Tue. Nov 19th, 2019

ਦਰਬਾਰ ਸਾਹਿਬ ਦੀ ਤਰਜ ‘ਤੇ ਦੁਰਗਾ ਪੰਡਾਲ ਬਣਾਉਣ ਦਾ ਮਾਮਲਾ: ਗੁਰਦਾਸ ਮਾਨ ਨੇ ਰੱਦ ਕੀਤਾ ਸ਼ੋਅ

ਦਰਬਾਰ ਸਾਹਿਬ ਦੀ ਤਰਜ ‘ਤੇ ਦੁਰਗਾ ਪੰਡਾਲ ਬਣਾਉਣ ਦਾ ਮਾਮਲਾ: ਗੁਰਦਾਸ ਮਾਨ ਨੇ ਰੱਦ ਕੀਤਾ ਸ਼ੋਅ

ਕੋਲਕਾਤਾ ਵਿੱਚ ਦੁਰਗਾ ਪੂਜਾ ਸਮਾਰੋਹ ਦੇ ਸੈਟਅਪ ‘ਚ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਜਿਸ ਤੋਂ ਬਾਅਦ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਵੀ ਸਬੰਧਿਤ ਸਥਾਨ ‘ਤੇ ਸ਼ੋਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਕੋਲਕਾਤਾ ਪਹੁੰਚਣ ਤੋਂ ਪਹਿਲਾਂ ਹੀ ਗੁਰਦਾਸ ਮਾਨ ਨੂੰ ਜਹਾਜ ਵਿੱਚ ਸਵਾਰ ਕਿਸੇ ਵਿਅਕਤੀ ਨੇ ਸਮਾਗਮ ਵਿੱਚ ਹਰਿਮੰਦਰ ਸਾਹਿਬ ਵਰਗਾ ਮਾਡਲ ਬਣਾਏ ਜਾਣ ਦੀਆਂ ਵੀਡੀਓ ਅਤੇ ਤਸਵੀਰਾਂ ਵਿਖਾ ਦਿੱਤੀਆਂ ਸਨ। ਜਿਸ ਤੋਂ ਬਾਅਦ ਗੁਰਦਾਸ ਮਾਨ ਨੇ ਆਪਣਾ ਸ਼ੋਅ ਰੱਦ ਕਰਨ ਦਾ ਫ਼ੈਸਲਾ ਲਿਆ। ਜਿਸ ਤੋਂ ਬਾਅਦ ਗੁਰਦਾਸ ਮਾਨ ਏਅਰਪੋਰਟ ਤੋਂ ਹੀ ਬੰਬੇ ਵਾਪਸ ਚਲੇ ਗਏ।ਦੱਸਣਯੋਗ ਹੈ ਕਿ ਦੁਰਗਾ ਪੂਜਾ ਸਮਾਰੋਹ ਨੂੰ ਲੈ ਕੇ ਕੋਲਕਾਤਾ ਵਿੱਚ ਬਣਾਏ ਗਏ ਇੱਕ ਸੈਟਅਪ ‘ਚ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕੀਤੀ ਗਈ ਹੈ ਜਿਸ ਦਾ ਸਿੱਖਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਇਸ ਮਾਮਲੇ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਵੈਂਟ ਮੈਨੇਜਮੇਂਟ ਕੰਪਨੀ ਖਿਲਾਫ ਤੁਰੰਤ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਸਿਰਸਾ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰਨ ਦੀ ਹੋ ਰਹੀ ਧਾਰਮਿਕ ਬੇਅਦਬੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: