ਦਲਿੱਤ ਵਰਗ ਦੀਆਂ ਸਮੱਸਿਆਵਾਂ ਸਬੰਧੀ ਰਿੰਕਾ ਕੁਤਬਾ ਨੇ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ

ss1

ਦਲਿੱਤ ਵਰਗ ਦੀਆਂ ਸਮੱਸਿਆਵਾਂ ਸਬੰਧੀ ਰਿੰਕਾ ਕੁਤਬਾ ਨੇ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ

 3-12
ਮਹਿਲ ਕਲਾਂ 2 ਜੂਨ (ਭੁਪਿੰਦਰ ਸਿੰਘ ਧਨੇਰ/ ਪਰਦੀਪ ਕੁਮਾਰ)- ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ 2009 ਤੋਂ ਲੈ ਕੇ ਮਾਰਚ 2016 ਤੱਕ ਦੇਰੀ ਨਾਲ ਜਮਾਂ ਕਰਵਾਉਣ ਕਰਕੇ ਰੱਦ ਹੋਏ ਸਗਨ ਸਕੀਮ ਦੇ ਕੇਸਾਂ ਨੂੰ ਮੁੜ ਵਿਚਾਰ ਕਰਕੇ ਪੈਸੇ ਦੇਣ ਦੇ ਐਲਾਨ ਨਾਲ ਗੁਰਬਤ ਦੇ ਮਾਰੇ ਗਰੀਬ ਲੋਕਾਂ ਵਿੱਚ ਆਸ ਦੀ ਕਿਰਨ ਜਾਗੀ ਹੈ। ਇਨਾਂ ਵਿਚਾਰਾ ਦਾ ਪ੍ਰਗਟਾਵਾ ਡਾ. ਬੀ ਆਰ ਯੂਥ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਅਤੇ ਸੀਨੀਅਰ ਯੂਥ ਅਕਾਲੀ ਆਗੂ ਰਿੰਕਾ ਕੁਤਬਾ ਬਾਹਮਣੀਆਂ ਨੇ ਕੀਤਾ। ਸ੍ਰੀ ਰਿੰਕਾ ਕੁਤਬਾ ਪਿਛਲੇ ਦਿਨੀਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਦਲਿੱਤ ਵਰਗ ਦੀਆਂ ਭਖਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਮਿਲਣ ਤੋਂ ਬਾਅਦ ਇਥੇ ਪੱਤਰਕਾਰਾਂ ਦੇ ਰੂ ਬ ਰੂ ਹੋਏ। ਉਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਭਾਜਪਾ ਦੀ ਪੰਜਾਬ ਵਿੱਚ ਇਹ ਪਹਿਲੀ ਸਰਕਾਰ ਹੇ ਜਿਸ ਨੇ ਸਹੂਲਤਾਂ ਤੋਂ ਸੱਖਣੇ ਦਲਿੱਤ ਵਰਗ ਲਈ ਲੋਕ ਭਲਾਈ ਸਕੀਮਾਂ ਲਾਗੂ ਕੀਤੀਆਂ ਜਿਵੇਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਆਟਾ ਦਾਲ ਸਕੀਮ,400 ਯੂਨਿਟ ਬਿਜਲੀ ਮੁਆਫ਼ੀ,ਬੁਢਾਪਾ ਪੈਨਸ਼ਨ ਵਿੱਚ ਵਾਧੇ ਸਮੇਤ ਅਨੇਕਾਂ ਹੀ ਹੋਰ ਲੋਕ ਭਲਾਈ ਸਕੀਮਾਂ ਨੇ ਮਹਿੰਗਾਈ ਦੇ ਯੁੱਗ ਵਿੱਚ ਬੇਜ਼ਮੀਨੇ ਮਜ਼ਦੂਰ ਵਰਗ ਨੂੰ ਰਾਹਤ ਦੇਣ ਵਿੱਚ ਮਦਦ ਕੀਤੀ ਹੈ। ਸ੍ਰੀ ਰਿੰਕਾ ਕੁਤਬਾ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ 7400 ਕਾਂਸਟੇਬਲਾਂ ਦੀ ਭਰਤੀ ਅਤੇ ਹੋਰ ਵਿਭਾਗਾਂ ਵਿੱਚ ਹਜ਼ਾਰਾਂ ਖਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਰਾਹਤ ਮਿਲੇਗੀ।

Share Button

Leave a Reply

Your email address will not be published. Required fields are marked *