ਦਰੀਆਂ ਤੇ ਬੈਠਕੇ ਕੀਤੀਆਂ ਮੀਟਿੰਗਾਂ ਕਾਂਗਰਸ ਦਾ ਨਸੀਬ ਹੋਣਗੀਆਂ- ਮਨਪ੍ਰੀਤ ਸਿੰਘ ਬਾਦਲ

ss1

ਦਰੀਆਂ ਤੇ ਬੈਠਕੇ ਕੀਤੀਆਂ ਮੀਟਿੰਗਾਂ ਕਾਂਗਰਸ ਦਾ ਨਸੀਬ ਹੋਣਗੀਆਂ- ਮਨਪ੍ਰੀਤ ਸਿੰਘ ਬਾਦਲ

17-7
ਬੁਢਲਾਡਾ 16, ਜੂਨ(ਤਰਸੇਮ ਸ਼ਰਮਾਂ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਪੰਜਾਬ ਦੇ ਮਸਲੇ ਬਹੁਤ ਵੱਡੇ ਹਨ, ਪ੍ਰੰਤੂ ਸਾਡੇ ਜਜ਼ਬਿਆ ਤੋਂ ਵੱਡੇ ਨਹੀਂ ਹਨ। ਉਹਨਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੌਣਾਂ ਦਾ ਰਸਤਾ ਬਹੁਤ ਔਖਾਂ ਹੈ। ਲੇਕਿਨ ਕਾਂਗਰਸ ਕੋਲ ਹਿੰਮਤ ਤੇ ਹੌਸਲਾ ਬੇਸ਼ੁਮਾਰ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਹੁਣ ਚਲਾਉਣ ਦਾ ਮਸਲਾ ਨਹੀਂ, ਬਲਕਿ ਇਸ ਨੂੰ ਬਚਾਉਣ ਦਾ ਮਸਲਾ ਗੰਭੀਰ ਹੈ। ਉਹਨਾਂ ਆਖਿਆ ਕਿ ਪੰਜਾਬ ਨੂੰ ਬਚਾਉਣ ਲਈ ਜਿੰਨ੍ਹੀ ਸ਼ਕਤੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ, ਉਨ੍ਹੀ ਹੋਰ ਕਿਸੇ ਕੋਲ ਵੀ ਨਹੀਂ ਹੈ।

ਉਹਨਾਂ ਕਿਹਾ ਕਿ ਕਾਂਗਰਸ ਮੀਟਿੰਗਾਂ ਟਾਇਮ ਸਿਰ ਹੋਣੀਆਂ ਚਾਹੀਦੀਆਂ ਹਨ ਇਸ ਨਾਲ ਹੌਸਲੇ `ਚ ਵਾਧਾ ਹੁੰਦਾ ਹੈ। ਉਹਨਾਂ ਕਿਹਾ ਕਿ ਮੀਟਿੰਗਾਂ ਕੁਰਸੀਆਂ ਤੇ ਬੈਠ ਕੇ ਨਹੀਂ ਦਰੀਆਂ ਤੇ ਬੈਠ ਕੇ ਹੋਣੀਆ ਚਾਹੀਦੀਆਂ ਹਨ। ਜਿਵੇਂ ਜੰਗ ਸ਼ੁਰੂ ਹੋਣ ਤੇ ਸਿਪਾਹੀ ਤੇ ਜਰਨੈਲ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਇਸੇ ਤਰ੍ਹਾਂ ਦਰੀਆਂ ਤੇ ਬੈਠ ਕੇ ਕੀਤੀਆਂ ਮੀਟਿੰਗਾਂ ਕਾਂਗਰਸ ਦਾ ਨਸੀਬ ਹੋ ਨਿਬੜਣਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਪੰਜਾਬ ਸਰਕਾਰ ਵਿਰੁੱਧ ਤਿੰਨ ਧਰਨੇ ਦੇਣ ਦਾ ਫੈਸਲਾ ਹੋਇਆ ਸੀ। ਜਿਨ੍ਹਾਂ ਵਿੱਚੋਂ ਦੀਨਾ ਨਗਰ ਅਤੇ ਜਲੰਧਰ ਵਿਖੇ ਦਿੱਤੇ ਗਏ ਧਰਨਿਆਂ ਦੀ ਗਰਮੈਸ਼ ਨੇ ਅਕਾਲੀ ਭਾਜਪਾ ਸਰਕਾਰ ਨੂੰ ਸੇਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਆਖਰੀ ਧਰਨਾਂ ਬਾਦਲ ਪਰਿਵਾਰ ਦੇ ਲੰਬੀ ਹਲਕੇ ਵਿੱਚ 18 ਜੂਨ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਧਰਨੇ ਵਿੱਚ ਗਰਮਜ਼ੋਸੀ ਨਾਲ ਆਪੋ ਆਪਣੇ ਸਾਧਨਾਂ ਰਾਹੀਂ ਹੁੰਮ ਹੁੰਮਾ ਕੇ ਪਹੁੰਚਣ। ਉਹਨਾਂ ਕਿਹਾ ਕਿ ਵੀਰੋ ਅਹੁਦੇ ਇਨਾਮ ਨਹੀਂ ਹੁੰਦੇ, ਸਗੋਂ ਇਮਤਿਹਾਨ ਹੁੰਦੇ ਹਨ। ਇਨ੍ਹਾਂ ਅਹੁਦਿਆਂ ਦੀ ਪਹਿਚਾਣ ਹੁਣ 2017 ਦੀਆਂ ਵਿਧਾਨ ਸਭਾ ਚੌਣਾਂ ਬਣਨਗੀਆਂ।

