ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਦਸਵੀਂ ਤੇ ਬਾਰ੍ਹਵੀਂ ਪਾਸ ਲੜਕੇ ਲੜਕੀਆਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੋਰਸਾਂ ਵਿਚ ਅਪਲਾਈ ਕਰਨ ਦੀ ਅੰਤਿਮ ਮਿਤੀ 31 ਜੁਲਾਈ

ਦਸਵੀਂ ਤੇ ਬਾਰ੍ਹਵੀਂ ਪਾਸ ਲੜਕੇ ਲੜਕੀਆਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੋਰਸਾਂ ਵਿਚ ਅਪਲਾਈ ਕਰਨ ਦੀ ਅੰਤਿਮ ਮਿਤੀ 31 ਜੁਲਾਈ

ਅੰਮ੍ਰਿਤਸਰ 24 ਜੁਲਾਈ, 2020: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਦੇ ਡਾ. ਸਰੋਜ ਬਾਲਾ ਨੇ ਕਿਹਾ ਹੈ ਕਿ ਜਿਹੜੇ ਲੜਕੇ ਅਤੇ ਲੜਕੀਆਂ ਕਿਸੇ ਕਾਰਨਾਂ ਕਰਕੇ ਦਸਵੀਂ ਜਾਂ ਬਾਰ੍ਹਵੀਂ ਤੋਂ ਬਾਅਦ ਪੜ੍ਹਾਈ ਨਹੀਂ ਜਾਰੀ ਰੱਖ ਸਕੇ ਉਹ ਲਾਈਫ ਲੌਂਗ ਲਰਨਿੰਗ ਵਿਭਾਗ ਵਿਖੇ ਕੋਰਸ ਕਰਕੇ ਸਵੈ ਨਿਰਭਰ ਹੋ ਸਕਦੇ ਹਨ।

ਇਹ ਵਿਭਾਗ ਜੋ ਕਿ 1985 ਸ਼ੁਰੂ ਹੋਇਆ ਸੀ ਇਸ ਖੇਤਰ ਵਿਚ ਆਪਣੀਆਂ ਵਡਮੁੱਲੀਆਂ ਸੇਵਾਵਾਂ ਨਿਭਾਅ ਰਿਹਾ ਹੈ। ਵਿਭਾਗ ਵੱਲੋਂ ਵੱਖ ਵੱਖ ਵਿਸ਼ਿਆ `ਤੇ ਵਰਕਸ਼ਾਪ ਅਤੇ ਸਿਖਿਆ ਸਬੰਧੀ ਹੋਰ ਪ੍ਰੋਗਰਾਮ ਵੀ ਸਮੇਂ ਸਮੇਂ ਕਰਵਾਏ ਜਾਂਦੇ ਹਨ। ਵਿਭਾਗ ਵੱਲੋਂ ਵੱਖ ਵੱਖ ਤਰ੍ਹਾਂ ਦੇ ਆਤਮ ਨਿਰਭਰ ਬਣਾਉਣ ਵਾਲੇ ਸਰਟੀਫਿਕੇਟ ਕੋਰਸ ਕਰਵਾਏ ਜਾਂਦੇ ਹਨ ਜਿਨ੍ਹਾਂ ਵਿਚੋਂ ਜ਼ਿਆਦਾ ਕੋਰਸ ਦਸਵੀਂ ਅਤੇ ਬਾਰਵ੍ਹੀਂ ਪਾਸ ਲੜਕੇ ਅਤੇ ਲੜਕੀਆਂ ਲਈ ਹੁੰਦੇ ਹਨ। ਉਨਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿਚ ਸਰਟੀਫਿਕੇਟ ਕੋਰਸ ਇਨ ਡਰੈਸ ਡਿਜ਼ਾਇਨਿੰਗ, ਕਟਿੰਗ ਐਂਡ ਟੇਲਰਿੰਗ, ਡਿਪਲੋਮਾ ਇਨ ਫੈਸ਼ਨ ਐਂਡ ਟੈਕਸਟਾਈਲ ਡਿਜ਼ਾਇਨਿੰਗ, ਡਿਪਲੋਮਾ ਇਨ ਕਾਸਮੀਟਾਲੋਜੀ, ਡਿਪਲੋਮਾ ਇਨ ਫੈਸ਼ਨ ਡਿਜ਼ਾਇਨਿੰਗ, ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਜ਼, ਡਿਪਲੋਮਾ ਇਨ ਗਰਾਫਿਕਸ ਐਂਡ ਵੈਬ ਡਿਜ਼ਾਇਨਿੰਗ ਇਕ ਸਾਲਾ ਕੋਰਸ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਛੇ ਮਹੀਨਿਆਂ ਦੇ ਕੋਰਸ ਵਿਚ ਸਰਟੀਫਿਕੇਟ ਕੋਰਸ ਇਨ ਕਟਿੰਗ ਐਂਡ ਟੇਲਰਿੰਗ, ਸਰਟੀਫਿਕੇਟ ਕੋਰਸ ਇਨ ਬਿਊਟੀ ਕਲਚਰ, ਸਰਟੀਫਿਕੇਟ ਕੋਰਸ ਇਨ ਵੈਬ ਡਿਜ਼ਾਇਨਿੰਗ, ਸਰਟੀਫਿਕੇਟ ਕੋਰਸ ਇਨ ਆਟੋ ਡੈਸਕ ਐਂਡ ਰੀਵਿਟ ਮਾਡਲਿੰਗ, ਸਰਟੀਫਿਕੇਟ ਕੋਰਸ ਆਫ ਟ੍ਰੇਨਿੰਗ ਇਨ ਆਈਲੈਸ ਤੇ ਸਰਟੀਫਿਕੇਟ ਕੋਰਸ ਇਨ ਇੰਗਲਿੰਸ਼ ਸਪੀਕਿੰਗ ਐਂਡ ਕਮਿਊਨੀਕੇਸ਼ਨ ਸਕਿਲਜ਼ ਸ਼ਮਿਲ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿਚ ਦਾਖਲਾ ਲਈ ਲਈ 31 ਜੁਲਾਈ 2020 ਤਕ ਯੂਨੀਵਰਸਿਟੀ ਦੀ ਵੈਬਸਾਈਟ  http://www.gndu.ac.in/lifelong/default.aspx ਰਾਹੀਂ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: