ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਖਿਡਾਰੀਆਂ ਦੀ ਫੁੱਟਬਾਲ ਜਿਲਾ ਟੂਰਨਾਮੈਂਟ ਵਿੱਚ ਹੂੰਝਾਫੇਰ ਜਿੱਤ

ss1

ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਖਿਡਾਰੀਆਂ ਦੀ ਫੁੱਟਬਾਲ ਜਿਲਾ ਟੂਰਨਾਮੈਂਟ ਵਿੱਚ ਹੂੰਝਾਫੇਰ ਜਿੱਤ

fdk-5ਫ਼ਰੀਦਕੋਟ 19 ਸਤੰਬਰ ( ਜਗਦੀਸ਼ ਕੁਮਾਰ ਬਾਂਬਾ ): ਪਿਛਲੇ ਦਿਨੀਂ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਵਿਖੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਏ ਗਏ। ਜਿਸ ਵਿੱਚ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕੀਤੀ। ਸਕੂਲ ਦੇ ਡਾਇਰੈਕਟਰ ਸ: ਗੁਰਚਰਨ ਸਿੰਘ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਜੋਨ ਟਹਿਣਾ ਦੇ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਅੰਡਰ17 ਫੁੱਟਬਾਲ ਖਿਡਾਰੀਆਂ ਨੇ ਮਚਾਕੀ ਮਲ ਸਿੰਘ ਨੂੰ 31 ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਉਹਨਾਂ ਇਸ ਪ੍ਰਾਪਤੀ ਤੇ ਸਪੋਰਟਸ ਮੈਨੇਜਰ ਜੁਗਰਾਜ ਸਿੰਘ ਮਾਨ, ਸੀਨੀਅਰ ਕੋਆਰਡੀਨੇਟਰ ਨਿਤਿਨ ਮਿੱਤਲ, ਫੁੱਟਬਾਲ ਕੋਚ ਮਨਦੀਪ ਸਿੰਘ ਨੂੰ ਵਧਾਈ ਦਿੱਤੀ ਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆਂ।

Share Button

Leave a Reply

Your email address will not be published. Required fields are marked *