Mon. Apr 22nd, 2019

ਦਰਵੇਸ਼ ਸਿਆਸਤਦਾਨ ਸੁਰਜੀਤ ਸਿੰਘ ਰੱਖੜਾ ਸਾਬਕਾ ਕੈਬਨਿਟ ਮੰਤਰੀ ਨੇ ਮੈਰੀਲੈਂਡ ਚ’ ਰੱਖੇ ਪ੍ਰੋਗਰਾਮ ਤੋਂ ਪਹਿਲਾਂ ਹੀ ਅਹਿਮ ਵਾਧਾ ਕੀਤਾ

ਦਰਵੇਸ਼ ਸਿਆਸਤਦਾਨ ਸੁਰਜੀਤ ਸਿੰਘ ਰੱਖੜਾ ਸਾਬਕਾ ਕੈਬਨਿਟ ਮੰਤਰੀ ਨੇ ਮੈਰੀਲੈਂਡ ਚ’ ਰੱਖੇ ਪ੍ਰੋਗਰਾਮ ਤੋਂ ਪਹਿਲਾਂ ਹੀ ਅਹਿਮ ਵਾਧਾ ਕੀਤਾ

ਜਸਦੀਪ ਸਿੰਘ ਜੱਸੀ ਚੇਅਰਮੈਨ ਡਾਇਵਰਸਟੀ ਗਰੁੱਪ ਫਾਰ ਟਰੰਪ ‘ ਟੀਮ ਨਾਲ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵਿਚਾਰਾਂ ਕਰਦੇ

