ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jul 9th, 2020

ਦਲਿਤ ਨੌਜ਼ਵਾਨ ਜਗਮੇਲ ਸਿੰਘ ਦਾ ਕਤਲ ਦਰਦਨਾਕ, ਸ਼ਰਮਨਾਕ ਅਤੇ ਸੱਭਿਅਕ ਸਮਾਜ ਦੇ ਮੱਥੇ ਤੇ ਕਲੰਕ : ਡਾ. ਦਿਆਲ/ਗੁਲਜ਼ਾਰ ਗੋਰੀਆ

ਦਲਿਤ ਨੌਜ਼ਵਾਨ ਜਗਮੇਲ ਸਿੰਘ ਦਾ ਕਤਲ ਦਰਦਨਾਕ, ਸ਼ਰਮਨਾਕ ਅਤੇ ਸੱਭਿਅਕ ਸਮਾਜ ਦੇ ਮੱਥੇ ਤੇ ਕਲੰਕ : ਡਾ. ਦਿਆਲ/ਗੁਲਜ਼ਾਰ ਗੋਰੀਆ

ਲੁਧਿਆਣਾ 17 ਨਵੰਬਰ (ਪ.ਪ.): ਡਾ. ਜੋਗਿੰਦਰ ਸਿੰਘ ਦਿਆਲ ਮੈਂਬਰ ਕੌਮੀ ਕੌਂਸਲ ਸੀ.ਪੀ.ਆਈ. ਅਤੇ ਕਾ. ਗੁਲਜ਼ਾਰ ਸਿੰਘ ਗੋਰੀਆ ਜਨਰਲ ਸਕੱਤਰ ਭਾਰਤੀਆ ਖੇਤ ਮਜ਼ਦੂਰ ਯੂਨੀਅਨ ਨੇ ਅੱਜ ਇੱਥੇ ਜਾਰੀ ਇਕ ਬਿਆਨ ਰਾਹੀਂ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜ਼ਵਾਨ ਜਗਮੇਲ ਸਿੰਘ ਦੀ ਪਿੰਡ ਦੇ ਹੀ ਗੁੰਡਿਆਂ ਰਾਹੀਂ ਵਹਿਸ਼ੀਆਨਾ ਤਰੀਕੇ ਨਾਲ ਕੀਤੀ ਹੱਤਿਆ ਦੀ ਸਖਤ ਤੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ । ਇਹ ਦਰਦਨਾਕ ਤੇ ਸ਼ਰਮਨਾਕ ਕਾਰਾ ਸੱਭਿਅਕ ਸਮਾਜ ਦੇ ਮੱਥੇ ਤੇ ਕਲੰਕ ਹੈ । ਇਨਾਂ ਆਗੂਆਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ। ਪੀੜਿਤ ਗਰੀਬ ਪਰਿਵਾਰ ਨੂੰ 50 ਲੱਖ ਰੁਪਏ ਸਹਾਇਤ ਅਤੇ ਵਿਧਵਾ ਮਨਜੀਤ ਕੌਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ।

ਉਹਨਾਂ ਇਹ ਵੀ ਕਿਹਾ ਘਟਨਾ ਦੇ ਪਿੱਛੇ ਪਿੰਡ ਵਿਚ ਹੀ ਇਨਾ ਦਾ ਮਾਮੂਲੀ ਝਗੜਾ ਸੀ ਜਿਹੜਾ ਨਜੀਠਿਆ ਗਿਆ । ਬਾਅਦ ਵਿਚ ਦੋਸ਼ੀ ਪਰਿਵਾਰ ਨੇ ਜਗਮੇਲ ਸਿੰਘ ਨੂੰ ਘਰ ਬੁਲਾ ਕੇ ਵਹਿਸ਼ੀਆਨਾ ਤਰੀਕੇ ਨਾਲ ਕੁੱਟਮਾਰ ਕਰਕੇ ਛੱਡ ਦਿੱਤਾ ਅਤੇ ਪਿਆਸ ਲੱਗਣ ਤੇ ਇਸਦਾ ਪਿਸ਼ਾਬ ਧੱਕੇ ਨਾਲ ਪਿਲਾਇਆ । ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਅਤੇ ਪੁਲਿਸ ਤੇ ਪ੍ਰਸ਼ਾਸ਼ਨ ਵੱਲੋਂ ਵਕਤ ਸਿਰ ਕਾਰਵਾਈ ਨਾ ਕਰਨ ਕਰਕੇ ਇਸ ਨੌਜ਼ਵਾਨ ਦੀ ਪੀ.ਜੀ.ਆਈ. ਚੰਡੀਗੜ ਵਿਖੇ ਦੋਵੇਂ ਲੱਤਾਂ ਕੱਟਣ ਤੋਂ ਬਾਅਦ ਮੌਤ ਹੋ ਗਈ । ਇਨਾਂ ਆਗੂਆਂ ਨੇ ਕਿਹਾ ਕਿ ਜਗਮੇਲ ਸਿੰਘ ਇਨਸਾਫ ਦਿਵਾਉਣ ਲਈ ਜਿਹੜੀ ਐਕਸ਼ਨ ਕਮੇਟੀ ਬਣਾਈ ਹੈ ਉਸਦੀਆਂ ਮੰਗਾਂ ਦਾ ਇਹ ਸਮੱਰਥਨ ਕਰਦੇ ਹਨ । ਉਹਨਾਂ ਇਹ ਵੀ ਕਿਹਾ ਕਿ 18 ਨਵੰਬਰ ਨੂੰ ਇਕ ਪੰਜਾਬ ਖੇਤ ਮਜ਼ਦੂਰ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਦਾ ਵਫਦ ਇਸ ਪੀੜਿਤ ਪਰਿਵਾਰ ਨੂੰ ਉਨਾਂ ਦੇ ਘਰ ਮਿਲੇਗਾ ਅਤੇ ਇਨਸਾਫ ਦਿਵਾਉਣ ਲਈ ਹਰ ਮਦਦ ਕਰੇਗਾ ।

ਉਹਨਾਂ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਇਸ ਘਟਨਾ ਤੇ ਮਗਰਮੱਛ ਦੇ ਅੱਥਰੂ ਵਹਾਉਂਦੀ ਹੈ ਉਸਨੂੰ ਜਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਉਸਦੇ ਰਾਜ ਵਿਚ ਭੀੜਾਂ ਦੀ ਸ਼ਕਲ ਵਿਚ ਦਲਿਤਾਂ ਤੇ ਹਮਲੇ ਤੇਜ ਹੋਏ ਹਨ ਕਿਉਂਕਿ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ । ਉਨਾਂ ਪੰਜਾਬ ਦੇ ਸਾਰੇ ਇਨਸਾਫ ਪਸੰਦ ਜਮਹੂਰੀ ਤੇ ਖੱਬੀਆਂ ਧਿਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇੱਕਠੇ ਹੋ ਕੇ ਸੰਘਰਸ਼ ਕਰਨ ਕਿਉਂਕਿ ਇਹ ਘਟਨਾ ਪਹਿਲੀ ਅਤੇ ਆਖਰੀ ਨਹੀਂ । ਦਲਿਤਾਂ ਖਿਲਾਫ ਹਰ ਕਿਸਮ ਦੇ ਵਿਤਕਰੇ ਅਤੇ ਜੁਲਮ ਦੇ ਖਿਲਾਫ ਲੜਨਾ ਸਮੇਂ ਦੀ ਲੋੜ ਹੈ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: