Wed. Apr 17th, 2019

ਦਸਤਾਰ ਮੁਕਾਬਲੇ ਤੇ ਧਾਰਮਿਕ ਦੀਵਾਨ ਸਜਾਏ ਗਏ

ਦਸਤਾਰ ਮੁਕਾਬਲੇ ਤੇ ਧਾਰਮਿਕ ਦੀਵਾਨ ਸਜਾਏ ਗਏ

12-17 (1) 12-17 (2) 12-17 (3)
ਰਾਮਪੁਰਾ ਫੂਲ 11 ਜੁਲਾਈ, (ਕੁਲਜੀਤ ਸਿੰਘ ਢੀਗਰਾਂ): ਅਕਾਲ ਦਸਤਾਰ ਅਕੈਡਮੀ ਰਾਮਪੁਰਾ ਫੂਲ ਵੱਲੋ ਦੂਸਰਾ ਮੁਫਤ ਦਸਤਾਰ ਸਿਖਲਾਈ ਕੈਪ ਵਿਗਾਸ ਫਾਊਡੇਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਲਗਾਇਆ ਗਿਆ ।ਇਸ ਦੋਰਾਨ ਗੁਰਦੁਆਰਾ ਸਤਿਸੰਗ ਸਭਾ ਵਿਖੇ ਦੋ ਦਿਨਾਂ ਧਾਰਮਿਕ ਦਿਵਾਨ ਵੀ ਸਜਾਝੇ ਗਏ । ਇਸ ਵਿੱਚ ਪੰਥ ਦੇ ਪ੍ਰਸਿੱਧ ਕਥਾ ਵਾਚਕ ਭਾਈ ਅਮਰੀਕ ਸਿੰਘ ਚੰਡੀਗੜ ਵਾਲਿਆਂ ਨੇ ਗੁਰਬਾਣੀ ਅਤੇ ਇਤਿਹਾਸ ਸੁਣਾਕੇ ਸੰਗਤਾ ਨੂੰ ਨਿਹਾਲ ਕੀਤਾ । ਕੈਪ ਦੇ ਆਖਰੀ ਦਿਨ ਦਸਤਾਰ ਮੁਕਾਬਲੇ ਕਰਵਾਏ ਗਏ । ਇਹਨਾਂ ਮੁਕਾਬਲਿਆਂ ਵਿੱਚ ਛੇ ਤੋ ਦੱਸ ਸਾਲ , ਗਿਆਰਾਂ ਤੋ ਪੰਦਰਾਂ ਸਾਲ ਅਤੇ ਸੋਲਾ ਸਲਾ ਤੋ ਉਪਨ ਵਰਗ ਦੇ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਕਰੀਬ 200 ਨੋਜਵਾਨਾ ਅਤੇ ਛੋੇਟੇ ਬੱਚਿਆਂ ਨੇ ਹਿੱਸਾ ਲਿਆ । ਪਹਿਲੇ ਵਰਗ ਦੇ ਦਸਤਾਰ ਮੁਕਬਾਲਿਆ ਵਿੱਚ ਕੁਸ਼ਲਪ੍ਰੀਤ ਸਿੰਘ ਨੇ ਪਹਿਲਾ, ਸਤਵਿੰਦਰ ਸਿੰਘ ਨੇ ਦੂਸਰਾ ਅਤੇ ਹਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ । ਦੂਸਰੇ ਵਰਗ ਦੇ ਮੁਕਬਾਲਿਆਂ ਚ, ਲਵਪ੍ਰੀਤ ਸਿੰਘ ਨੇ ਪਹਿਲਾ, ਪੂਨੀਤ ਸਿੰਘ ਨੇ ਦੂਸਰਾ ਤੇ ਸੰਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਉਪਨ ਵਰਗ ਦੇ ਮੁਕਾਬਲਿਆਂ ਵਿੱਚ ਚਮਕੋਰ ਸਿੰਘ ਨੇ ਪਹਿਲਾ , ਗੁਰਪ੍ਰੀਤ ਸਿੰਘ ਨੇ ਦੂਸਰਾ ਤੇ ਗੋਪਾਲ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ ।

ਇਸ ਦੋਰਾਨ ਗੁਰਬਾਣੀ ਸੁਣਾਓ ਇਨਾਮ ਪਾਓ ਮੁਕਾਬਲਿਆਂ ਵਿੱਚ ਪਹਿਲੇ ਤਿੰਨ ਗੁਰੂ ਸਹਿਬਾਨਾ ਨਾਲ ਸਬੰਧਿਤ ਪ੍ਰਸ਼ਨ ਉਤਰ ਮੁਕਾਬਲਿਆਂ ਵਿੱਚ ਪਹਿਲੇ ਵਰਗ ਦੇ ਗਗਨਜੀਤ ਸਿੰਘ ਨੇ ਪਹਿਲਾ , ਤਨਵੀਰ ਸਿੰਘ ਨੇ ਦੂਸਰਾ ਤੇ ਰਵਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ ਤੇ ਦੂਸਰੇ ਵਰਗ ਦੇ ਮੁਕਾਬਲਿਆਂ ਵਿੱਚ ਰੁਪਿੰਦਰ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਸਰਾ ਤੇ ਇੰਦਰਜੋਤ ਨੇ ਤੀਸਰਾ ਸਥਾਨ ਹਾਸਲ ਕੀਤਾ । ਅਕਾਲ ਦਸਤਾਰ ਅਕੈਡਮੀ ਵੱਲੋ ਇਸ ਮੋਕੇ ਵਿਗਾਸ ਫਾਉਡੈਸ਼ਨ ਦੇ ਹਰਪ੍ਰੀਤ ਸਾਹਬਾਜ਼ ਸਿੰਘ , ਅਸਰਪ੍ਰੀਤ ਸਿੰਘ , ਅਮ੍ਰਿਤਪਾਲ ਸਿੰਘ , ਪ੍ਰਦੀਪ ਸਿੰਘ ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਗਿਆ । ਇਸ ਮੋਕੇ ਗਿੱਲ ਕਲਾਂ ਗੱਤਕਾ ਗਰੁੱਪ ਵੱਲੋ ਗੱਤਕੇ ਦੇ ਜੋਹਰ ਵਿਖਾਏ ਗਏ । ਅਕਾਲ ਦਸਤਾਰ ਅਕੈਡਮੀ ਵੱਲੋ ਕੈਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲਾ ਨਾਲ ਸਨਮਾਨਿਤ ਕੀਤਾ ਗਿਆ । ਇਸ ਦੋਰਾਨ ਹੋਰਨਾ ਤੋ ਇਲਾਵਾ ਅਕਾਲ ਦਸਤਾਰ ਅਕੈਡਮੀ ਦੇ ਨੋਜਵਾਨ ਗੁਰਪ੍ਰੀਤ ਸਿੰਘ ਪੂਰਬਾ, ਨਵਦੀਪ ਸਿੰਘ , ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ, ਜੋਗਿੰਦਰ ਸਿੰਘ, ਅਰਸਦੀਪ ਸਿੰਘ, ਮਹਿੰਦਰ ਸਿੰਘ, ਰਾਜਵਿੰਦਰ ਸਿੰਘ ਰਾਜੂ, ਵਿਕਰਮਜੀਤ ਸਿੰਘ ਖਾਲਸਾ , ਕੁਲਵਿੰਦਰ ਸਿੰਘ ਮੱਕੜ ਆਦਿ ਸਾਮਲ ਸਨ ।

Share Button

Leave a Reply

Your email address will not be published. Required fields are marked *

%d bloggers like this: