ਦਲੀਪ ਕੁਮਾਰ ਦਾ ਪੁਸ਼ਤੈਨੀ ਘਰ ਖ਼ਰੀਦੇਗੀ ਖ਼ੈਬਰ ਪਖ਼ਤੂਨਖ਼ਵਾ ਸਰਕਾਰ

ਦਲੀਪ ਕੁਮਾਰ ਦਾ ਪੁਸ਼ਤੈਨੀ ਘਰ ਖ਼ਰੀਦੇਗੀ ਖ਼ੈਬਰ ਪਖ਼ਤੂਨਖ਼ਵਾ ਸਰਕਾਰ

ਪਿਸ਼ਾਵਰ : ਪਾਕਿਸਤਾਨ ‘ਚ ਖ਼ੈਬਰ ਪਖ਼ਤੂਨਖ਼ਵਾ ਦੀ ਸੂਬਾਈ ਸਰਕਾਰ ਨੇ ਬਟਵਾਰੇ ਤੋਂ ਪਹਿਲਾਂ ਬਣੀਆਂ 25 ਇਮਾਰਤਾਂ ਨੂੰ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ‘ਚ ਬਾਲੀਵੁੱਡ ਦੇ ਸ਼ੋਅ ਮੈਨ ਰਾਜ ਕਪੂਰ ਤੇ ਟ੍ਰੈਜਡੀ ਕਿੰਗ ਦਲੀਪ ਕੁਮਾਰ ਦੇ ਪੁਸ਼ਤੈਨੀ ਘਰ ਵੀ ਸ਼ਾਮਲ ਹਨ। ਇਨ੍ਹਾਂ ਇਮਾਰਤਾਂ ਨੂੰ ਰਾਸ਼ਟਰੀ ਧਰੋਹਰ ਐਲਾਨ ਕੀਤਾ ਜਾ ਚੁੱਕਾ ਹੈ।

ਰਾਜ ਕਪੂਰ ਦਾ ਪੁਸ਼ਤੈਨੀ ਘਰ ਇੱਥੋਂ ਦੇ ਕਿੱਸਾ ਖਵਾਨੀ ਬਾਜ਼ਾਰ ਖੇਤਰ ‘ਚ ਸਥਿਤ ਹੈ। ਇਸ ਨੂੰ ਕਪੂਰ ਹਵੇਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ 1918 ਤੋਂ 1922 ਦਰਮਿਆਨ ਕਪੂਰ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਨੇ ਬਣਵਾਇਆ ਸੀ। ਰਾਜ ਕਪੂਰ ਤੇ ਉਨ੍ਹਾਂ ਦੇ ਚਾਚਾ ਤਿ੫ਲੋਕ ਕਪੂਰ ਦਾ ਜਨਮ ਇਸੇ ਘਰ ‘ਚ ਹੋਇਆ ਸੀ। ਸੂਬਾਈ ਸਰਕਾਰ ਇਸ ਨੂੰ ਰਾਸ਼ਟਰੀ ਧਰੋਹਰ ਐਲਾਨ ਕਰ ਚੁੱਕੀ ਹੈ। ਪ੍ਰਸਿੱਧ ਅਦਾਕਾਰ ਤੇ ਟ੫ੈਜਡੀ ਕਿੰਗ ਦੇ ਨਾਂ ਨਾਲ ਮਸ਼ਹੂਰ ਦਲੀਪ ਕੁਮਾਰ ਦਾ 100 ਸਾਲ ਪੁਰਾਣ ਪੁਸ਼ਤੈਨੀ ਘਰ ਵੀ ਸੂਬੇ ਦੇ ਇਸੇ ਹਿੱਸੇ ‘ਚ ਸਥਿਤ ਹੈ। ਇਸ ਨੂੰ 2014 ‘ਚ ਨਵਾਜ਼ ਸ਼ਰੀਫ ਸਰਕਾਰ ਵੇਲੇ ਰਾਸ਼ਟਰੀ ਧਰੋਹਰ ਐਲਾਨ ਕੀਤਾ ਗਿਆ ਸੀ।

ਸੂਤਰਾਂ ਨੇ ਦੱਸਿਆ ਕਿ ਸੂਬਾਈ ਸਰਕਾਰ ਨੇ ਇਤਿਹਾਸਕ ਮਹੱਤਵ ਵਾਲੀਆਂ ਤੇ ਬਟਵਾਰੇ ਤੋਂ ਪਹਿਲਾਂ ਬਣੀਆਂ ਅਜਿਹੀਆਂ 25 ਇਮਾਰਤਾਂ ਨੂੰ ਖ਼ਰੀਦਣ ਲਈ 61 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਹੈ। ਪੁਰਾਤੱਤ ਵਿਭਾਗ ਨੂੰ ਇਨ੍ਹਾਂ ਇਮਾਰਤਾਂ ਦੇ ਟਿਕਾਊਪਨ ‘ਤੇ ਰਿਪੋਰਟ ਤਿਆਰ ਕਰਨ ਲਈ 70 ਲੱਖ ਰੁਪਏ ਦਾ ਫੰਡ ਦਿੱਤਾ ਜਾਵੇਗਾ। ਰਿਪੋਰਟ ਦੀ ਮਨਜ਼ੂਰੀ ਤੋਂ ਬਾਅਦ ਇਨ੍ਹਾਂ ਨੂੰ ਖ਼ਰੀਦਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇੱਥੇ ਕੁੱਲ 77 ਇਮਾਰਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਰਾਸ਼ਟਰੀ ਧਰੋਹਰ ਐਲਾਨ ਕੀਤਾ ਜਾ ਚੁੱਕਾ ਹੈ। ਇਨ੍ਹਾਂ ‘ਚੋਂ 52 ਇਮਾਰਤਾਂ ਪਹਿਲਾਂ ਤੋਂ ਹੀ ਸਰਕਾਰ ਦੇ ਮਾਲਕਾਨਾ ਹੱਕ ‘ਚ ਹਨ, ਜਦਕਿ 25 ਇਮਾਰਤਾਂ ‘ਤੇ ਨਿੱਜੀ ਲੋਕਾਂ ਦੀ ਮਲਕੀਅਤ ਹੈ।

Share Button

Leave a Reply

Your email address will not be published. Required fields are marked *

%d bloggers like this: