Fri. Apr 19th, 2019

ਦਸਤਖ਼ਤ

ਦਸਤਖ਼ਤ

ਬਾਪ ਦੀ ਮੌਤ ਤੋਂ ਬਾਰ ਬਾਰ ਦਸਤਖ਼ਤ ਕਰਨ ਦਾ ਸੁਨੇਹਾ ਪ੍ਰੇਸ਼ਾਨ ਕਰਦਾ,ਮੀਤਾ ਨੂੰ।ਸੋਚ ਵੱਡ ਵੱਡ ਖਾਂਦੀ,ਏਹ ਦਸਤਖ਼ਤ ਉਸ ਘਰ ਤੋਂ ਰਿਸ਼ਤਾ ਤੋੜਨ ਲਈ ਨੇ ਜਾਂ ਜੋੜਨ ਲਈ।ਪੇਕੇ ਘਰ ਪਾਉਂਦੀ ਤਾਂ ਉਹ ਘੁਸਰ ਮੁਸਰ ਜ਼ਰੂਰ ਹੁੰਦੀ।ਮੀਤਾ ਸੋਚਦੀ ਕੀ ਮੈਂ ਮਾਪਿਆਂ ਦਾ ਵੀ ਬੱਚਾ ਨਹੀਂ, ਮੇਰੇ ਨਾਲ ਏਹ ਵਿਤਕਰਾ ਕਿਉਂ?ਕੀ ਮਾਪੇ ਵੀ ਮੇਰੇ ਨਾਲ ਝੂਠ ਬੋਲਦੇ ਰਹੇ ਪੁੱਤ ਪੁੱਤ ਕਹਿ ਕੇ।ਅੱਜ ਉਸਨੇ ਜਦੋਂ ਦਸਤਖ਼ਤ ਕੀਤੇ ਤਾਂ ਉਸ ਨੂੰ ਇੰਜ ਲੱਗਿਆ ਜਿਵੇਂ ਰਿਸ਼ਤਿਆਂ ਨੂੰ ਖਤਮ ਕਰਨ ਦੇ ਅਸ਼ਟਾਮ ਪੇਪਰ ਤੇ ਦਸਤਖ਼ਤ ਕੀਤੇ ਨੇ।ਭਰਾ ਇਵੇਂ ਖੁਸ਼ ਸੀ ਜਿਵੇਂ ਉਸਨੇ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ।
ਪਿੱਛੇ ਮੁੜਕੇ ਵੇਖਿਆ ਤਾਂ ਭਰਾ ਦੇ ਤੇਵਰ ਬਦਲੇ ਹੋਏ ਸੀ।ਸ਼ਾਇਦ ਅੱਜ ਉਸਦੀ ਸੱਚੀਂ ਜਿੱਤ ਹੋਈ ਸੀ,ਉਸਨੇ ਭੈਣਾਂ ਨੂੰ ਤੇ ਕੁੜੀਆਂ ਨੂੰ ਬਰਾਬਰ ਕਹਿਣ ਵਾਲਿਆਂ ਨੂੰ ਹਰਾ ਦਿੱਤਾ ਸੀ।ਮੀਤਾ ਸੋਚ ਰਹੀ ਸੀ ਏਹ ਦਸਤਖ਼ਤ ਕਿੰਨੀ ਤਾਕਤ ਰੱਖਦੇ ਨੇ।ਅੱਜ ਇੱਕ ਰਿਸ਼ਤੇ ਵਿੱਚ ਲਕੀਰ ਘੱਤੀ ਗਈ, ਪੇਕੇ ਪਰਾਏ ਹੋ ਗਏ, ਘਰ ਪਰਾਇਆ ਹੋ ਗਿਆ, ਸਿਰਫ਼ ਤੇ ਸਿਰਫ਼ ਇੱਕ ‘ਦਸਤਖ਼ਤ’ ਨਾਲ।ਮੀਤਾ ਨੇ ਇੱਕ ਹੌਂਕਾ ਲਿਆ ਤੇ ਆਪਣੇ ਘਰਦੀ ਵਾਪਸੀ ਕਰ ਲਈ।ਵਾਹ ਰੇ—-ਦਸਤਖ਼ਤ।
Prabhjot Kaur Dillon
Contact No. 9815030221
Share Button

Leave a Reply

Your email address will not be published. Required fields are marked *

%d bloggers like this: