ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਔਰਤ, ਸਰਕਾਰੀ ਡਾਕਟਰ ਨੇ ਰਿਸ਼ਵਤ ਲੈਣ ਉਪਰੰਤ ਧਮਕਾਇਆ

ss1

ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਔਰਤ, ਸਰਕਾਰੀ ਡਾਕਟਰ ਨੇ ਰਿਸ਼ਵਤ ਲੈਣ ਉਪਰੰਤ ਧਮਕਾਇਆ

12-28
ਅਮਰਕੋਟ, 11 ਜੂਨ (ਬਲਜੀਤ ਸਿੰਘ ਅਮਰਕੋਟ): ਇਕ ਪਾਸੇ ਤਾ ਪੰਜਾਬ ਸਰਕਾਰ ਵੱਲੋ ਪੰਜਾਬ ਨੂੰ ਭ੍ਰਿਸ਼ਟਾਚਾਰ ਤੋ ਮੁੱਕਤ ਕਰਨ ਲਈ ਹਰ ਪ੍ਰਕਾਰ ਦੀਆ ਕੋਸ਼ੀਸ਼ਾ ਕੀਤੀਆ ਜਾ ਰਹਿਆ ਹਨ ਪਰ ਦੂਜੇ ਪਾਸੇ ਕਈ ਲੋਕ ਐਸੇ ਵੀ ਹਨ ਜੋ ਸਰਕਾਰ ਤੋ ਤਨਖਾਵਾ ਲੈਕੇ ਵੀ ਸਰਕਾਰੀ ਅਦਾਰਿਆ ਵਿਚ ਕੰਮ ਕਰਕੇ ਮੋਟੀਆ ਰਿਸ਼ਵਤਾ ਲੈਕੇ ਸਰਕਾਰ ਦਾ ਨਾਮ ਬਦਨਾਮ ਕਰ ਰਹੇ ਹਨ। ਐਸਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਅਮਰਕੋਟ ਦੀ ਵਸਨੀਕ ਜਸਵਿੰਦਰ ਕੌਰ ਪਤਨੀ ਜਸਬੀਰ ਸਿੰਘ ਦਾ ਜਸਵਿੰਦਰ ਕੌਰ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਮੇਰੇ ਸੋਹਰੇ ਪਰਿਵਾਰ ਨਾਲ ਲੜਾਈ ਝੱਗੜਾ ਹੋਇਆ ਸੀ ਅਤੇ ਮੇਰੇ ਸੋਹਰੇ ਪਰਿਵਾਰ ਨੇ ਮੇੈਨੂੰ ਕਾਫੀ ਸੱਟਾ ਲਗਾ ਦਿੱਤੀਆ ਸਨ। ਸੱਟਾ ਲੱਗਣ ਕਾਰਨ ਮੈਨੂੰ ਸਰਕਾਰੀ ਹਸਪਤਾਲ ਖੇਮਕਰਨ ਵਿਖੇ ਦਾਖਲ ਕਰਵਾ ਦਿੱਤਾ ਸੀ ਅਤੇ ਡਾਕਟਰ ਸੁਰੇਸ਼ ਕੁਮਾਰ ਨੇ ਮੇਰੀ ਐਮ ਆਰ ਥਾਣੇ ਕੱਟਕੇ ਭੇਜ ਦਿੱਤੀ ਸੀ ਅਤੇ ਬਾਕੀ ਦੋ ਸੱਟਾ ਅੰਡਰ ਐਕਸਰੇ ਰੱਖ ਲਈਆ ਅਤੇ ਕਿਹਨ ਲੱਗਾ ਕਿ ਤਹਾਡੀ 325 ਦੀ ਰਿਪੋਟ ਆਵੇਗੀ। ਤੂਸੀ ਮੇੇੇੇਨੂੰ 20000 ਹਜਾਰ ਰੁਪਿਆ ਦੇ ਦਵੋ ਇਹ ਸਰਕਾਰੀ ਖਾਤੇ ਵਿੱਚ ਜਮਾ ਹੋਣੇ ਹਨ ਅਤੇ ਮੈੇ ਆਪਣੇ ਰਿਸਤੇਦਾਰਾ ਦੇ ਸਾਹਮਣੇ ਡਾ ਸੁਰੇਸ਼ ਕੁਮਾਰ ਨੂੰ ਬਾਕੀ ਦੀ ਰਿਪੋਟ ਭੇਜਨ ਲਈ 20000 ਹਜਾਰ ਰੁਪਿਆ ਦੇ ਦਿੱਤਾ ਜਿਸ ਤੋ ਬਾਦ ਸਾਨੂੰ ਡਾ ਸੁਰੇਸ਼ ਕੁਮਾਰ ਨੇ ਘਰ ਭੇਜ ਦਿੱਤਾ ਅਤੇ ਕੈਹਨ ਲੱਗਾ ਤੁਸੀ ਘਰ ਜਾਵੋ ਮੇੈ ਤੁਹਾਡੀ ਰਿਪੋਟ ਮੈੇ ਥਾਣੇ ਵਲਟੋਹੇ ਭੇਜ ਦੇਵਾਗਾ।

ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਡਾਕਟਰ ਨਾ ਤਾ ਸਾਡੀ ਰਿਪੋਟ ਥਾਣੇ ਭੇਜ ਰਿਹਾ ਹੈ ਅਤੇ ਨਾ ਹੀ ਸਾਨੂੰ ਉਸ ਬਾਰੇ ਕੁੱਝ ਦੱਸ ਰਿਹਾ ਹੈ। ਜਦ ਅਂਸੀ ਇਸ ਬਾਰੇ ਐਸ ਐਮ ਉ ਗੁਰਮੀਤ ਸਿੰਘ ਨੂੰ ਜਾ ਕੇ ਮਿਲੇ ਤਾ ਉਨ੍ਹਾ ਵੀ ਸਾਨੂੰ ਇਹ ਕਿਹਕੇ ਟਾਲ ਦਿੱਤਾ ਕਿ ਸਾਡਾ ਉਹ ਮੁਲਾਜਮ ਹੈ। ਅਸੀ ਉਸ ਉਪਰ ਕੋਈ ਕਾਰਵਾਈ ਨਈ ਕਰ ਸਕਦੇ ਅਤੇ ਜਿਸ ਤੋ ਬਾਦ ਮੇੈੇ ਡਾ ਸੁਰੇਸ਼ ਕੁਮਾਰ ਤੋ ਆਪਣੇ ਪੈਸੇ ਵਾਪਸ ਮੰਗੇ ਤਾ ਡਾਕਟਰ ਮੈਨੂੰ ਜਾਨੋ ਮਾਰਨ ਦੀਆ ਧੱਮਕੀਆ ਦਿੰਦਾ ਹੈ ਜਿਸ ਦੀ ਮੈੇ ਲਿੱਖਤੀ ਰੂਪ ਵਿੱਚ ਦਰਖਾਸਤਾ ਵੀ ਉਚ ਅੱਧਕਾਰੀਆ ਨੂੰ ਦਿੱਤਿਆ ਹਨ। ਪਰ ਮੇਰੀ ਕੋਈ ਵੀ ਸੁਣਵਾਈ ਨਹੀ ਹੋ ਰਹੀ। ਮੈੇ ਪੰਜਾਬ ਸਰਕਾਰ ਅਤੇ ਸਿਵਲ ਸਰਜਨ ਸ਼ਮਸ਼ੇਰ ਸਿੰਘ ਤਰਨ ਤਾਰਨ ਤੋ ਮੰਗ ਕਰਦੀ ਹਾ ਕਿ ਉਕਤ ਡਾਕਟਰ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਮੈੇਨੂੰ ਇਨਸ਼ਾਫ ਦਵਾਇਆ ਜਾਵੇ। ਜਦ ਇਸ ਸਬੰਦੀ ਡਾ ਸ਼ਰੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾ ਉਨ੍ਹਾ ਕਿਹਾ ਕਿ ਮੈ ਫੋਨ ਤੇ ਇਸ ਬਾਰੇ ਗੱਲ ਨਹੀ ਕਰ ਸਕਦਾ। ਜਦ ਇਸ ਸਬੰਦੀ ਸਿਵਲ ਸਰਜਨ ਸ਼ਮਸ਼ੇਰ ਸਿੰਘ ਤਰਨ ਤਾਰਨ ਨਾਲ ਗੱਲਬਾਤ ਕੀਤੀ ਤਾ ਉਨ੍ਹਾ ਕਿਹਾ ਕਿ ਇਸ ਸਬੰਦੀ ਮੈਨੂੰ ਸ਼ਿਕਾਇਤ ਮਿਲੀ ਹੈ ਉਸ ਦੀ ਇੰਕਵਾਰੀ ਚੱਲ ਰਹੀ ਹੈ ਜਿਸ ਤੇ ਜੱਲਦ ਹੀ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *