ਦਲਿਤ ਲੋਕਾ ਨੇ ਪ੍ਰਸ਼ਾਸਨ ਖਿਲਾਫ ਕੀਤੀ ਜੰਮ ਕੇ ਨਾਅਰੇਬਾਜੀ, ਸਿਰ ਤੋ ਛੱਤਾਂ ਜਾਣ ਦਾ ਖਤਰਾ

ss1

ਦਲਿਤ ਲੋਕਾ ਨੇ ਪ੍ਰਸ਼ਾਸਨ ਖਿਲਾਫ ਕੀਤੀ ਜੰਮ ਕੇ ਨਾਅਰੇਬਾਜੀ, ਸਿਰ ਤੋ ਛੱਤਾਂ ਜਾਣ ਦਾ ਖਤਰਾ

28-4
ਸੰਗਰੂਰ/ਛਾਜਲੀ 27 ਮਈ (ਕੁਲਵੰਤ ਛਾਜਲੀ)ਸੰਗਰੂਰ ਪਾਤੜਾਂ ਦਿੱਲੀ ਨੈਸ਼ਨਲ ਹਾਈਵੇ 71 ਨੰਬਰ ਦੇ ਆਲੇ ਦੁਆਲੇ ਬਣੇ ਘਰਾਂ ਵਾਲੇ ਦਲਿਤ ਪਰਿਵਾਰਾ ਦੀ ਉੱਡੀ ਰਾਤਾਂ ਦੀ ਨੀਂਦ` ਦਿਨ ਦਾ ਚੈਨ।ਨੈਸ਼ਨਲ ਹਾਈਵੇਂ ਦੇ ਅਧੀਨ ਆਉਣ ਵਾਲੇ ਵਾਲੇ ਘਰ ਚੋਮਾਰਗੀ ਬਣਨ ਵਾਲੀ ਸੜਕ ਵਿੱਚ ਆ ਗਏ ਹਨ।ਜਿਹਨਾਂ ਘਰਾਂ ਉਪਰ ਸੜਕ ਬਣਾਉਣ ਵਾਲੇ ਅਧਿਕਾਰੀਆ ਵੱਲੋ ਨਿਸ਼ਾਨਦੇਹੀ ਕਰਕੇ ਚਿੰਨ ਦੇ ਨਿਸ਼ਾਨ ਲਗਾ ਦਿੱਤੇ ਹਨ। ਪਰ ਹੁਣ ਕਿਸੇ ਵੇਲੇ ਵੀ ਇਹਨਾਂ ਘਰਾਂ ਦੀਆ ਇਮਾਰਤਾਂ ਤੇ ਸੜਕ ਬਣਾਉਣ ਵਾਲੇ ਠੇਕੇਦਾਰ ਦਾ ਰੋਬਿਟ ਬਲਡੋਜਰ ਚਲ ਸਕਦਾ ਹੈ।ਜਿਸ ਕਰਕੇ ਇਹਨਾਂ ਲੋਕਾ ਵਿੱਚ ਸਹਿਮ ਦਾ ਮਹੋਲ ਪਾਇਆ ਜਾ ਰਿਹਾ ਹੈ।ਇੱਥੋ ਦੇ ਰਹਿਣ ਵਾਲੇ ਦਲਿਤ ਪਰਿਵਾਰਾ ਦਾ ਕਹਿਣਾ ਹੈ ਕੀ ਅਸੀਂ ਪਿਛਲੇ ਚਾਰ ਦਹਾਕਿਆ ਕਰੀਬ ਇੱਥੇ ਰਹਿਣ ਬਸੇਰਾ ਕੀਤਾ ਹੋਇਆ ਹੈ।ਸਾਡੇ ਘਰਾਂ ਵਿੱਚ ਬਿਜਲੀ ਬੋਰਡ ਵਿਭਾਗ ਵੱਲੋ ਪੱਕੇ ਰਿਹਾਇਸ਼ੀ ਹੋਣ ਦੀ ਸੂਰਤ ਵਿੱਚ ਬਿਜਲੀ ਦੇ ਮੀਟਰ ਤੇ ਪੀਣ ਵਾਲੇ ਪਾਣੀ ਦੀਆ ਟੂਟੀਆ ਵੀ ਉਪਲੱਬਧ ਹਨ ਤੇ ਆਦਿ ਸਹੂਲਤਾਂ ਵੀ ਪੰਜਾਬ ਗੋਰਮਿੰਟ ਵੱਲੋ ਮੁਹੱਈਆ ਕਰਵਾਈਆ ਜਾ ਰਹੀਆ ਹਨ।ਸਘਰੰਸ਼ ਕਰਦੇ ਦਲਿਤ ਲੋਕਾ ਦਾ ਕਹਿਣਾ ਹੈ ਕਿ ਜੇਕਰ ਸੜਕ ਬਣਾਉਣ ਵਾਲੇ ਠੇਕੇਦਾਰ ਵੱਲੋ ਜਬਰਨ ਸਾਡੇ ਘਰਾਂ ਉਪਰ ਰੋਬਿਟ ਬਲਡੋਜਰ ਚਲਾਉਣ ਦੀ ਕੌਸ਼ਿਸ ਕੀਤੀ ਤਾਂ ਅਸੀਂ ਕਿਸੇ ਵੀ ਹੱਦ ਤੱਕ ਚੁੱਪ ਨਹੀ ਰਹਾਗੇ। ਅਸੀਂ ਪਿਛਲੇ ਦੋ ਮਹੀਨੀਆ ਤੋ ਦਿਨ ਰਾਤ ਇੱਕ ਕਰਕੇ ਪਹਿਰਾ ਦਿੰਦੇ ਆ ਰਹੈ ਹਾਂ।ਸਾਡੇ ਗਰੀਬ ਪਰਿਵਾਰਾ ਕੋਲ ਤਾਂ ਸਾਡੇ ਘਰ ਦੀ ਛੱਤ ਹੀ ਜਇਦਾਦ ਹੁੰਦੀ ਤੇ ਜੇਕਰ ਸਾਡੇ ਸਿਰ ਤੋ ਛੱਤ ਹੀ ਚਲੀ ਗਈ ਤਾਂ ਸਾਡੇ ਪਰਿਵਾਰ ਵਾਲੇ ਤੇ ਬੱਚੇ ਕਿੱਥੇ ਜਾਣਗੇ।

ਇਹਨਾਂ ਪਰਿਵਾਰਾ ਦੀ ਅਗਵਾਈ ਕਰਦੇ ਕਰਮਜੀਤ ਸਿੰਘ ਮਹਿਲਾਂ ਨੇ ਪੱਤਰਕਾਰਾ ਨੂੰ ਗੱਲਬਾਤ ਦੌਰਾਨ ਦੱਸਿਆ ਕੀ ਇਹ ਸਭ ਕੁਝ ਮਾਲ ਵਿਭਾਗ ਦੇ ਅਧਿਕਾਰੀਆ ਦੀ ਲਾਪ੍ਰਵਾਹੀ ਦਾ ਨਤੀਜਾ ਹੈ। ਜਿਸਦਾ ਖੁਮਿਆਜਾ ਇਹਨਾਂ ਲੋਕਾ ਨੂੰ ਅੱਜ ਭੁਗਤਣਾ ਪੈ ਰਿਹਾ ਹੈ।ਇਹਨਾਂ ਘਰਾਂ ਦੇ ਉਜਾੜੇ ਸਬੰਧੀ ਅਸੀ ਉੱਚ ਅਧਿਕਾਰੀਆ ਦੇ ਇਹ ਮਾਮਲਾ ਲਿਖਤੀ ਰੂਪ ਵਿੱਚ ਦੇਕੇ ਧਿਆਨ ਹਿੱਤ ਲਿਆ ਚੁੱਕੇ ਹਾਂ।ਤੇ ਮਾਣਯੋਗ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਵੱਲੋ ਚਲਾਏ ਗਏ ਔਨਲਾਇਨ ਸੰਗਤ ਦਰਸ਼ਨ ਵਿੱਚ ਵੀ ਸਕਾਇਤ ਪਾ ਚੁੱਕੇ ਹਾਂ। ਕੀ ਜਾ ਤਾਂ ਇਹਨਾਂ ਪੀੜਤ ਪਰਿਵਾਰਾ ਨੂੰ ਕਿਸੇ ਜਗਾ ਉਪਰ ਕਲੋਨੀਆ ਕੱਟ ਮਕਾਨਾਂ ਦੀ ਉਸਾਰੀ ਕਰਕੇ ਦੇਵੇ ਜਾਂ ਫਿਰ ਬਣਦਾ ਮੁਆਵਜਾ ਦਿੱਤਾ ਜਾਵੇ। ਉਹਨਾਂ ਕਿਹਾ ਕੀ ਜੇਕਰ ਪੰਜਾਬ ਸਰਕਾਰ ਵੱਲੋ ਜਲਦ ਇਸ ਮਸਲੇ ਦਾ ਕੋਈ ਸਥਾਈ ਹੱਲ ਨਾ ਕੱਢਿਆ ਗਿਆ ਤਾਂ ਸਾਨੂੰ ਮਜਬੂਰਨ ਸਘਰੰਸ਼ ਦਾ ਰਾਸਤਾ ਅਖਿਤਿਆਰ ਕਰਨਾ ਪਵੇਗਾ ਜਿਸਦੀ ਜੁੰਮੇਵਾਰ ਪੰਜਾਬ ਸਰਕਾਰ ਹੋਵੇਗੀ।ਜਦੋ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਸ ਡੀ ਓ ਨਾਲ ਫੌਨ ਤੇ ਸਪੰਰਕ ਕੀਤਾ ਉਨਾਂ ਕਿਹਾ ਕਿ ਮੈ ਆਪਣੇ ਨਿੱਜੀ ਰਿਸਤੇਦਾਰ ਦੇ ਮੈਡੀਕਲ ਚੈਕਅੱਪ ਨੂੰ ਲੈਕੇ ਪੀ ਜੀ ਆਈ ਚੰਡੀਗੜ ਵਿਖੇ ਗਿਆ ਹਾਂ ਵਾਪਿਸ ਆਕੇ ਗੱਲ ਬਾਤ ਕਰਦੇ ਹਾਂ।

Share Button

Leave a Reply

Your email address will not be published. Required fields are marked *