Wed. Apr 17th, 2019

ਦਸਤਾਰ ਬੇਅਦਬੀ: ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਭਰੋਸੇ ਤੋਂ ਬਾਅਦ ਸਿੱਖਾਂ ਵਲੋਂ ਧਰਨਾ ਚੁੱਕਿਆ ਗਿਆ

ਦਸਤਾਰ ਬੇਅਦਬੀ: ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਭਰੋਸੇ ਤੋਂ ਬਾਅਦ ਸਿੱਖਾਂ ਵਲੋਂ ਧਰਨਾ ਚੁੱਕਿਆ ਗਿਆ

ਮੁਕੇਰੀਆਂ: ਪਿੰਡ ਭਡਿਆਰਾਂ ‘ਚ ਸਿੱਖ ਬੱਚੇ ਦੀ ਦਸਤਾਰ ਬੇਅਦਬੀ ਮਾਮਲੇ ’ਚ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਕਰਨ ਖ਼ਿਲਾਫ਼ ਪੀੜਤ ਪਰਿਵਾਰ ਵੱਲੋਂ ਸਿੱਖ ਜਥੇਬੰਦੀਆਂ ਦੀ ਅਗਵਾਈ ’ਚ ਕਰੀਬ ਢਾਈ ਘੰਟੇ ਮੁਕੇਰੀਆਂ ਤਲਵਾੜਾ ਮਾਰਗ ’ਤੇ ਅੱਡਾ ਝੀਰ ਦਾ ਖੂਹ ਵਿਖੇ ਜਾਮ ਲਾਈ ਰੱਖਿਆ। ਇਹ ਜਾਮ ਡੀਐਸਪੀ ਮੁਕੇਰੀਆਂ ਵੱਲੋਂ ਦੋਸ਼ੀਆਂ ਦੀ ਤਿੰਨ ਦਿਨਾਂ ’ਚ ਗ੍ਰਿਫ਼ਤਾਰੀ ਕਰਨ ਦੇ ਭਰੋਸੇ ਉਪਰੰਤ ਖੋਲ੍ਹਿਆ ਗਿਆ।

ਡੀਐਸਪੀ ਨੇ ਇਸ ਮਾਮਲੇ ਵਿੱਚ ਇੱਕ ਔਰਤ ਏ.ਐਸ.ਆਈ ਸਮੇਤ ਦੋਸ਼ੀ ਮੰਨੇ ਜਾਂਦੇ ਅਧਿਕਾਰੀਆਂ ਖ਼ਿਲਾਫ਼ ਐਸਐਸਪੀ ਹੁਸ਼ਿਆਰਪੁਰ ਨੂੰ ਵੀ ਕਾਰਵਾਈ ਦਾ ਭਰੋਸਾ ਦੁਆਇਆ। ਸਿੱਖ ਜਥੇਬੰਦੀਆਂ ਨੇ 3 ਦਿਨਾਂ ’ਚ ਗ੍ਰਿਫ਼ਤਾਰੀ ਨਾ ਹੋਣ ’ਤੇ ਅਗਲੇ ਦਿਨ ਮੁਕੇਰੀਆਂ ’ਚ ਕੌਮੀ ਮਾਰਗ ਜਾਮ ਕਰਨ ਦੀ ਚੇਤਾਵਨੀ ਦਿੰਦਿਆਂ ਧਰਨਾ ਚੁੱਕ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਮਾਸਟਰ ਕੁਲਦੀਪ ਸਿੰਘ ਮਸੀਤੀ, ਹਰਜਿੰਦਰ ਸਿੰਘ ਪੰਡੋਰੀ ਅਟਵਾਲ, ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਆਗੂ ਦਵਿੰਦਰ ਸਿੰਘ ਖਾਲਸਾ ਤੇ ਸਿੱਖ ਯੂਥ ਆਫ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਵੀ ਉਥੇ ਮੌਜੂਦ ਸਨ।

ਇਸ ਮੌਕੇ ਸਿੱਖ ਆਗੂਆਂ ਨੇ ਕਿਹਾ ਕਿ ਤਲਵਾੜਾ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਦੀਆਂ ਜ਼ਮਾਨਤਾਂ ਕਰਾਉਣ ਵਿੱਚ ਰੁੱਝੀ ਹੋਈ ਹੈ। ਪੁਲਿਸ ਨੇ ਮੁੱਖ ਮੁਲਜ਼ਮ ਦੀ ਜ਼ਮਾਨਤ ਦਾ ਵਿਰੋਧ ਕਰਨ ਦੀ ਥਾਂ ਉਸ ਦੀ ਜ਼ਮਾਨਤ ਪੱਖੀ ਪੱਖ ਅਦਾਲਤ ਕੋਲ ਪੇਸ਼ ਕਰਕੇ ਉਸ ਦੀ ਜ਼ਮਾਨਤ ਕਰਵਾ ਲਈ, ਜਦੋਂਕਿ ਰਹਿੰਦੇ ਤਿੰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ 15 ਦਿਨ ਬਾਅਦ ਵੀ ਨਹੀਂ ਕੀਤੀ ਗਈ।

ਮੁਲਜ਼ਮਾਂ ਨੂੰ ਰਾਹਤ ਦੁਆਉਣ ਲਈ ਥਾਣੇ ਦੀ ਔਰਤ ਏ.ਐਸ.ਆਈ. ਵੰਦਨਾ ਠਾਕੁਰ ਵੱਲੋਂ ਪੀੜਤ ਬੱਚੇ ਦੇ ਚਾਰ ਵਾਰ ਬਿਆਨ ਦਰਜ ਕਰਕੇ ਗਲਤ ਬਿਆਨਾਂ ’ਤੇ ਦਸਤਖਤ ਕਰਵਾਏ ਗਏ। ਕੇਸ ਦੇ ਜਾਂਚ ਅਧਿਕਾਰੀ ਏਐਸਆਈ ਜਸਵੀਰ ਸਿੰਘ ਨੇ ਅਦਾਲਤ ’ਚ ਮੁੱਖ ਦੋਸ਼ੀ ਦੀ ਜ਼ਮਾਨਤ ਮੌਕੇ ਕੋਈ ਵਿਰੋਧ ਨਹੀਂ ਕੀਤਾ। ਇੱਥੋਂ ਤੱਕ ਕਿ ਪੰਜਾਬ ਰਾਜ ਅਨੂਸੁਚਿਤ ਜਾਤੀ ਕਮਿਸ਼ਨ ਦੀ ਮੈਂਬਰ ਭਾਰਤੀ ਕੈਨੇਡੀ ਦੀਆਂ ਹਦਾਇਤਾਂ ਨੂੰ ਵੀ ਟਿੱਚ ਜਾਣਿਆ। ਉਨ੍ਹਾਂ ਇਸ ਸਾਰੇ ਮਾਮਲੇ ਵਿੱਚ ਐਸਐਚਓ ਤਲਵਾੜਾ ਸੁਰਿੰਦਰ ਕੁਮਾਰ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕੀਤੇ।

Share Button

Leave a Reply

Your email address will not be published. Required fields are marked *

%d bloggers like this: