ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦੀ ਕੁਸ਼ਲਦੀਪ ‘ਤੇ ਅਮਨਦੀ ਪਨੇ ਰਾਜ ਪੱਧਰੀ ਬਾਕਸਿੰਗ ਵਿੱਚ ਜਿੱਤਿਆ ਸੋਨ ਅਤੇ ਕਾਂਸੀ ਤਗਮਾ

ss1

ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦੀ ਕੁਸ਼ਲਦੀਪ ‘ਤੇ ਅਮਨਦੀ ਪਨੇ ਰਾਜ ਪੱਧਰੀ ਬਾਕਸਿੰਗ ਵਿੱਚ ਜਿੱਤਿਆ ਸੋਨ ਅਤੇ ਕਾਂਸੀ ਤਗਮਾ

fdk-4ਫ਼ਰੀਦਕੋਟ 26 ਸਤੰਬਰ ( ਜਗਦੀਸ਼ ਕੁਮਾਰ ਬਾਂਬਾ ) 62ਵੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਠਾਨਕੋਟ ਵਿਖੇ ਕਰਵਾਏ ਗਏ ਰਾਜ ਪੱਧਰੀ ਬਾਕਸਿੰਗ ਮੁਕਾਬਲਿਆਂ ਵਿੱਚ ਪਠਾਨਕੋਟ ਇੱਥੋਂ ਦੇ ਦਸਮੇਸ਼ ਪਬਲਿਕ ਸਕੂਲ ਦੀਆਂ ਲੜਕੀਆਂ ਨੇ ਇੱਕ ਸੋਨੇ ਅਤੇ ਇੱਕ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਡਾਇਰੈਕਟਰ ਸ੍ਰ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਮਰ ਵਰਗ 19 ਦੇ ਬਾਕਸਿੰਗ ਮੁਕਾਬਲਿਆਂ ਵਿੱਚ ਕੁਸ਼ਲਦੀਪ ਕੌਰ ਨੇ ਸੋਨੇ ਦਾ ਤਗਮਾ ਅਤੇ ਅਮਨਦੀਪ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਉਹਨਾਂ ਦੋਵਾਂ ਵਿਦਿਆਰਥਣਾਂ ਨੂੰ ਸਕੂਲ ਪਹੁੰਚਣ ਤੇ ਸਨਮਾਨਿਤ ਕੀਤਾ। ਉਹਨਾਂ ਸਪੋਰਟਸ ਮੈਨੇਜਰ ਜੁਗਰਾਜ ਸਿੰਘ ਮਾਨ ਕੋਆਡੀਨੇਟਰ ਰਾਕਸ਼ੇ ਧਵਨ ਅਤੇ ਬਾਕਸਿੰਗ ਕੋਚ ਲਕਸ਼ਮੀ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ। ਉਹਨਾਂ ਕੁਸ਼ਲਦੀਪ ਕੌਰ ਦੀ ਨੈਸ਼ਨਲ ਸਕੂਲ ਖੇਡਾਂ ਲਈ ਚੋਣ ਹੋਣ ਤੇ ਉਸ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਵੀ ਦਿੱਤੀ।

Share Button

Leave a Reply

Your email address will not be published. Required fields are marked *