ਦਰਖਤ ਨਾਲ ਫਾਹਾ ਲੈ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ

ss1

ਦਰਖਤ ਨਾਲ ਫਾਹਾ ਲੈ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ
ਕਾਂਗਰਸੀ ਆਗੂ ਸਮੇਤ ਦੋ ਪ੍ਰਾਪਰਟੀ ਡੀਲਰਾਂ ਤੇ ਲਾਏ ਦੋਸ਼

ਰਾਮਪੁਰਾ ਫੂਲ, 3 ਜੂਨ (ਦਲਜੀਤ ਸਿੰਘ ਸਿਧਾਣਾ): ਨਜ਼ਦੀਕੀ ਪਿੰਡ ਲਹਿਰਾ ਧੂਰਕੋਟ ਦੇ ਇੱਕ ਕਿਸਾਨ ਵੱਲੋਂ ਆਰਥਿਕ ਮੰਦਹਾਲੀ ਦੇ ਚੱਲਦਿਆਂ ਆਪਣੇ ਖੇਤ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਿੰਡ ਦੇ ਹੀ ਰਹਿਣ ਵਾਲਾ ਮ੍ਰਿਤਕ ਕਿਸਾਨ ਗੁਰਸੇਵਕ ਸਿੰਘ (40) ਪੁੱਤਰ ਸੁਰਜੀਤ ਸਿੰਘ ਪਿੰਡ ਦਾ ਮੌਜੂਦਾ ਨੰਬਰਦਾਰ ਵੀ ਸੀ।
ਮ੍ਰਿਤਕ ਦੇ ਰਿਸ਼ਤੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਾਸ ਕਰੀਬ ਪੰਜ ਏਕੜ ਜ਼ਮੀਨ ਸੀ । ਉਸ ਨੇ ਕੁੱਝ ਸਮਾਂ ਪਹਿਲਾ ਬਠਿੰਡਾ ਚੰਡੀਗੜ ਮੁੱਖ ਮਾਰਗ ਤੇ ਸਥਿਤ ਆਪਣੀ ਕਰੀਬ ਦੋ ਕਿੱਲੇ ਜ਼ਮੀਨ ਭਗਤਾ ਭਾਈਕਾ ਦੇ ਰਹਿਣ ਵਾਲੇ ਇੱਕ ਕਾਂਗਰਸੀ ਆਗੂ ਨੂੰ ਦਲਾਲਾਂ ਰਾਹੀ ਵੇਚੀ ਸੀ, ਪਰ ਉਹਨਾਂ ਵੱਲੋ ਰਜਿਸਟਰੀ ਕਰਵਾਉਣ ਬਾਅਦ ਵੀ ਪੂਰੀ ਰਕਮ ਅਦਾ ਨਹੀ ਕੀਤੀ ਗਈ। ਜਿਸ ਕਰਕੇ ਗੁਰਸੇਵਕ ਸਿੰਘ ਕਈ ਦਿਨਾਂ ਤੋ ਮਾਨਸਿਕ ਪ੍ਰੇਸ਼ਾਨ ਰਹਿਣ ਲੱਗਾ ਤੇ ਅੱਜ ਕਰੀਬ ਚਾਰ ਵਜੇ ਉਸਦੀ ਲਾਸ਼ ਇੱਕ ਖੇਤ ਵਿੱਚੋ ਦਰਖਤ ਨਾਲ ਲਟਕਦੀ ਮਿਲੀ । ਘਟਨਾ ਦੀ ਸੂਚਨਾ ਮਿਲਣ ਤੇ ਥਾਨਾ ਸਿਟੀ ਮੁਖੀ ਆਪਣੀ ਟੀਮ ਨਾਲ ਪਹੁੰਚੇ ਤੇ ਲਾਸ਼ ਨੂੰ ਥੱਲੇ ਉਤਾਰਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੀ ਜੇਬ ਵਿਚੋ ਇੱਕ ਸੁਸਾਇਡ ਨੋਟ ਮਿਲਿਆ । ਜਿਸ ਵਿੱਚ ਉਸ ਨੇ ਲਿਖਿਆਂ ਹੈ ਕਿ ਦੋਸ਼ੀ ਕਾਂਗਰਸੀ ਆਗੂ ਨੇ ਉਸਦੀ ਜ਼ਮੀਨ ਦਾ ਸੌਦਾ 36 ਲੱਖ 35 ਹਜ਼ਾਰ ਰੁਪਏ ਕਿੱਲੇ ਦੇੇ ਹਿਸਾਬ ਨਾਲ ਕੀਤਾ ਸੀ, ਪਰ ਉਸਨੂੰ ਬਣਦੀ ਰਾਸ਼ੀ ਅਦਾ ਨਹੀਂ ਕੀਤੀ ਗਈ। ਨੋਟ ਮੁਤਾਬਿਕ ਇੱਕ ਪ੍ਰਾਪਰਟੀ ਡੀਲਰ ਨੇ ਵੀ ਕੁੱਝ ਪੈਸੇ ਹੜੱਪ ਲਏ ਸਨ।
ਇਸ ਸਬੰਧੀ ਐਸ.ਐਚ.ਓ. ਸਿਟੀ ਰਾਮਪੁਰਾ ਸੁਨੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾ ਦੇ ਬਿਆਨ ਲੈ ਕੇ ਤੇ ਸੁਸਾਇਡ ਨੋਟ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਕਿਸਾਨ ਨੂੰ ਸੁਸਾਇਡ ਕਰਨ ਲਈ ਮਜਬੂਰ ਕਰਨ ਵਾਲਿਆਂ ਖਿਲਾਫ 306 ਦਾ ਮਾਮਲਾ ਦਰਜ਼ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਸਰਕਾਰੀ ਸਹਾਇਤਾ ਦਿੱਤੀ ਜਾਵੇ । ਇਸ ਮੌਕੇ ਸੁਰਜੀਤ ਸਿੰਘ, ਭੋਲਾ ਸਿੰਘ, ਅੰਗਰੇਜ਼ ਸਿੰਘ, ਸਾਬਕਾ ਸਰਪੰਚ ਰਾਜਪਾਲ ਸਿੰਘ, ਮੈਂਬਰ ਸਤਵਿੰਦਰ ਹੈਪੀ, ਮਨਦੀਪ ਸਿੰਘ ਮਨੀ, ਚਰਨਜੀਤ ਸਿੰਘ ਆਦਿ ਨੇ ਵੀ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ।

Share Button

Leave a Reply

Your email address will not be published. Required fields are marked *