Tue. Jun 18th, 2019

ਦਰਦਨਾਕ ਹਾਦਸੇ ਵਿੱਚ ਜਥੇਦਾਰ ਬਲਜੀਤ ਕੁੰਭੜਾ ਦੀ ਮੌਤ, ਪਤਨੀ ਤੇ ਕਾਰ ਦਾ ਡਰਾਈਵਰ ਜ਼ਖ਼ਮੀ

ਦਰਦਨਾਕ ਹਾਦਸੇ ਵਿੱਚ ਜਥੇਦਾਰ ਬਲਜੀਤ ਕੁੰਭੜਾ ਦੀ ਮੌਤ, ਪਤਨੀ ਤੇ ਕਾਰ ਦਾ ਡਰਾਈਵਰ ਜ਼ਖ਼ਮੀ

ਐਸ. ਏ. ਐਸ. ਨਗਰ, 14 ਫਰਵਰੀ: ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਅੱਜ ਉਸ ਸਮੇਂ ਪਿਆ ਜਦੋਂ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਤੇ ਟਕਸਾਲੀ ਆਗੂ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੀ ਵੀਰਵਾਰ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਅੱਜ ਬਾਅਦ ਦੁਪਹਿਰ ਆਪਣੀ ਪਤਨੀ ਬੀਬੀ ਰਜਿੰਦਰ ਕੌਰ ਕੁੰਭੜਾ ਦੀ ਭਰਜਾਈ ਦੇ ਅੰਤਿਮ ਸਸਕਾਰ ’ਤੇ ਦਨਾਰਪੁਰ (ਸ਼ਾਹਬਾਦ) ਜਾ ਰਹੇ ਸੀ ਕਿ ਲਾਲੜੂ ਨੇੜੇ ਕਾਰ ਦਾ ਅਗਲਾ ਟਾਇਰ ਫੱਟ ਜਾਣ ਕਾਰਨ ਉਨ੍ਹਾਂ ਦੀ ਫਾਰਚੂਨਰ ਗੱਡੀ ਸੜਕ ’ਤੇ ਪਲਟ ਗਈ ਅਤੇ ਜਥੇਦਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਜਥੇਦਾਰ ਦੀ ਪਤਨੀ ਤੇ ਅਕਾਲੀ ਦਲ ਦੀ ਕੌਂਸਲਰ ਬੀਬੀ ਰਜਿੰਦਰ ਕੌਰ ਕੁੰਭੜਾ ਅਤੇ ਕਾਰ ਦਾ ਡਰਾਈਵਰ ਤਰਮੇਸ਼ ਸਿੰਘ ਚੁੰਨੀ ਵੀ ਜ਼ਖ਼ਮੀ ਹੋ ਗਏ। ਜਥੇਦਾਰ ਦੀ ਪਤਨੀ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸੈਕਟਰ-32, ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂਕਿ ਡਰਾਈਵਰ ਤਰਸੇਮ ਸਿੰਘ ਦੇ ਸਿਰ ਵਿੱਚ ਚੋਟ ਆਈ ਹੈ।
ਇਸੇ ਦੌਰਾਨ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਨੌਰ ਤੋਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜ਼ਿਲ੍ਹਾ ਪ੍ਰਧਾਨ ਤੇ ਅਕਾਲੀ ਵਿਧਾਇਕ ਐਨ.ਕੇ. ਸ਼ਰਮਾ, ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਮੇਅਰ ਕੁਲਵੰਤ ਸਿੰਘ, ਯੂਥ ਵਿੰਗ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਸਰਕਲ ਪ੍ਰਧਾਨ ਗੁਰਮੀਤ ਸਿੰਘ ਸ਼ਾਮਪੁਰ, ਸੁਰਿੰਦਰ ਸਿੰਘ ਰੋਡਾ, ਭਾਜਪਾ ਕੌਂਸਲਰ ਅਰੁਣ ਸ਼ਰਮਾ, ਅਕਾਲੀ ਕੌਂਸਲਰ ਕਮਲਜੀਤ ਸਿੰਘ ਰੂਬੀ, ਸਤਵੀਰ ਸਿੰਘ ਧਨੋਆ ਅਤੇ ਹੋਰਨਾਂ ਆਗੂਆਂ ਨੇ ਜਥੇਦਾਰ ਕੁੰਭੜਾ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਅਕਾਲੀ ਦਲ ਲਈ ਵੱਡਾ ਘਾਟਾ ਦੱਸਿਆ ਹੈ।

Leave a Reply

Your email address will not be published. Required fields are marked *

%d bloggers like this: