ਦਸਮੇਸ਼ ਯੂਥ ਵੈਲਫੇਅਰ ਕਲੱਬ ਵੱਲੋਂ ਪੋਦੇ ਲਗਾਉਣਾ ਸਲਾਘਾਯੋਗ- ਚੀਮਾਂ

ss1

ਦਸਮੇਸ਼ ਯੂਥ ਵੈਲਫੇਅਰ ਕਲੱਬ ਵੱਲੋਂ ਪੋਦੇ ਲਗਾਉਣਾ ਸਲਾਘਾਯੋਗ- ਚੀਮਾਂ

28-10

ਦਿੜ੍ਹਬਾ ਮੰਡੀ 28 ਜੁਲਾਈ (ਰਣ ਸਿੰਘ ਚੱਠਾ ) ਸਥਾਨਕ ਕਸਬਾ ਕੋਹਰੀਆਂ ਦੇ ਦਸਮੇਸ਼ ਯੂਥ ਵੈਲਫੇਅਰ ਕਲੱਬ ਵੱਲੋਂ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਰੁੱਖ ਲਗਾਓ ਰੁੱਖ ਬਚਾਓ ਮੁਹਿੰਮ ਚਲਾਈ ਗਈ ਜਿਸ ਦਾ ਉਦਘਾਟਨ ਐਸ ਐਚ ਓ ਥਾਣਾ ਦਿੜਬਾ ਮੰਡੀ ਸ੍ ਹਰਿੰਦਰਪਾਲ ਸਿੰਘ ਚੀਮਾਂ ਨੇ ਸਰਕਾਰੀ ਹਸਪਤਾਲ ਕੋਹਰੀਆਂ ਵਿਖੇ ਪੋਦਾ ਲਗਾਕੇ ਕੀਤਾ। ਇਸ ਸਮੇਂ ਸ੍ ਹਰਿੰਦਰਪਾਲ ਸਿੰਘ ਚੀਮਾਂ ਨੇ ਕਿਹਾ ਕਿ ਪੋਦੇ ਲਗਾਉਣਾ ਹਰ ਇਨਸਾਨ ਦਾ ਮੁੱਢਲਾ ਫਰਜ ਹੈ, ਸਾਫ ਸੁਥਰਾ ਵਾਤਾਵਰਣ ਸਾਨੂੰ ਭਿਆਨਕ ਬੀਮਾਰੀਆਂ ਤੋ ਬਚਾਉਂਦਾ ਹੈ। ਉਨ੍ਹਾਂ ਕਿਹਾ ਕਿ ਦਰੱਖਤ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੇ ਨਾਲ ਨਾਲ ਆਕਸੀਜਨ ਛੱਡਦੇ ਹਨ, ਜੋ ਜੀਵਨ ਲਈ ਬਹੁਤ ਹੀ ਜਰੂਰੀ ਹੈ। ਧਰਤੀ ਉੱਪਰ ਘੱਟ ਰਹੇ ਦਰਖਤਾਂ ਕਾਰਨ ਵਾਤਾਵਰਣ ਗੰਧਲਾ ਹੋ ਰਿਹਾ ਹੈ, ਜਿਸ ਨਾਲ ਓਜੋਨ ਦੀ ਪਰਤ ਜ਼ੋਨ ਸੂਰਜ ਦੀਆਂ ਖਤਰਨਾਕ ਪੈਰਾਵੈਗਨੀ ਕਿਰਨਾਂ ਨੂੰ ਧਰਤੀ ਤੇ ਆਉਣ ਤੋ ਰੋਕਦੀ ਹੈ। ਇਨ੍ਹਾਂ ਕਿਰਨਾਂ ਨਾਲ ਕੈਂਸਰ, ਅੱਖਾਂ ਦੀਆਂ ਬੀਮਾਰੀਆਂ ਤੋ ਇਲਾਵਾ ਹੋਰ ਵੀ ਭਿਆਨਕ ਬੀਮਾਰੀਆਂ ਫੈਲਦੀਆਂ ਹਨ। ਏ ਐਸ ਆਈ ਬਲਜੀਤ ਸਿੰਘ ਚੌਕੀ ਇੰਚਾਰਜ਼ ਕੋਹਰੀਆਂ,ਪ੍ਰਧਾਨ ਗੁਰਪ੍ਰੀਤ ਸਿੰਘ ਮਰਾਹੜ, ਚੇਅਰਮੈਨ ਜਗਜੀਤ ਸਿੰਘ ਨਿੱਕਾ ਪ੍ਰਧਾਨ,ਸਰਪ੍ਰਸਤ ਨਛੱਤਰ ਸਿੰਘ ਨੇ ਕਿਹਾ ਕਿ ਹਰ ਮਨੁੱਖ ਆਪਣੀ ਜਿੰਦਗੀ ਵਿੱਚ ਘੱਟੋ ਘੱਟ ਇੱਕ ਦਰਖਤ ਜਰੂਰ ਲਗਾਕੇ ਉਸ ਨੂੰ ਵੱਡਾ ਛਾਂਦਾਰ ਹੋਣ ਤੱਕ ਉਸ ਦੀ ਦੇਖ ਭਾਲ ਕਰੇ ਤਾਂ ਜ਼ੋ ਸਾਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ । ਇਸ ਮੋਕੇ ਗੁਰਪਿਆਰ ਸਿੰਘ, ਕੁਲਵਿੰਦਰ ਸਿੰਘ, ਗਗਨਦੀਪ ਸਿੰਘ, ਸਤਗੁਰ ਸਿੰਘ, ਬੰਟੀ ਸਿੰਘ, ਮਨਦੀਪ ਸਿੰਘ, ਗਿੰਨੀ ਸਿੰਘ, ਮਸਤਾਕ ਖਾਨ, ਸੰਦੀਪ ਸਿੰਘ, ਨਿਰਮਲ ਸਿੰਘ,ਸੁੱਖੀ ਸਿੰਘ, ਬਿੱਕਰ ਸਿੰਘ, ਸਲੀਮ, ਬੱਬੂ ਸਿੰਘ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *