Fri. May 24th, 2019

ਦਸਤਾਰ ਏ ਤਾਜ ਕਲੱਬ ਕੋਠਾ ਗੁਰੂ ਨੇ ਪੰਛੀਆਂ ਲਈ ਆਲ੍ਹਣੇ ਲਗਾਏ

ਦਸਤਾਰ ਏ ਤਾਜ ਕਲੱਬ ਕੋਠਾ ਗੁਰੂ ਨੇ ਪੰਛੀਆਂ ਲਈ ਆਲ੍ਹਣੇ ਲਗਾਏ

21-13 (2) 21-13 (1)

ਭਗਤਾ ਭਾਈ ਕਾ 20 ਜੁਲਾਈ [ਸਵਰਨ ਸਿੰਘ ਭਗਤਾ] ਨਜਦੀਕੀ ਪਿੰਡ ਰਾਮੂੰਵਾਲਾ ਵਿਖੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਦਸਤਾਰ ਏ ਤਾਜ ਕਲੱਬ ਕੋਠਾ ਗੁਰੂ ਵਲੋਂ ਪੰਛੀਆਂ ਦੇ ਰਹਿਣ ਬਸੇਰੇ ਲਈ ਲੱਕੜ ਦੇ ਆਲ੍ਹਣੇ ਪਿੰਡ ਵਿੱਚ ਖੰਬਿਆਂ ਉਪਰ ਲਗਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਤਾਰ ਏ ਤਾਜ ਕਲੱਬ ਕੋਠਾ ਗੁਰੂ ਦੇ ਪ੍ਰਧਾਨ ਰਣਬੀਰ ਸਿੰਘ ਸੋਨੀ ਨੇ ਦੱਸਿਆ ਕਿ ਨਗਰ ਨਿਵਾਸੀਆ ਦੇ ਸਹਿਯੋਗ ਨਾਲ 20 ਦੇ ਕਰੀਬ ਆਲ੍ਹਣੇ ਲਗਾਏ ਗਏ ਅਤੇ ਇਸ ਸਮੇ ਉਨਾ ਨਗਰ ਨਿਵਾਸੀਆ ਨੂੰ ਹੋਰ ਆਲ੍ਹਣੇ ਜਲਦੀ ਮੁਹੱਈਆ ਕਰਵਾਉਣ ਦਾ ਵਿਸਵਾਸ ਦਿਵਾਇਆ।ਇਸ ਮੋਕੇ ਡਾ. ਗੁਰਚਰਨ ਸਿੰਘ ਰਾਮੂੰਵਾਲਾ,ਡਾ.ਕਰਮਜੀਤ ਸਿੰਘ,ਸੈਕਟਰੀ ਗੁਰਦੇਵ ਸਿੰਘ ਆਦਿ ਨੇ ਕਲੱਬ ਵਲੋ ਪੰਛੀਆਂ ਦੇ ਰਹਿਣ ਬਸੇਰੇ ਲਈ ਕੀਤੇ ਜਾ ਰਹੇ ਕੰੰਮਾਂ ਦੀ ਸਲਾਘਾ ਕਰਦਿਆ ਕਿਹਾ ਕਿ ਸਾਡਾ ਵੀ ਸਾਰਿਆ ਦਾ ਫਰਜ ਬਣਦਾ ਕਿ ਅਸੀ ਵੀ ਅਜਿਹੇ ਕਾਰਜਾਂ ਲਈ ਆਪਣੇ ਕੰਮਾਂ ਵਿਚੋ ਸਮਾਂ ਕੱਢਿਆ ਕਰੀਏ ਕਿਉਕਿ ਪੰਛੀ ਵੀ ਕੁਦਰਤ ਦੀ ਅਨਮੋਲ ਦਾਤ ਹਨ।ਇਸ ਸਮੇ ਕਲੱਬ ਦੇ ਰਣਬੀਰ ਸਿੰਘ ਲੋਢਘਰੀਆ,ਸੁਰਿੰਦਰ ਸਿੰਘ ਅਤੇ ਪਿੰਡ ਰਾਮੂੰਵਾਲਾ ਦੇਵ ਸਿੰਘ ਬਿਜਲੀ ਵਾਲਾ,ਮੱਖਣ ਸਿੰਘ,ਚੈਨਾ ਸਿੰਘ,ਹਰਗੋਬਿੰਦ ਸਿੰਘ,ਗੋਗੀ ਸਿੰਘ,ਬਲਦੇਵ ਸਿੰਘ,ਕਾਲਾ ਸਿੰਘ,ਦਾਨ ਸਿੰਘ ਅਤੇ ਲੱਖਾ ਸਿੰਘ ਆਦਿ ਹਾਜਰ ਸਨ।ਇਸ ਸਮੇ ਕਲੱਬ ਪ੍ਰਧਾਨ ਰਣਬੀਰ ਸਿੰਘ ਸੋਨੀ ਨੇ ਦੱਸਿਆ ਕਿ ਅਜਿਹੇ ਕਾਰਜਾਂ ਲਈ ਸੁਖਜਿੰਦਰ ਸਿੰਘ ਮਲੂਕਾ ਦਾ ਵਿਸੇਸ਼ ਸਹਿਯੋਗ ਹੈ।

Leave a Reply

Your email address will not be published. Required fields are marked *

%d bloggers like this: