ਦਸਮੇਸ਼ ਸਕੂਲ ਮੁਖੀ ਤੇ ਸਮੂਹ ਸਟਾਫ ਨੇ ਡਾ. ਸੁਰਿੰਦਰ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ

ss1

ਦਸਮੇਸ਼ ਸਕੂਲ ਮੁਖੀ ਤੇ ਸਮੂਹ ਸਟਾਫ ਨੇ ਡਾ. ਸੁਰਿੰਦਰ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ

ਸਿਖਸ ਆਫ ਅਮਰੀਕਾ ਵਲੋਂ ਦੋ ਬੋਰਡ ਦੇ ਵਿਦਿਆਰਥੀਆਂ ਲਈ ੧੧ ਹਜ਼ਾਰ ਦੇ ਦੋ ਸਕਾਲਰਸ਼ਿਪਾ ਦਾ ਕੀਤਾ ਐਲਾਨ

ਨਿੳੂਯਾਰਕ:/ ਬਠਿੰਡਾ 14  (ਅਪੈਲ ਰਾਜ ਗੋਗਨਾ) ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਡਾ. ਰਵਿੰਦਰ ਸਿੰਘ ਮਾਨ ਵਲੋਂ ਸਾਬਕਾ ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਗਿੱਲ ਜੋ ਅੱਜਕਲ੍ਹ ਅਮਰੀਕਾ ਵਿੱਚ ਸਿੱਖਸ ਆਫ ਅਮਰੀਕਾ ਦੇ ਡਾਇਰੈਕਟਰ ਹਨ ਨੂੰ ਸਕੂਲ ‘ਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿੱਥੇ ਉਨ੍ਹਾਂ ਸਕੂਲ ਦੇ ਵਿਕਾਸ ਅਤੇ ਅਧੁਨਿਕ ਤਕਨੀਕਾਂ ਦਾ ਨਿਰੀਖਣ ਕੀਤਾ, ਉੱਥੇ ਉਨ੍ਹਾਂ ਹੇਠਲੇ ਪੱਧਰ ਦੇ ਵਿਦਿਆਰਥੀਆਂ ਦੀ ਨੀਂਹ ਨੂੰ ਮਜ਼ਬੂਤ ਕਰਨ ਲਈ ਸੁਝਾਅ ਵੀ ਦਿੱਤੇ। ਉਪਰੰਤ ਬੋਰਡ ਦੇ ਵਿਦਿਆਰਥੀਆਂ ਨਾਲ ਰੂਬਰੂ ਹੋਏ।

ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਸੀਨੀਅਰ ਅਧਿਆਪਕਾ ਵਲੋਂ ਡਾ. ਗਿੱਲ ਨੂੰ ਸਨਮਾਨਿਤ ਕੀਤਾ ਅਤੇ ਰਵਿੰਦਰ ਸਿੰਘ ਮਾਨ ਡਾਇਰੈਕਟਰ ਕਮ ਪ੍ਰਿੰਸੀਪਲ ਵਲੋਂ ਬਹੁਤ ਹੀ ਨਿੱਘੀ ਸ਼ਬਦਾਵਲੀ ਨਾਲ ਜੀ ਆਇਆਂ ਕਿਹਾ। ਉਪਰੰਤ ਡਾ. ਗਿੱਲ ਨੂੰ ਬੱਚਿਆਂ ਦੇ ਭਵਿੱਖ ਅਤੇ ਵਿਦੇਸ਼ ਵਿੱਚ ਜਾਣ ਸਬੰਧੀ ਕਾਨੂੰਨੀ ਨੁਕਤਿਆਂ ਨੂੰ ਸਾਂਝਾ ਕਰਨ ਲਈ ਨਿਮੰਤ੍ਰਤ ਕੀਤਾ।
ਡਾ. ਸੁਰਿੰਦਰ ਸਿੰਘ ਗਿੱਲ ਜੋ ਇੰਮੀਗ੍ਰੇਸ਼ਨ ਦੇ ਮਾਹਿਰ ਵੀ ਹਨ, ਉਨ੍ਹਾਂ ਵਿਦਿਆਰਥੀਆਂ ਨੂੰ ਛੇ ਪੜਾਅ ਰਾਹੀਂ ਅਮਰੀਕਾ ਜਾਣ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿਤੀ।ਜਿਸ ਵਿੱਚ ਸਿੱਖਿਆ, ਬਿਜ਼ਨਸ, ਵਿਆਹ, ਸਪਾਂਸਰ, ਇਨਵੈਸਟਮੈਂਟ ਅਤੇ ਰਾਜਨੀਤਿਕ ਸ਼ਰਨ ਸਬੰਧੀ ਨੁਕਤੇ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਕਦੇ ਵੀ ਗੈਰ-ਕਾਨੂੰਨੀ ਤਰੀਕੇ ਦਾ ਸਹਾਰਾ ਨਾ ਲਵੋ ਜੇਕਰ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ।

ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਡਾ. ਗਿੱਲ ਨੇ ਬੱਚਿਆਂ ਦੀ ਤਾਰੀਫ ਕੀਤੀ ਅਤੇ ਮਿਹਨਤ ਨਾਲ ਵਧੀਆ ਨੰਬਰ ਪ੍ਰਾਪਤ ਕਰਨ ਤੇ ਜ਼ੋਰ ਦਿੱਤਾ।
>> ਅੰਤ ਵਿੱਚ ਰਜਿੰਦਰ ਸ਼ਰਮਾ ਜੋ ਜ਼ਿਲ੍ਹਾ ਬਠਿੰਡਾ ਦੇ ਸਰਬ ਸਿੱਖਿਆ ਅਭਿਆਨ ਦੇ ਮਾਹਿਰ ਹਨ ਵਲੋਂ ਡਾ. ਗਿੱਲ ਦੀ ਸਿੱਖਿਆ ਪ੍ਰਤੀ ਮੁਹਾਰਤ ਅਤੇ ਇਨ੍ਹਾਂ ਵਲੋਂ ਚਲਾਏ ਸਫਲ ਸਕੂਲਾਂ ਦੀ ਦੇਣ ਬਾਰੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਡਾ. ਸੁਰਿੰਦਰ ਗਿੱਲ ਪੰਜਾਬ ਦੇ ਸਰਵੋਤਮ ਸਿੱਖਿਆ ਮਾਹਰ ਹਨ,  ਜਿਨ੍ਹਾਂ ਦੀ ਪੁਲਿਸ ਪਬਲਿਕ ਸਕੂਲਾਂ ਨੂੰ ਅਹਿਮ ਦੇਣ ਦਿੱਤੀ ਹੈ। ਉਹ ਪੁਲਿਸ ਪਬਲਿਕ ਸਕੂਲ ਦੇ ਅਡਵਾਈਜ਼ਰ ਵੀ ਰਹਿ ਚੁੱਕੇ ਹਨ। ਸ਼ਰਮਾ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਪੰਜਾਬੀ ਕਮਿਊਨਿਟੀ ਦੀ ਸੇਵਾ ਕਰ ਰਹੇ ਹਨ ਅਤੇ ਪੰਜਾਬ/ਭਾਰਤ ਦਾ ਨਾਮ ਰੌਸ਼ਨ ਕਰ ਰਹੇ ਹਨ। ਸਾਨੂੰ ਇਨ੍ਹਾਂ ਤੇ ਮਾਣ ਹੈ ਕਿ ਇਹ ਪੰਜਾਬ ਸਬੰਧੀ ਵੀ ਕੁਝ ਖਾਸ ਕਰਨਗੇ। ਉਨ੍ਹਾਂ ਦਸਵੀਂ ਤੇ ਬਾਰਵੀਂ ਦੇ ਸਰਵੋਤਮ ਵਿਦਿਆਰਥੀਆਂ ਨੂੰ ੧੧ ਹਜ਼ਾਰ ਦੋ ਸਕਾਲਰਸ਼ਿਪ ਸਿੱਖਸ ਆਫ ਅਮਰੀਕਾ ਵਲੋਂ ਐਲਾਨੇ ਜੋ ਉਨ੍ਹਾਂ ਜਨਵਰੀ ੨੦੧੯ ਵਿੱਚ ਖੁਦ ਆਪਣੇ ਕਰ ਕਮਲਾਂ ਨਾਲ ਸਰਵੋਤਮ ਵਿਦਿਆਰਥੀਆਂ  ਨੂੰ ਦੇਣਗੇ, ਜੋ ਦਸਵੀਂ ਅਤੇ ਬਾਰਵੀਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨਗੇ।
ਅਖੀਰ ਵਿੱਚ ਉਨ੍ਹਾਂ ਸਕੂਲ ਦੀਆਂ ਪ੍ਰਯੋਗਸ਼ਾਲਾਵਾਂ, ਨਰਸਰੀ ਵਿੰਗ ਅਤੇ ਨਵੀਂ ਬਿਲਡਿੰਗ ਦਾ ਦੌਰਾ ਕੀਤਾ ਅਤੇ ਰਵਿੰਦਰ ਮਾਨ ਪ੍ਰਿੰਸੀਪਲ ਨੂੰ ਵਧਾਈ ਦਿੱਤੀ । ਉਨਾ ਭਵਿੱਖ ਵਿੱਚ ਸੁਝਾਵਾਂ ਨੂੰ ਲਾਗੂ ਕਰਨ ਲਈ ਜ਼ੋਰ ਦਿੱਤਾ।

Share Button

Leave a Reply

Your email address will not be published. Required fields are marked *