Thu. Jun 20th, 2019

ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਬਣੇ ਹੈਰੀਟੇਜ਼ ਵਿਚ ਵਿਦੇਸ਼ੀ ਕੰਪਨੀਆਂ ਨੇ ਬੋਰਡ ਕਿਉਂ ਨਹੀਂ ਬਦਲੇ ?

ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਬਣੇ ਹੈਰੀਟੇਜ਼ ਵਿਚ ਵਿਦੇਸ਼ੀ ਕੰਪਨੀਆਂ ਨੇ ਬੋਰਡ ਕਿਉਂ ਨਹੀਂ ਬਦਲੇ ?

ਜੰਡਿਆਲਾ ਗੁਰੂ 24 ਨਵੰਬਰ ਵਰਿੰਦਰ ਸਿੰਘ :- ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਬਣੇ ਸੁੰਦਰ ਹੈਰੀਟੇਜ਼ ਨੂੰ ਆ ਰਹੀ ਸਾਰੀ ਸੰਗਤ ਵਲੋਂ ਖੂਬ ਸਰਾਹਿਆ ਜਾ ਰਿਹਾ ਹੈ । ਹੈਰੀਟੇਜ਼ ਦੀ ਮਾਰਕੀਟ ਨੂੰ ਵੀ ਬਹੁਤ ਹੀ ਯੋਜਨਾਬੰਦ ਤਰੀਕੇ ਨਾਲ ਆਕਰਸ਼ਿਤ ਤਰੀਕੇ ਨਾਲ ਬਣਾਇਆ ਗਿਆ ਹੈ ਅਤੇ ਸਾਰੀ ਮਾਰਕੀਟ ਵਿਚ ਦੁਕਾਨਾਂ ਦੇ ਨਾਮ ਇਕ ਹੀ ਡਿਜ਼ਾਈਨ ਵਿਚ ਲਿਖੇ ਗਏ ਹਨ ਚਾਹੇ ਉਹ ਰੈਡੀਮੇਡ ਦੀ ਦੁਕਾਨ, ਚੱਪਲਾਂ ਦੀ ਦੁਕਾਨ, ਆਈਸਕ੍ਰੀਮ ਦੀ ਦੁਕਾਨ ਜਾਂ ਫਿਰ ਹੋਰ ਕੋਈ ਵੀ ਦੁਕਾਨ ਸਭ ਨੂੰ ਤਰਤੀਬਵਾਰ ਇਕ ਹੀ ਡਿਜ਼ਾਈਨ ਵਿਚ ਲਿਖਿਆ ਗਿਆ ਹੈ । ਪਰ ਇਸ ਖੂਬਸੂਰਤ ਦਿਖ ਨੂੰ ਇਕ ਦੋ ਵਿਦੇਸ਼ੀ ਕੰਪਨੀਆਂ ਵਾਲੇ ਸ਼ਾਇਦ ਅਪਨੀ ਹੈਂਕੜਬਾਜੀ ਵਿਚ ਰਹਿਕੇ ਖਰਾਬ ਕਰ ਰਹੇ ਹਨ ।

ਸ਼ੋਸ਼ਲ ਮੀਡੀਆ ਫੇਸਬੁੱਕ ਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਇਕ ਵਿਦੇਸ਼ੀ ਜਾਂ ਸ਼ਾਇਦ ਪ੍ਰਦੇਸੀ ਵਿਅਕਤੀ ਰੋਬਿਨ ਹੁੱਡ ਵਲੋਂ ਪਾਈ ਗਈ ਪੋਸਟ ਵਿਚ ਉਸਨੇ ਦੱਸਿਆ ਕਿ ਜਲ੍ਹਿਆਂਵਾਲਾ ਬਾਗ਼ ਦੇ ਕੋਲ ਹੀ ਸਥਿਤ ਵਿਦੇਸ਼ੀ ਕੰਪਨੀਆਂ Mcdonell ਅਤੇ Subway ਵਾਲਿਆਂ ਨੇ ਅਪਨਾ ਨਾਮ ਹੈਰੀਟੇਜ਼ ਦੇ ਨਿਯਮਾਂ ਅਨੁਸਾਰ ਨਹੀਂ ਰੱਖਿਆ ਬਲਕਿ ਸਾਰੇ ਹੈਰੀਟੇਜ ਨਾਲੋਂ ਵੱਖਰੀ ਹੀ ‘ਨਜਰਵੱਟੂ ਦਿੱਖ’ ਇਹਨਾਂ ਦੋਨੋ ਕੰਪਨੀਆਂ ਵਾਲਿਆਂ ਦੀ ਹੈ । ਫੇਸਬੁੱਕ ਤੇ ਸ਼ੇਅਰ ਕੀਤੀ ਵੀਡੀਓ ਵਿਚ ਰੋਬਿਨ ਹੁੱਡ ਨੇ ਸਮੂਹ ਅੰਮ੍ਰਿਤਸਰ ਵਾਸੀਆਂ ਤੋਂ ਇਲਾਵਾ ਸਬੰਧਤ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਆਖਿਰ ਇਸ ਸਿਲਸਲੇ ਵਿਚ ਕੀ ਮਸਲਾ ਹੈ । ਕਿਉਂ ਇਹਨਾਂ ਇਕ ਦੋ ਵਿਦੇਸ਼ੀ ਕੰਪਨੀਆਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਨਹੀਂ ਅਪਣਾਇਆ ਜਾ ਰਿਹਾ ? ਕੀ ਅਜੇ ਵੀ ਵਿਦੇਸ਼ੀ ਕੰਪਨੀਆਂ ਵਾਲੇ ਅਪਨੇ ਆਪ ਨੂੰ ਭਾਰਤੀ ਸੱਭਿਆਚਾਰ ਤੋਂ ਉਪਰ ਰੱਖਣਾ ਚਾਹੁੰਦੇ ਹਨ ? ਇਸ ਸਬੰਧੀ ਰੋਬਿਨ ਹੁੱਡ ਵਲੋਂ ਮੌਕੇ ਤੇ ਇਕ ਦੋ ਦੁਕਾਨਦਾਰਾਂ ਕੋਲੋ ਇਸਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਵਿਦੇਸ਼ੀ ਕੰਪਨੀਆਂ ਦੀ ‘ਉਪਰ’ ਤੱਕ ਪਹੁੰਚ ਹੈ ਜਿਸ ਕਰਕੇ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ।

Leave a Reply

Your email address will not be published. Required fields are marked *

%d bloggers like this: