ਦਲਜੀਤ ਦੁਸਾਂਝ ਨੇ ਵਧਾਇਆ ਪੰਜਾਬੀਆਂ ਦਾ ਮਾਣ,ਦਾਦਾ ਸਾਹਿਬ ਫ਼ਾਲਕੇ ਨਾਲ ਹੋਏ ਸਨਮਾਨਿਤ 

ss1

ਦਲਜੀਤ ਦੁਸਾਂਝ ਨੇ ਵਧਾਇਆ ਪੰਜਾਬੀਆਂ ਦਾ ਮਾਣ,ਦਾਦਾ ਸਾਹਿਬ ਫ਼ਾਲਕੇ ਨਾਲ ਹੋਏ ਸਨਮਾਨਿਤ

ਚੰਡੀਗੜ੍ਹ  21 ਅਪ੍ਰੈਲ (ਜਵੰਦਾ) -ਪੰਜਾਬ ਵਿਚ ਕਲਾ ਅਤੇ ਫੈਸ਼ਨ ਜਗਤ ‘ਚ ਦਿਲਜੀਤ ਦੋਸਾਂਝ ਦਾ ਨਾਮ ਭਲਾ ਕੌਣ ਨਹੀਂ ਜਾਣਦਾ। ਸਭ ਤੋਂ ਪਹਿਲਾਂ ਗਾਇਕ ਤੇ ਫਿਰ ਪਾਲੀਵੁੱਡ ਅਤੇ ਬਾਲੀਵੁਡ ਵਿਚ ਅਦਾਕਾਰ ਵਜੋਂ ਨਾਮਣਾ ਖੱਟਣ ਵਾਲੇ ਦਿਲਜੀਤ ਦੋਸਾਂਝ ਹਰ ਦਿਨ ਕੋਈ ਨਵੀਂ ਉਪਲਬਧੀ ਹਾਸਿਲ ਕਰਦੇ ਹਨ। ਦਿਲਜੀਤ ਦੁਸਾਂਝ ਪੰਜਾਬ ਹੀ ਨਹੀਂ ਦੇਸ਼ ਵਿਦੇਸ਼ ਵਿਚ ਵੀ ਆਪਣੀ ਕਲਾ ਨਾਲ ਧੂਮਾਂ ਪਾ ਰਹੇ ਹਨ। ਇਸੇ ਲੜੀ ‘ਚ ਦਿਲਜੀਤ ਦੁਸਾਂਝ ਨੂੰ ਇਕ ਹੋਰ ਐਵਾਰਡ ਮਿਲਿਆ ਹੈ ਜਿਸ ਨਾਲ ਉਨ੍ਹਾਂ ਉਤੇ ਸਿਰਫ ਉਨ੍ਹਾਂ ਦੇ ਪਰਿਵਾਰ ਹੀ ਨਹੀਂ ਬਲਕਿ ਪੂਰੇ ਪੰਜਾਬ ਭਰ ਅਤੇ ਦੇਸ਼ ਵਿਦੇਸ਼  ‘ਚ ਵੱਸਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਮਾਣ ਹੋਵੇਗਾ।  ਦਿਲਜੀਤ ਦੁਸਾਂਝ ਨੂੰ ਹਾਲ ਹੀ ‘ਚ ਸਾਲ 2018 ਦੇ ਕੈਟੇਗੇਰੀ ‘ਚ ‘Most Prestigious ‘ਦਾਦਾ ਸਾਹਿਬ ਫਾਲਕੇ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।  ਦਾਦਾ ਸਾਹਿਬ ਫਾਲਕੇ ਐਵਾਰਡ ਪ੍ਰਾਪਤ  ਕਰਨ ਤੋਂ ਬਾਅਦ ਦਿਲਜੀਤ ਨੇ ਆਪਣੇ ਸੋਸ਼ਲ ਅਕਾਊਂਟ ਤੇ ਇਕ ਵੀਡੀਓ ਜਾਰੀ ਕਰਕੇ ਐਵਾਰਡ ਦੀ ਜਾਣਕਾਰੀ ਦਿਤੀ ਅਤੇ ਨਾਲ ਹੀ ਉਨ੍ਹਾਂ ਨੇ ਆਪਣੇ ਸਾਰੇ ਹੀ ਪ੍ਰਸ਼ੰਸਕਾਂ ਨੂੰ ਧੰਨਵਾਦ ਵੀ ਕੀਤਾ।  ਇਸ ਦੌਰਾਨ ਦਿਲਜੀਤ ਦੋਸਾਂਝ ਕਾਫੀ ਖੁਸ਼ ਨਜ਼ਰ ਆ ਰਹੇ ।
Share Button

Leave a Reply

Your email address will not be published. Required fields are marked *