ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. May 27th, 2020

ਦਰਸ਼ਕਾਂ ਦੇ ਦਿਲਾਂ ’ਤੇ ਛਾਇਆ ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਝੱਲੇ’

ਦਰਸ਼ਕਾਂ ਦੇ ਦਿਲਾਂ ’ਤੇ ਛਾਇਆ ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਝੱਲੇ’

ਬਿੰਨੂ ਢਿੱਲੋਂ ਦਾ ਨਾਮ ਸੁਣਦਿਆਂ ਸਾਡੇ ਚਿਹਰੇ ਖਿੜ ਜਾਂਦੇ ਹਨ। ਖਿੜਨ ਵੀ ਕਿਉਂ ਨਾ ਉਹ ਜਾਣੇ ਹੀ ਆਪਣੀ ਕਾਮੇਡੀ ਕਾਰਨ ਜਾਂਦੇ ਹਨ। ਆਪਣੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਣ ਲਈ ਬੀਨੂੰ ਢਿੱਲੋਂ ਜਲਦ ਹੀ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਹਨ। ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ਦੀ ਆਉਣ ਵਾਲੀ ਫ਼ਿਲਮ ਇਸ ਫਿਲਮ ਦਾ ਨਾਮ ਹੈ ‘ਝੱਲੇ’। ਇਸ ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਇੱਕ-ਇੱਕ ਕਰਕੇ ਗੀਤ ਰਿਲੀਜ਼ ਕੀਤੇ ਜਾ ਰਹੇ ਹਨ।ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਵੀ ਦਿੱਤਾ ਜਾ ਰਿਹਾ।

ਇਸੇ ਤਰ੍ਹਾਂ ਹੁਣ ਇਸ ਫਿਲਮ ਦੇ ਇਕ ਹੋਰ ਗੀਤ ਪਾਗਲਪਨ ਨੂੰ ਦਰਸ਼ਕਾਂ ਦੇ ਸਨਮੁਖ ਕੀਤਾ ਗਿਆ ਹੈ। ਝੱਲੇ ਫਿਲਮ 8 ਤਰੀਕ ਨੂੰ ਰਿਲੀਜ਼ ਹੋ ਜਾਵੇਗੀ ਜੋ ਕਿ ਬਹੁਤ ਹੀ ਹਾਸਿਆਂ ਭਰਪੂਰ ਫ਼ਿਲਮ ਹੈ। ‘ਝੱਲੇ’ ਗੀਤ ਨੂੰ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ‘ਚ ਪੇਸ਼ ਕੀਤਾ ਗਿਆ ਹੈ ਕਿ ਪਿਆਰ ਆਮ ਲੋਕਾਂ ‘ਚ ਹੀ ਨਹੀਂ ਸਗੋਂ ਝੱਲੇ ਲੋਕਾਂ ਨੂੰ ਵੀ ਹੁੰਦਾ ਹੈ। ਕਿਵੇਂ ਪਿਆਰ ਦਾ ਫੁੱਲ ਕਿਸੇ ਵੀ ਥਾਂ ਉੱਗ ਸਕਦਾ ਹੈ। ਪਾਗਲਪਨ ਸੈਡ ਸੌਂਗ ਹੈ ਜਿਸ ਨੂੰ ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ਉੱਤੇ ਫਿਲਮਾਇਆ ਗਿਆ ਹੈ। ਇਸ ਗਾਣੇ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਝੱਲੇ ਫ਼ਿਲਮ ਕਮੇਡੀ ਦੇ ਨਾਲ ਦੋ ਝੱਲਿਆਂ ‘ਚ ਪੈਂਦਾ ਹੋਏ ਪਿਆਰ ਦੀ ਕਹਾਣੀ ਹੈ। ਜਿਸ ਨੂੰ ਵੱਡੇ ਪਰਦੇ ਉੱਤੇ ਪੇਸ਼ ਕਰਨਗੇ ਅਮਰਜੀਤ ਸਿੰਘ ਅਤੇ ਇਸ ਫ਼ਿਲਮ ‘ਚ ਡਾਇਲਾਗ ਰਾਕੇਸ਼ ਧਵਨ ਵੱਲੋਂ ਲਿਖੇ ਗਏ ਹਨ। ਇਸ ਤੋਂ ਪਹਿਲਾਂ ਫ਼ਿਲਮ ‘ਝੱਲੇ’ ਦਾ ਟਾਈਟਲ ਟਰੈਕ ਵੀ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਰੋਮਾਂਟਿਕ ਗੀਤ ਦੇ ਬੋਲ ਖੁਦ ਗੁਰਨਾਮ ਭੁੱਲਰ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਦਿੱਤਾ ਹੈ ਡਾਇਮੰਡਸਟਾਰ ਵਰਲਡਵਾਈਡ ਨੇ। ਸਰੋਤਿਆਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਝੱਲੇ ਫ਼ਿਲਮ ‘ਚ ਹਾਰਬੀ ਸੰਘਾ, ਬਨਿੰਦਰ ਬੰਨੀ,ਪਵਨ ਮਲਹੋਤਰਾ, ਜਤਿੰਦਰ ਕੌਰ ਵਰਗੇ ਵੱਡੇ ਨਾਮੀ ਚਿਹਰੇ ਵੀ ਨਜ਼ਰ ਆਉਣਗੇ। ਝੱਲਿਆਂ ਦਾ ਟੱਬਰ 15 ਨਵੰਬਰ ਨੂੰ ਸਿਨੇਮਾ ਘਰਾਂ ‘ਚ ਲੋਕਾਂ ਦਾ ਮਨੋਰੰਜਨ ਕਰਨ ਆ ਰਿਹਾ ਹੈ।

Leave a Reply

Your email address will not be published. Required fields are marked *

%d bloggers like this: