ਦਲਿਤ ਅਤੇ ਘਟ ਗਿਣਤੀ ਸੰਘਰਸ਼ ਕਮੇਟੀ ਵਲੋਂ ਰਾਜਪੁਰਾ ਦੇ ਟਾਹਲੀ ਵਾਲਾ ਚੌਕ ਵਿੱਖੇ ਰੋਸ਼ ਮਾਰਚ ਅਤੇ ਦਿੱਤਾ ਮੰਗ ਪੱਤਰ

ss1

ਦਲਿਤ ਅਤੇ ਘਟ ਗਿਣਤੀ ਸੰਘਰਸ਼ ਕਮੇਟੀ ਵਲੋਂ ਰਾਜਪੁਰਾ ਦੇ ਟਾਹਲੀ ਵਾਲਾ ਚੌਕ ਵਿੱਖੇ ਰੋਸ਼ ਮਾਰਚ ਅਤੇ ਦਿੱਤਾ ਮੰਗ ਪੱਤਰ

 

ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਟਾਹਲੀ ਵਾਲੇ ਚੌਕ ਤੇ ਦਲਿਤ ਅਤੇ ਘੱਟ ਗਿਣਤੀ ਸ਼ੰਘਰਸ਼ ਕਮੇਟੀ ਵਲੋਂ ਟਾਹਲੀ ਵਾਲੇ ਚੌਕ ਤੇ ਧਰਨਾ ਦਿਤਾ ਗਿਆ ਅਤੇ ਕੁਝ ਦੇਰ ਬਾਅਦ ਰੋਸ਼ ਮਾਰਚ ਕਰਦਿਆ ਹੋਇਆ ਐਸ ਡੀ ਐਮ ਕੋਰਟ ਮਿਨੀ ਸੈਕਟਰੀਏਟ ਪੁੱਜੇ। ਐਸ ਡੀ ਐਮ ਸਾਹਿਬ ਦੇ ਨਾ ਹੋਣ ਤੇ ਤਹਿਸੀਲਦਾਰ ਸਤੀਸ਼ ਕੁਮਾਰ ਵਰਮਾ ਨੂੰ ਆਪਣਾ ਮੰਗ ਪੱਤਰ ਦੇ ਕੇ ਰੋਸ਼ ਪ੍ਰਗਟ ਕੀਤਾ ਜਿਸਤੇ ਨਾਇਬ ਤਹਿਸੀਲਦਾਰ ਸਤੀਸ਼ ਵਰਮਾ ਨੇ ਮੰਗ ਪੱਤਰ ਲੈ ਕੇ ਉਹਨਾਂ ਦੀਆਂ ਮੰਗਾ ਨੂੰ ਪੰਜਾਬ ਸਰਕਾਰ ਨੂੰ ਪਹੁੰਚਾਉਣ ਦਾ ਭਰੋਸ਼ਾ ਦਿਤਾ ਅਤੇ ਕਿਹਾ ਕਿ ਉਹਨਾਂ ਦੀਆਂ ਮੰਗਾ ਨੂੰ ਪੰਜਾਬ ਸਰਕਾਰ ਕੋਲ ਭੇਜਿਆ ਜਾਵੇਗਾ ਤਾਂ ਕਿ ਉਹਨਾਂ ਦੀਆਂ ਮੰਗਾ ਪ੍ਰਵਾਨ ਕੀਤੀਆ ਜਾ ਸਕਣ। ਦਿਤੇ ਮੰਗ ਪਤਰ ਵਿੱਚ ਉਹਨਾਂ ਵਲੋਂ 20 ਮੰਗਾ ਰਖੀਆਂ ਗਈਆਂ ਹਨ ਜਿਸ ਵਿੱਚ ਗਊ ਰਖਿਆਂ ਦੇ ਸੰਗਠਨਾਂ ਨੂੰ ਬੰਦ ਕਰਕੇ ਸਰਕਾਰੀ ਗਊਸ਼ਾਲਾਵਾਂ ਬਣਾਇਆ ਜਾਣ ਤੇ ਤਾਂ ਕਿ ਠੱਗੀ ਤੇ ਗੁੰਡਾਗਰਦੀ ਬੰਦ ਹੋ ਸਕੇ ।
ਐਸ ਸੀ ਐਸ ਟੀ ਐਕਟ ਵਿੱਚ ਸੁਧਾਰ ਕੀਤਾ ਜਾਵੇ ਤੇ 1950 ਦੇ ਸੰਵਿਧਾਨ ਲਾਗੂ ਹੋਣ ਦੇ ਬਾਵਜੂਦ ਤਲਿਤਾ ਨੂੰ ਆਰਥਿਕ ਸਮਾਜਿਕ ਗੈਰ ਬਰਾਬਰੀ ਨੂੰ ਬੰਦ ਕੀਤਾ ਜਾਵੇ। ਨੌਜਵਾਨਾ ਨੂੰ ਪੜ ਲਿਖ ਕੇ ਨੌਕਰੀ ਨਾ ਮਿਲਣ ਤੇ 10 ਹਜਾਰ ਦਾ ਬੇਰੋਜਗਾਰੀ ਭੱਤਾ ਹਰ ਮਹੀਨੇ ਦਿਤਾ ਜਾਵੇ। ਗਰੀਬ ਪਰਿਵਾਰਾਂ ਨੂੰ 71000 ਰੁਪਏ ਦਾ ਸਗਨ ਦੇ ਬਾਰੇ
ਸਕੂਲ ਕਾਲਜਾ ਦੀ ਲੁਟ ਖਸੁੱਟ ਸੁਵਿਧਾਵਾ ਕੇਂਦਰਾ ਵਿੱਚ ਰਿਸ਼ਵਤ ਅਤੇ ਖਜਲ ਖੂਆਰੀ ਅਤੇ ਆਈ ਟੀ ਆਈ ਚੌਕ ਰਾਜਪੁਰਾ ਵਿੱਚ ਬਣੇ ਭਾਰਤ ਰਤਨ ਬਾਬਾ ਸਾਹਿਬ ਅੰੰਬੇਦਕਰ ਜੀ ਦੇ ਬਣੇ ਗਲਤ ਬੁੱਤ ਦੀ ਪੜਤਾਲ ਕਰਵਾਈ ਜਾਵੇ ਅਤੇ ਉਥੇ ਨਵਾ ਬੁੱਤ ਲਗਾਇਆ ਜਾਵੇ।

Share Button

Leave a Reply

Your email address will not be published. Required fields are marked *