ਮੈਰੀਲੈਂਡ, 24  ਜੁਲਾਈ  (ਰਾਜ ਗੋਗਨਾ) – ਬੀਤੇ ਦਿਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੋ ਦਿਨ ਦੇ ਮੈਟਰੋਪੁਲਿਟਨ ਵਾਸ਼ਿੰਗਟਨ ਡੀ. ਸੀ. ਦੌਰੇ ਸਮੇਂ ਉਨ੍ਹਾਂ ਦਾ ਬਾਲਟੀਮੋਰ ਏਅਰਪੋਰਟ ਤੇ ਨਿੱਘਾ ਸਵਾਗਤ ਕੀਤਾ ਗਿਆ। ਜਿੱਥੇ ਮੈਰੀਲੈਂਡ ਦੇ ਪ੍ਰਧਾਨ ਹਰਬੰਸ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ, ਯੂਥ ਪ੍ਰਧਾਨ ਪ੍ਰਿਤਪਾਲ ਸਿੰਘ ਲੱਕੀ ਤੇ ਯੂਥ ਚੇਅਰਮੈਨ ਕੰਵਲ ਸਿੰਘ ਸੰਧੂ ਨੇ ਗੁਲਦਸਤੇ ਭੇਂਟ ਕੀਤੇ।ਉਪਰੰਤ ਵਿਸ਼ੇਸ਼ ਮੀਟਿੰਗ ਜਸਦੀਪ ਸਿੰਘ ਜਸੀ ਨਾਲ ਕਰਨ ਲਈ ਲੱਕੀ ਦੀ ਰਿਹਾਇਸ਼ ਵੱਲ ਚਾਲੇ ਪਾਏ।ਜ਼ਿਕਰਯੋਗ ਹੈ ਕਿ ਟਰੰਪ ਟੀਮ ਦੀ ਡਾਇਵਰਸਿਟੀ ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨਾਲ ਵਿਸ਼ੇਸ ਮੀਟਿੰਗ ਪ੍ਰਿਤਪਾਲ ਲੱਕੀ ਦੀ ਰਿਹਾਇਸ਼ ਤੇ ਕੀਤੀ ਗਈ, ਜਿਸ ਵਿੱਚ ਸਥਾਨਕ ਸਖਸ਼ੀਅਤਾਂ ਜਿਸ ਵਿੱਚ ਬਲਜਿੰਦਰ ਸਿੰਘ ਸ਼ੰਮੀ ਬੀ. ਜੇ. ਪੀ., ਹਰਬੰਸ ਸਿੰਘ ਸੰਧੂ, ਹਰਬੰਸ ਸਿੰਘ ਚਾਹਲ, ਗੁਰਦੇਵ ਸਿੰਘ ਕੰਗ ਅਤੇ ਹਰਜੀਤ ਸਿੰਘ ਹੁੰਦਲ ਸੀਨੀਅਰ ਅਕਾਲੀ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਰੱਖੜਾ ਸਾਹਿਬ ਨੇ ਵਿਚਾਰਾਂ ਕੀਤੀਆਂ।
ਜਿਸ ਵਿੱਚ ਜੇਲ੍ਹਾਂ ਵਿੱਚ ਬੰਦ ਪ੍ਰਵਾਸੀਆਂ ਦੀ ਵਕਾਲਤ ਕਰਦੇ ਹੋਏ ਉਨ੍ਹਾਂ ਨੂੰ ਬਾਂਡ ਤੇ ਛੁਡਾਉਣ ਲਈ ਅੱਗੇ ਆਏ। ਉਨ੍ਹਾਂ ਕਿਹਾ ਕਿ ਉੱਘੇ ਕਾਨੂੰਨੀ ਸਲਾਹਕਾਰਾਂ ਦੀ ਰਾਇ ਲੈ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਜਾਵੇ। ਜਿਸ ਲਈ ਹਰੇਕ ਖਰਚੇ ਨੂੰ ਕਰਨ ਲਈ ਰਖੜਾ ਸਾਹਿਬ ਤਿਆਰ ਹਨ।ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਭਾਵੇਂ ਇਹ ਮੇਰਾ ਨਿੱਜੀ ਦੌਰਾ ਹੈ। ਪਰ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਦੀ ਦਿਲਚਸਪੀ ਤੇ ਪੀੜਾ ਨੂੰ ਸਮਝਦੇ ਹੋਏ ।ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੇ ਨਾਲ ਨਾਲ ਪ੍ਰਵਾਸੀਆ ਦੀ ਹਰ ਮੁਸ਼ਕਲ ਨੂੰ ਖੁਦ ਦੀ ਮੁਸ਼ਕਲ ਸਮਝ ਕੇ ਹੱਲ ਕਰਨਗੇ। ਉਨ੍ਹਾਂ ਦੀ ਅਹਿਮ ਮੀਟਿੰਗ ਵਿੱਚ ਪਾਰਟੀ ਲਈ ਮੈਂਬਰਸ਼ਿਪ ਕਰਨ, ਦਫਤਰ ਖੋਲ੍ਹਣ ਤੋਂ ਇਲਾਵਾ ਵਾਸ਼ਿੰਗਟਨ ਡੀ. ਸੀ. ਵਿੱਚ ਇੱਕ ਗੈਸਟ ਹਾਊਸ ਬਣਾਉਣ ਦਾ ਜ਼ਿਕਰ ਪਾਰਟੀ ਵੱਲੋਂ ਦਿੱਤੇ ਸੁਝਾਵਾਂ ਸਮੇਂ ਕੀਤਾ।ਆਸ ਹੈ ਕਿ ਕੱਲ੍ਹ ਦੀ ਕਾਨਫਰੰਸ ਦੌਰਾਨ ਉਹ ਸਾਰੇ ਪੱਤੇ ਖੋਲ੍ਹਣਗੇ, ਪਰ ਸੰਖੇਪ ਜਿਹੀ ਮਿਲਣੀ ਨੇ ਉਨ੍ਹਾਂ ਦੇ ਦਰਵੇਸ਼ ਹੋਣ ਦਾ ਪ੍ਰਗਟਾਵਾ ਕੀਤਾ ਜੋ ਪ੍ਰਵਾਸੀਆਂ ਲਈ ਮਦਦਗਾਰ ਸਾਬਤ ਹੋਵੇਗਾ।ਇਸ ਤੋਂ ਇਲਾਵਾ ਵਰਜੀਨੀਆ ਦੇ ਹੋਰ ਵੀ ਸੀਨੀਅਰ ਅਕਾਲੀ ਦਲ ਦੇ ਆਗੂਆਂ ਨੇ ਵੀ ਉਹਨਾਂ ਦਾ ਨਿੱਘਾ ਸਵਾਗਤ ਕੀਤਾ।
Share Button

Leave a Reply

Your email address will not be published. Required fields are marked *

%d bloggers like this: