ਦਰਬਾਰ ਪੀਰ ਬਾਬਾ ਨਾਦਿਰ ਸ਼ਾਹ ਤੇ ਸਬ ਧਰਮਾ ਦਾ ਕੀਤਾ ਜਾਂਦਾ ਹੈ ਸੰਨਮਾਨ -ਦਰਬਾਰ ਕਮੇਟੀ

ss1

ਦਰਬਾਰ ਪੀਰ ਬਾਬਾ ਨਾਦਿਰ ਸ਼ਾਹ ਤੇ ਸਬ ਧਰਮਾ ਦਾ ਕੀਤਾ ਜਾਂਦਾ ਹੈ ਸੰਨਮਾਨ -ਦਰਬਾਰ ਕਮੇਟੀ

ਲੁਧਿਆਣਾ-(ਜਸਵੀਰ ਕਲੋਤਰਾ/ਕਮਲਜੀਤ)ਪੀਰ ਬਾਬਾ ਨਾਦਿਰ ਸ਼ਾਹ ਦਰਬਾਰ ਰੱਬੀ ਬਕਸ਼ ਗੱਦੀ ਦੇ ਕਮੇਟੀ ਮੈਂਬਰਾਂ ਵੱਲੋਂ ਅੱਜ ਪਤਰਕਾਰਾਂ ਨਾਲ ਗਲਬਾਤ ਕਰਦੇ ਦੱਸਿਆ ਗਿਆ ਕਿ ਕੁਝ ਦਿਨ ਪਹਿਲਾਂ ਬਾਬਾ ਜੀ ਦਾ ਸਲਾਨਾ ਮੇਲਾ ਕਰਵਾਇਆ ਗਿਆ ਸੀ ਜਿਸ ਵਿੱਚ ਆਏ ਹੋਏ ਮੁੱਖ ਅਥਿਤੀਆ ਨੂੰ ਦਰਬਾਰ ਦਾ ਚਿੰਨ ਦੇਕੇ ਸੰਨਮਾਨਿਤ ਕੀਤਾ ਗਿਆ ਸੀ। ਜਿਸ ਵਿੱਚ ਸਾਰੇ ਧਰਮਾਂ ਦੇ ਚਿੰਨ ਸ਼ਾਮਿਲ ਕੀਤੇ ਗਏ ਸਨ ਕਿਉਂਕਿ ਇਸ ਦਰਬਾਰ ਤੇ ਸਾਰੇ ਧਰਮਾਂ ਦਾ ਸੰਨਮਾਨ ਕੀਤਾ ਜਾਂਦਾ ਹੈ ਅਤੇ ਇਹ ਸਬ ਦਾ ਸਾਂਝਾ ਦਰਬਾਰ ਹੈ ਇੱਥੇ ਹਿੰਦੂ,ਸਿੱਖ,ਇਸਾਈ ਅਤੇ ਮੁਸਲਮਾਨ ਸਾਰੇ ਧਰਮਾ ਦੇ ਲੋਕ ਸਜਦਾ ਕਰਣ ਆਉਂਦੇ ਹਨ ਅਤੇ ਮੰਗੀਆ ਮੁਰਾਦਾ ਪਾਉਂਦੇ ਹਨ। ਫਿਰ ਵੀ ਜੇ ਕਿਸੇ ਧਰਮ ਦੀਆ ਧਾਰਮਿਕ ਭਾਵਨਾਵਾਂ ਨੂੰ ਜਾਣੇਅੰਨਜਾਣੇ ਵਿੱਚ ਠੇਸ ਪਹੁੰਚੀ ਹੈ ਤਾਂ ਅਸੀਂ ਉਨ੍ਹਾਂ ਤੋਂ ਮੁਆਫੀ ਚਾਹੁੰਦੇ ਹਾਂ ਕਿਉਂਕਿ ਸਾਡਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਸਬ ਧਰਮਾਂ ਦਾ ਸੰਨਮਾਨ ਕਰਨਾ ਹੈ। ਉਨਾਂ ਕਿਹਾ ਕਿ ਅੱਗੇ ਤੋਂ ਕਦੀ ਵੀ ਭਵਿੱਖ ਵਿੱਚ ਇਹੋ ਜਿਹੇ ਚਿੰਨ ਨਹੀਂ ਤਿਆਰ ਕੀਤੇ ਜਾਣਗੇ ਜਿਸ ਨਾਲ ਕਿਸੇ ਵੀ ਧਰਮ ਨੂੰ ਇਤਰਾਜ਼ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਸਾਂਝੇ ਦਰਬਾਰ ਨੂੰ ਨਸ਼ਿਆਂ ਪ੍ਰਤੀ ਬਦਨਾਮ ਨਾ ਕਰਣ। ਦਰਬਾਰ ਤੇ ਨਾ ਹੀ ਕੋਈ ਨਸ਼ਾ ਕਰਦਾ ਹੈ ਤੇ ਨਾ ਕਿਸੇ ਨੂੰ ਨਸ਼ਾ ਕਰਕੇ ਦਰਬਾਰ ਅੰਦਰ ਜਾਣ ਦਾ ਹੁਕਮ ਹੈ। ਸਾਂਝਾ ਦਰਬਾਰ ਕਮੇਟੀ ਨਸ਼ਾ ਵਿਰੋਧੀ ਹੈ।

Share Button

Leave a Reply

Your email address will not be published. Required fields are marked *