ਉਹਨਾਂ ਕਿਹਾ ਕਿ ਕਾਂਗਰਸ ਦਾ ਇਹ ਧਰਨਾਂ ਬਾਦਲਕਿਆਂ ਨੂੰ ਕਾਨੂੰਨੀ ਸ਼ਿਕੰਜ਼ੇ ਵਿੱਚ ਫਸਾਉਣ ਲਈ ਦਿੱਤਾ ਜਾ ਰਿਹਾ ਹੈ ਕਿਉਂਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਮਜੀਠੀਆਂ ਸਮੇਤ ਇਸ ਪਰਿਵਾਰ ਦੇ ਮੁਨਸ਼ੀਆਂ, ਮੁਸੱਦੀਆਂ, ਐੱਮ ਐੱਲ ਏ, ਮੰਤਰੀਆਂ ਅਤੇ ਅਫਸਰਾਂ ਨੇ ਭ੍ਰਿਸ਼ਟਾਚਾਰ ਦੇ ਹੱਦ ਬੰਨੇ ਹੀ ਟਪਾ ਦਿੱਤੇ ਹਨ। ਇਸ ਰਿਜ਼ਰਵ ਹਲਕੇ ਦੇ ਕਾਂਗਰਸੀ ਕੁਆਡੀਨੇਟਰ ਸ. ਹਰਿੰਦਰ ਸਿੰਘ ਹੈਰੀ ਮਾਨ ਦਾ ਕਹਿਣਾ ਸੀ ਕਿ ਲੰਬੀ `ਚ ਦਿੱਤਾ ਜਾਣ ਵਾਲਾ ਧਰਨਾਂ ਇਸ ਸਾਲ ਦਾ ਆਖਰੀ ਅਤੇ ਸਭ ਤੋਂ ਵੱਡਾ ਧਰਨਾਂ ਹੋਵੇਗਾ। ਪਾਰਟੀ ਵਰਕਰਾਂ ਦੇ ਗਿਲੇ ਸਿਕਵੇ ਬਹੁਤ ਹਨ ਪ੍ਰੰਤੂ ਹੁਣ ਵੇਲਾ ਗਿਲੇ ਸਿਕਵਿਆਂ ਦਾ ਨਹੀਂ। ਸਗੋਂ ਸਾਨੂੰ ਇੱਕਠੇ ਹੋ ਕਿ ਸਰਕਾਰ ਬਣਾਉਣ ਲਈ ਪੱਬਾਂ ਭਾਰ ਹੋ ਜਾਣਾ ਚਾਹੀਦਾ ਹੈ। ਉਹਨਾਂ ਵਰਕਰਾਂ ਨੂੰ ਵਿਸ਼ਵਾਸ਼ ਦਿੱਤਾ ਕਿ ਉਹਨਾਂ ਵੱਲੋਂ ਕਿਸੇ ਵੀ ਵਰਕਰ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਭਾਈ ਕੇ, ਪੰਜਾਬ ਪ੍ਰਦੇਸ਼ ਕਾਂਗਰਸ ਦੀ ਜਰਨਲ ਸਕੱਤਰ ਬੀਬੀ ਰਣਜੀਤ ਕੋਰ ਭੱਟੀ, ਜ਼ਿਲ੍ਹਾਂ ਪ੍ਰ੍ਰੀਸ਼ਦ ਮੈਂਬਰ ਖੇਮ ਸਿੰਘ ਜਟਾਣਾ, ਬਲਾਕ ਪ੍ਰਧਾਨ ਤੀਰਥ ਸਵੀਟੀ, ਜਿਲ੍ਹਾਂ ਪ੍ਰਧਾਨ ਵਿਕਰਮ ਮੌਫਰ, ਦਫਤਰ ਇੰਚਾਰਜ ਪ੍ਰਿੰਸੀਪਲ ਬਿਹਾਰੀ ਸਿੰਘ ਮਘਾਣੀਆ, ਬਲਾਕ ਸੰਮਤੀ ਮੈਂਬਰ ਬਲਵਿੰਦਰ ਸੈਦੇਵਾਲਾ, ਸੀਨੀਅਰ ਕਾਂਗਰਸੀ ਆਗੂ ਰਣਜੀਤ ਦੋਦੜਾ, ਯੂਥ ਕਾਂਗਰਸ ਦੇ ਬਲਾਕ ਸਕੱਤਰ ਮਨਦੀਪ ਸੈਦੇਵਾਲਾ, ਬਾਬੂ ਸਿੰਘ ਸਰਾਓ ਦਰੀਆਪੁਰ, ਬਸੰਤ ਸਿੰਘ ਸੈਦੇਵਾਲਾ, ਰਣਵੀਰ ਸਿੰਘ ਗੋਬਿੰਦਪੁਰਾ, ਰਾਜੀਵ ਗਾਧੀ ਸੰਗਠਨ ਦੇ ਜਿਲ੍ਹਾਂ ਪ੍ਰਧਾਨ ਮੱਖਣ ਭੱਠਲ, ਸਾਬਕਾ ਬਲਾਕ ਸੰਮਤੀ ਮੈਂਬਰ ਕੁਲਦੀਪ ਸੈਦੇਵਾਲਾ ਸ਼ਾਮਿਲ ਸਨ।

Share Button