ਦਵਾਈਆਂ ਸਟੋਰ ਕਰਨ ਅਤੇ ਸਰਕਾਰੀ ਹਸਪਤਾਲਾਂ ਨੂੰ ਸਮੇਂ ਸਿਰ ਦਵਾਈਆਂ ਮੁਹਈਆਂ ਕਰਵਾਉਣ ਲਈ ਰਾਜ ਵਿੱਚ ਤਿੰਨ ਡਰੱਗ ਵੇਅਰ ਹਾਊਸ ਸਥਾਪਿਤ ਕੀਤੇ: ਜਿਆਣੀ

ss1

ਦਵਾਈਆਂ ਸਟੋਰ ਕਰਨ ਅਤੇ ਸਰਕਾਰੀ ਹਸਪਤਾਲਾਂ ਨੂੰ ਸਮੇਂ ਸਿਰ ਦਵਾਈਆਂ ਮੁਹਈਆਂ ਕਰਵਾਉਣ ਲਈ ਰਾਜ ਵਿੱਚ ਤਿੰਨ ਡਰੱਗ ਵੇਅਰ ਹਾਊਸ ਸਥਾਪਿਤ ਕੀਤੇ: ਜਿਆਣੀ
ਆਨ ਲਾਈਨ ਇਨਵੈਨਟਰੀ ਮੈਨੇਜਮੈਂਟ ਪ੍ਰਣਾਲੀ ਰਾਹੀਂ ਸਰਕਾਰੀ ਹਸਪਤਾਲਾਂ ਨੂੰ 90 ਕਰੋੜ ਦੀਆਂ ਦਵਾਈਆਂ ਸਪਲਾਈ ਕੀਤੀਆਂ
ਦਵਾਈਆਂ ਦੀ ਖਰੀਦ ਅਤੇ ਵੰਡ ਵਿੱਚ ਪਾਰਦਰਸ਼ਤਾ ਯਕੀਨੀ ਬਣਾਈ

ਬਠਿੰਡਾ, 3 ਅਗਸਤ: (ਪਰਵਿੰਦਰ ਜੀਤ ਸਿੰਘ) ਪੰਜਾਬ ਸਰਕਾਰ ਵੱਲੋਂ ਦਵਾਈਆਂ ਸਟੋਰ ਕਰਨ ਦੇ 376.39 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਰੀਜਨਲ ਵੇਅਰ ਹਾਊਸ ਅੰਮ੍ਰਿਤਸਰ,ਬਠਿੰਡਾ ਅਤੇ ਖਰੜ ਵਿਖੇ ਸਥਾਪਿਤ ਕੀਤੇ ਗਏ ਹਨ।
ਇਹ ਜਾਣਕਾਰੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦਿੰਦਿਆਂ ਹੋਇਆਂ ਦੱਸਿਆ ਕਿ ਇਹ ਵੇਅਰ ਹਾਊਸ ਸਪੈਸ਼ਲ ਕਿਸਮ ਦੇ ਡਿਜਾਇਨ ਦੇ ਆਧਾਰਤ ਤਿਆਰ ਕੀਤੇ ਗਏ ਹਨ ਤਾਂ ਜੋ ਦਵਾਈਆਂ ਸੁਰਖਿੱਅਤ ਰਹਿ ਸਕਣ। ਸ੍ਰੀ ਜਿਆਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਮੇਂ ਸਰਕਾਰੀ ਹਸਪਤਾਲਾਂ ਵਿੱਚ 300 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ਅਤੇ ਭਵਿੱਖ ਵਿੱਚ ਇਸ ਨੂੰ ਹੋਰ ਵੀ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਵੇਅਰ ਹਾਊਸ ਦਵਾਈਆਂ ਨੂੰ ਸਟੌਰ ਕਰਨ ਅਤੇ ਇੱਥੋਂ ਦਵਾਈਆਂ ਦੀ ਸਮੇਂ ਸਿਰ ਵੰਡ ਲਈ ਸਥਾਪਿਤ ਕੀਤੇ ਗਏ ਹਨ ਅਤੇ ਅੱਗੇ ਵੱਖ ਵੱਖ ਹਸਪਤਾਲਾਂ ਨੂੰ ਆਨਲਾਈਨ ਦਵਾਈਆਂ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੇਰਕਾ ਦਾ ਵੇਅਰ ਹਾਊਸ 141.21 ਲੱਖ, ਬਠਿੰਡਾ ਦਾ ਵੇਅਰ ਹਾਊਸ 116.53 ਲੱਖ ਅਤੇ ਖਰੜ ਦਾ ਵੇਅਰ ਹਾਊਸ 118. 65 ਲੱਖ ਰੁਪਏ ਨਾਲ ਉਸਾਰਿਆ ਗਿਆ ਹੈ।
ਸ੍ਰੀ ਜਿਆਣੀ ਨੇ ਦੱਸਿਆ ਕਿ ਪਿਛਲੇ ਸਾਲ ਸਰਕਾਰੀ ਹਸਪਤਾਲਾਂ ਨੂੰ 90 ਕਰੌੜ ਰੁਪਏ ਦੀਆਂ ਦਵਾਈਆਂ ਲੋਕਾਂ ਨੂੰ ਮੁਫ਼ਤ ਦਿੱਤੀਆਂ ਗਈਆਂ ਸਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਦਵਾਈਆਂ ਦੀ ਸਪਲਾਈ ਅਤੇ ਖਰੀਦ ਨੂੰ ਪਾਰਦਰਸ਼ੀ ਢੰਗ ਨਾਲ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਵੇਅਰ ਹਾਊਸ ਦਵਾਈਆਂ ਦੀ ਸੁਰੱਖਿਆ ਲਈ ਅਲਟਰਾ ਮਾਡਰਨ ਸਹੂਲਤਾਂ ਨਾਲ ਲੈਸ ਹੋਣਗੇ। ਉਨ੍ਹਾਂ ਦੱਸਿਆ ਕਿ ਰੀਜਨਲ ਵੇਅਰ ਹਾਊਸ ਸਟੇਟ ਹੈਡ ਕੁਆਟਰ ਅਤੇ ਹਸਪਤਾਲਾਂ ਨਾਲ ਆਨਲਾਈਨ ਜੁੜੇ ਰਹਿਣਗੇ।
ਉਨਾਂ ਇਹ ਵੀ ਦੱਸਿਆ ਕਿ ਸਟੇਟ ਹੈਡਕੁਆਟਰ, ਖੇਤਰੀ ਗੁਦਾਮ ਅਤੇ ਹਸਪਤਾਲਾਂ ਵਿਚਕਾਰ ਆਨਲਾਈਨ ਲਿੰਕ ਸਥਾਪਿਤ ਕੀਤਾ ਜਾਵੇਗਾ। ਗੁਪਤ ਕੋਡ ਜਨਰੇਟ ਕਰਕੇ ਜਿਸ ਨਾਲ ਪਿਛਲੀ ਖਪਤ ਦੇ ਅਧਾਰ ਅਨੁਸਾਰ ਦਵਾਈਆਂ ਦੀਆਂ ਜਰੂਰਤ ਦਾ ਅਨੁਮਾਨ ਲਗਾਉਣ ਵਿੱਚ ਅਸਾਨੀ ਹੋਵੇਗੀ ਉਥੇ ਦਵਾਈਆਂ ਦੀ ਪਹਿਚਾਣ ਕਰਨ ਵਿੱਚ ਵੀ ਮੁਸ਼ਕਲ ਪੇਸ਼ ਨਹੀ’ ਆਵੇਗੀ ਅਤੇ ਹਸਪਤਾਲਾਂ ਵਲੋ’ ਗੁਦਾਮਾਂ ਤੋ’ ਲਈਆਂ ਜਾਂਦੀਆਂ ਦਵਾਈਆਂ ਦੀ ਨਿਗਰਾਨੀ ਹੋ ਸਕੇਗੀ। ਰਾਜ ਵਿੱਚ ਵੱਖ ਵੱਖ ਸਿਹਤ ਸੰਸਥਾਵਾਂ ਨੂੰ ਜਾਂਦੀਆਂ ਦਵਾਈਆਂ ਦਾ ਬੈਚ ਵੱਖਰਾ ਹੋਵੇਗਾ ਅਤੇ ਆਨਲਾਈਨ ਅਸਾਨੀ ਨਾਲ ਪਤਾ ਚਲ ਸਕੇਗਾ।

Share Button

Leave a Reply

Your email address will not be published. Required fields are marked *