ਦਲਿਤ ਦੀ ਅੰਗੜਾੲੀ (ਕਵਿਤਾ )

ss1

ਦਲਿਤ ਦੀ ਅੰਗੜਾੲੀ (ਕਵਿਤਾ )

ਗੁਰੂ-ਘਰ ਤਾਂ ਵੱਖ ਕਰਤੇ,
ਮੜ੍ਹੀ ਤੱਕ ਵੀ ਹੈ ਅੱਡ ਬਣਾੲੀ ।

ਚੰਦਰੇ ਜੱਗ ਨੂੰ ਪਚਦੀ ਨਾ,
ਜੇ ਕੋੲੀ ਦਲਿਤ ਲੲੇ ਅੰਗੜਾੲੀ । …

ਤੁਸੀਂ ਜ਼ਸ਼ਨ ਮਨਾ ਰਹੇ ਓ,
ਨਾ ਵਿਹੜੇ ਵਿੱਚ ਅਜ਼ਾਦੀ ਅਾੲੀ ।

ਕਰਜ਼ਾ ਲਿਅਾ ਸੀ ਦਾਦੇ ਨੇ,
ਪਰ ਪੋਤਾ ਰੋਮ-ਰੋਮ ਕਰਜ਼ਾੲੀ ।

ਲੱਗਿਅਾ ਅਫਸਰ ਰੜਕੇ ਕਿੳੁਂ?
ਪੁਰਖਿਅਾਂ ਸੀਰ੍ਹੀ ਜੂਨ ਹੰਢਾੲੀ ।

ਦੇਣ ਦੁਹਾੲੀ ਕੋਟੇ ਦੀ,
ਭੁੱਲ ਜਾਣ ਕੀਤੀ ਕਿੰਨੀ ਪੜ੍ਹਾੲੀ ।

ਓਨੀ ਵਧੀ ਦਿਹਾੜੀ ਨਾ,
ਜਿੰਨੀ ਵੱਧ ਗੲੀ ਹੈ ਮਹਿੰਗਾੲੀ ।

ਬੜੀ ਕਿਰਤ ਤੇ ਪੱਤ ਲੁੱਟੀ,
ਅਵਾਜ਼ ਨਾ ਜਾਣੀ ਹੋਰ ਦਬਾੲੀ ।

ਚੰਗਾ ਜੀਵਨ ਜੀੳੁਣ ਲੲੀ,
ਦਲਿਤੋ ੲੇਕਾ ਕਰ ਲੳੁ ਭਾੲੀ ।

ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ. 09855207071

Share Button

Leave a Reply

Your email address will not be published. Required fields are marked *