ.ਟੀ. ਦੇ ਟੈਸਟ ਦੀ ਮੈਰਿਟ ਅਨੁਸਾਰ ਕੀਤੇ ਜਾਂਦੇ ਹਨ ।ਇਹ ਕੋਰਸ ਬਹੁਤੇ ਤਿੰਨ ਸਾਲ ਦੇ ਹੀ ਹਨ ਜਿਵੇਂ ਇਲੈਕਟਰੀਕਲ ਇੰਜੀਨੀਅਰਿੰਗ /ਸਿਵਲ ਇੰਜੀਨੀਅਰਿੰਗ,ਮਕੈਨੀਕਲ ਇੰਜੀਨੀਅਰਿੰਗ /ਪ੍ਰੌਡਕਸ਼ਨ ਇੰਜੀਨੀਅਰਿੰਗ ,ਕੰਪਿਉਟਰ ਇੰਜੀ; /ਇਨਫਾਰਮੇਸ਼ਨ ਟੈਕਨੋਲੋਜੀ,ਇਲੈਕਟਰੋਨਿਕ ਕੋਮਿਊਨੀਕੇਸ਼ਨ / ਇਲੈਕਟਰੋਨਿਕ ਟੈਲੀ ਕੋਮਿਊਨੀਕੇਸ਼ਨ ਇੰਜੀਨੀਅਰਿੰਗ,ਫੈਸ਼ਨ ਡਿਜ਼ਾਇਨ / ਗਾਰਮੈਂਟ / ਨਿਟਿੰਗ / ਲੈਦਰ ਟੈਕਨੋਲੋਜੀ,ਮਾਡਰਨ ਆਫਿਸ ਪ੍ਰੈਕਟਿਸ,ਲਾਇਬਰੇਰੀ ਅਤੇ ਇਨਫਰਮੇਸ਼ਨ ਸਾਇੰਸ,ਮੈਡੀਕਲ ਲੈਬ ਟੈਕਨੋਲੌਜੀ,ਟੈਕਸਟਾਇਲ ਡਿਜ਼ਾਇਨ / ਟੈਕਸਟਾਇਲ ਟੈਕਨੋਲੌਜੀ,ਕੈਮੀਕਲ ਇੰਜੀਨੀਅਰਿੰਗ / ਪਲਾਸਟਿਕ ਟੈਕਨੋਲੌਜੀ,ਆਟੋਮੋਬਾਇਲ ਇੰਜੀ. ।ਦਸਵੀਂ ਤੋਂ ਬਾਅਦ ਚਾਰ ਸਾਲ ਦਾ ਕੋਰਸ ਮਕੈ. ਇੰਜੀ. ਟੂਲ ਅਤੇ ਡਾਈ ਟੈਕਨੋਲੌਜੀ ਦਾ ਵੀ ਹੈ।ਇਨ੍ਹਾਂ ਕੋਰਸਾਂ ਵਿੱਚ ੧੦ੰ੨ ਵੋਕੇਸ਼ਨ ਪਾਸ ਜਾਂ ਆਈ.ਟੀ.ਆਈ. ਪਾਸ ਲੇਟਰਲ ਐਂਟਰੀ ਰਾਹੀਂ ਡਿਗਰੀ ਕੋਰਸ ਦੇ ਦੂਜੇ ਸਾਲ ਵਿੱਚ ਦਾਖਲਾ ਲੈ ਸਕਦੇ ਹਨ।
ਕਲਾ ਨਾਲ ਰੁਚੀ ਰੱਖਣ ਵਾਲੇ ਬੱਚੇ ਦਸਵੀਂ ਤੋਂ ਬਾਅਦ ਦੋ ਸਾਲਾ ਆਰਟ ਐਂਡ ਕਰਾਫਟ ਟੀਚਰਜ਼ ਟ੍ਰੇਨਿੰਗ ਕੋਰਸ ਦਾ ਡਿਪਲੋਮਾ ਕਰਕੇ ਅਧਿਆਪਕ ਬਣਨ ਲਈ ਆਪਣੀ ,ਯੋਗਤਾ ਪ੍ਰਾਪਤ ਕਰ ਸਕਦੇ ਹਨ।ਇਸ ਕੋਰਸ ਵਿਚ ਦਾਖਲਾ ਲੈਣ ਲਈ ਪੰਜਾਬ ਵਿੱਚ ਨਾਭਾ,ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿਖੇ ਸਰਕਾਰੀ ਸੰਸਥਾਵਾਂ ਹਨ।ਇਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਈਵੇਟ ਸੰਸਥਾਵਾਂ ਵੀ ਹਨ।
ਦਸਵੀਂ ਤੋਂ ਬਾਅਦ ਛੇ ਸਾਲਾ ਬੀ.ਐਸ.ਸੀ. ਖੇਤੀਬਾੜੀ ਜਾਂ ਹੋਮ ਸਾਇੰਸ ਕੋਰਸ ਵਿੱਚ ਦਾਖਲਾ ਲਿਆ ਜਾ ਸਕਦਾ ਹੈ।ਇਨ੍ਹਾਂ ਕੋਰਸਾਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਵੈਬਸਾਈਟ ਤੋਂ ਲਈ ਜਾ ਸਕਦੀ ਹੈ।ਜੇਕਰ ਬੱਚੇ ਇਨ੍ਹਾਂ ਸਾਰੇ ਕੋਰਸਾਂ ਦਾ ਗਿਆਨ / ਜਾਣਕਾਰੀ ਰੱਖਦੇ ਹੋਣਗੇ ਤਾਂ ਉਹ ਆਪਣੀ ਰੁਚੀ ਕਾਬਲੀਅਤ ਮੁਤਾਬਕ ਸਹੀ ਕੋਰਸ ਦੀ ਚੋਣ ਕਰ ਸਕਦੇ ਹਨ ਜਿਸ ਨਾਲ ਉਨ੍ਹਾਂ ਦਾ ਭਵਿੱਖ ਵਧੀਆ ਬਣ ਸਕੇਗਾ।

ਮੇਜਰ ਸਿੰਘ
ਨਾਭਾ
9463553962

Leave a Reply

Your email address will not be published. Required fields are marked *

%d bloggers like this: